01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਤਾਇਕਵਾਂਡੋ ਅੰਡਰ-14 ਲੜਕੀਆਂ ਦੇ ਮੁਕਾਬਲੇ ਪਲੇਅ ਵੇਜ਼ ਸੀਨੀਅਰ ਸੈਕੰਡਰੀ ਸਕੂਲ ’ਚ ਕਰਵਾਏ ਗਏ

ਪਟਿਆਲਾ, 31 ਅਕਤੂਬਰ (ਅ. ਸ.

ਅਜੀਤ ਡੈਸਕ 01-11-2026
ਪਟਿਆਲਾ, 31 ਅਕਤੂਬਰ (ਅ.ਸ.ਆਹਲੂਵਾਲੀਆ)-ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਮਮਤਾ ਖੁਰਾਣਾ,ਉਪ ਜਿਲ੍ਹਾ ਸਿੱਖਿਆ ਅਫਸਰ ਡਾ ਰਵਿੰਦਰਪਾਲ ਸ਼ਰਮਾਂ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ.ਦਲਜੀਤ ਸਿੰਘ ਤੇ ਜ਼ਿਲ੍ਹਾ ਸਕੂਲ ਟੂਰਨਾਮੈਂਟ ਕਮੇਟੀ ਦੇ ਸਕੱਤਰ ਚਰਨਜੀਤ ਸਿੰਘ ਭੁੱਲਰ ਦੇ ਤਾਲਮੇਲ ਨਾਲ ਪਲੇਅ ਵੇਜ਼ ਸੀਨੀਅਰ ਸੈਕੰਡਰੀ ਸਕੂਲ ਪਟਿਆਲੇ ਵਿਖੇ ਅੰਡਰ-14 ਲੜਕੀਆਂ ਦੇ ਤਾਇਕਵਾਂਡੋ ਦੇ ਮੁਕਾਬਲੇ ਕਰਵਾਏ ਗਏ।ਅੰਡਰ-14 ਲੜਕਿਆਂ ਦੇ ਤਾਇਕਵਾਂਡੋ ਮੁਕਾਬਲਿਆਂ ਵਿੱਚ -18 ਕਿਲੋ ਭਾਰ ਵਿੱਚ ਗਗਨਪ੍ਰੀਤ ਕੌਰ ਨੇ ਗੋਲਡ,ਲਵੀਨਾ ਸ਼ਰਮਾ ਨੇ ਸਿਲਵਰ,-20 ਕਿਲੋ ਭਾਰ ਵਿੱਚ ਅਲੀਕਾ ਨੇ ਗੋਲਡ,ਹਰਸ਼ਿਤਾ ਨੇ ਸਿਲਵਰ, ਗੁਰਵੀਰ ਕੌਰ ਨੇ ਬਰਾਉਨਜ਼,-38 ਕਿਲੋ ਭਾਰ ਵਿੱਚ ਜਸਕੀਰਤ ਨੇ ਗੋਲਡ,ਸਹਿਜਲੀਨ ਕੌਰ ਨੇ ਸਿਲਵਰ,ਪ੍ਰਤੀਕਸ਼ਾ ਨੇ ਬਰਾਉਨਜ਼ ਮੈਡਲ ਜਿੱਤੇ।ਮੁੱਖ ਮਹਿਮਾਨ ਦੇ ਤੌਰ ’ਤੇ ਡੀ.ਐਸ.ਸੀ. ਡਾ.ਦਲਜੀਤ ਸਿੰਘ ਤੇ ਡਾ ਰਾਜਦੀਪ ਸਿੰਘ (ਚੇਅਰਮੈਨ) ਪਲੇਅ ਵੇਜ਼ ਸੀਨੀਅਰ ਸੈਕੰਡਰੀ ਸਕੂਲ ਉਚੇਚੇ ਤੌਰ ਤੇ ਪਹੁੰਚ ਕੇ ਜੇਤੂ ਖਿਡਾਰਨਾਂ ਨੂੰ ਮੈਡਲ ਪਾ ਕੇ ਸਨਮਾਨਿਤ ਕੀਤਾ। ਇਸ ਮੌਕੇ ਅਬਜਰਵਰ ਨਿਖਿਲ ਹੰਸ, ਰਵੀ ਸਿੰਘ-ਟੈਕਨੀਕਲ ਕਮੇਟੀ ਮੈਂਬਰ, ਸ਼ਸ਼ੀ ਮਾਨ, ਡਾ. ਆਸਾ ਸਿੰਘ, ਸਤਵਿੰਦਰ ਸਿੰਘ ਤਾਇਕਵਾਂਡੋ ਕੋਚ, ਸੁਰਿੰਦਰਪਾਲ ਸਿੰਘ ਐਸ.ਪੀ., ਹਰਜੀਤ ਸਿੰਘ, ਗੁਰਪਿਆਰ ਸਿੰਘ, ਮੋਹਿਤ ਕੁਮਾਰ,ਰੇਨੂ ਕੌਸ਼ਲ, ਅਜਮੇਰ ਸਿੰਘ, ਬੁੱਧਰਾਮ, ਗੁਰਪ੍ਰੀਤ ਸਿੰਘ, ਚਿਰਾਗ਼ ਕੁਮਾਰ, ਕੁਲਦੀਪ ਕੌਰ, ਮਮਤਾ ਰਾਣੀ, ਅਮਨਦੀਪ ਕੌਰ ਕੋਚ,ਪ੍ਰੈੱਸ ਇੰਚਾਰਜ ਜਸਵਿੰਦਰ ਸਿੰਘ ਹਾਜ਼ਰ ਸਨ।
ਪਿਛਲੀ ਖ਼ਬਰ ਸੜਕ ਕਿਨਾਰਿਉਂ ਅਣਪਛਾਤੀ ਲਾਸ਼ ਬਰਾਮਦ ਅਗਲੀ ਖ਼ਬਰ ਖੁਰਾਕ ਸੁਰੱਖਿਆ ਮਾਪਦੰਡਾਂ ਦੀ ਉਲੰਘਣਾ ਕਰਨ ਵਾਲੇ ਕਾਰੋਬਾਰੀਆਂ ਨੂੰ 21 ਸੁਧਾਰ ਨੋਟਿਸ ਜਾਰੀ ਤੇ 6 ਚਲਾਨ ਕੱਟੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।