01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਝੂਠੇ ਪਰਚਿਆਂ ਲਈ ਬਣਾਇਆ 7 ਮੈਂਬਰੀ ਵਕੀਲਾਂ ਦਾ ਪੈਨਲ

ਸਮਾਣਾ, 31 ਅਕਤੂਬਰ (ਹਰਵਿੰਦਰ ਸਿੰਘ ਟੋਨੀ, ਸਾਹਿਬ ਸਿੰਘ)-ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਪੰਜਾਬ ਦੇ ਪ੍ਰਮੁੱਖ ਸੜਕੀ ਨੈੱਟਵਰਕ ਨੂੰ ਹੋਰ ਮਜ਼ਬੂਤ ਕਰਨ ਅਤੇ ਆਵਾਜਾਈ ਨੂੰ ਸੁਚਾਰੂ ਬਣਾਉਣ ਲਈ ਕੇਂਦਰੀ ਰੋਡ ਟਰਾਂਸਪੋਰਟ ਤੇ ਹਾਈਵੇਜ਼ ਮੰਤਰੀ ਨਿਤਿਨ ਗਡਕਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਕ ਅਹਿਮ ਪੱਤਰ ਲਿਖਿਆ ਹੈ। ਇਸ ਪੱਤਰ ਵਿਚ ਉਨ੍ਹਾਂ ਨੇ ਪਟਿਆਲਾ-ਪਾਤੜਾਂ ਕੌਰੀਡੋਰ (ਸਟੇਟ ਹਾਈਵੇਅ-10), ਜਿਸ ਦੀ ਲੰਬਾਈ ਲਗਪਗ 48.

ਸਮਾਣਾ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਹਰਚੰਦ ਸਿੰਘ ਬਰਸਟ। ਤਸਵੀਰ : ਸਾਹਿਬ ਸਿੰਘ 01-11-2026
ਸਮਾਣਾ, 31 ਅਕਤੂਬਰ (ਹਰਵਿੰਦਰ ਸਿੰਘ ਟੋਨੀ, ਸਾਹਿਬ ਸਿੰਘ)-ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਪੰਜਾਬ ਦੇ ਪ੍ਰਮੁੱਖ ਸੜਕੀ ਨੈੱਟਵਰਕ ਨੂੰ ਹੋਰ ਮਜ਼ਬੂਤ ਕਰਨ ਅਤੇ ਆਵਾਜਾਈ ਨੂੰ ਸੁਚਾਰੂ ਬਣਾਉਣ ਲਈ ਕੇਂਦਰੀ ਰੋਡ ਟਰਾਂਸਪੋਰਟ ਤੇ ਹਾਈਵੇਜ਼ ਮੰਤਰੀ ਨਿਤਿਨ ਗਡਕਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਕ ਅਹਿਮ ਪੱਤਰ ਲਿਖਿਆ ਹੈ। ਇਸ ਪੱਤਰ ਵਿਚ ਉਨ੍ਹਾਂ ਨੇ ਪਟਿਆਲਾ-ਪਾਤੜਾਂ ਕੌਰੀਡੋਰ (ਸਟੇਟ ਹਾਈਵੇਅ-10), ਜਿਸ ਦੀ ਲੰਬਾਈ ਲਗਪਗ 48.53 ਕਿੱਲੋਮੀਟਰ ਹੈ, ਨੂੰ ਮੌਜੂਦਾ ਦੋ-ਲੇਨ ਤੋਂ ਬਦਲ ਕੇ 6-ਲੇਨ ਡਿਵਾਈਡਿਡ ਹਾਈਵੇਅ ਵਿਚ ਅਪਗੇ੍ਡ ਕਰਨ ਦੀ ਮੰਗ ਕੀਤੀ ਹੈ। ਚੇਅਰਮੈਨ ਸ. ਬਰਸਟ ਨੇ ਦੱਸਿਆ ਕਿ ਇਸ ਵਾਸਤੇ ਵਿਸਤ੍ਰਿਤ ਅਧਿਐਨ ਕੀਤਾ ਗਿਆ ਹੈ ਤੇ ਪ੍ਰਪੋਜਲ ਦੀ ਇਕ ਕਾਪੀ ਵੀ ਭੇਜ ਦਿੱਤੀ ਗਈ ਹੈ। ਇਹ ਕੌਰੀਡੋਰ ਪਟਿਆਲਾ, ਸਮਾਣਾ, ਘੱਗਾ ਤੇ ਪਾਤੜਾਂ ਸਮੇਤ ਨੇੜਲੇ ਦਰਜਨਾਂ ਪਿੰਡਾਂ, ਖੇਤੀਬਾੜੀ ਖੇਤਰਾਂ, ਪ੍ਰਮੁੱਖ ਅਨਾਜ ਮੰਡੀਆਂ, ਵਿਦਿਅਕ ਅਦਾਰਿਆਂ ਤੇ ਵਪਾਰਕ ਕੇਂਦਰਾਂ ਨੂੰ ਜੋੜਦਾ ਹੈ। ਇਸ ਖੇਤਰ ਵਿਚੋਂ ਕਣਕ, ਝੋਨਾ, ਸਬਜ਼ੀਆਂ, ਦੁੱਧ ਉਤਪਾਦ ਅਤੇ ਅਨਾਜ ਦੀ ਵੱਡੀ ਪੱਧਰ ‘ਤੇ ਢੋਆ-ਢੁਆਈ ਹੁੰਦੀ ਹੈ। ਇਸ ਖੇਤਰ ਵਿਚ 20 ਤੋਂ ਵੱਧ ਪ੍ਰਮੁੱਖ ਅਨਾਜ ਮੰਡੀਆਂ, ਲਗਪਗ 150 ਚੌਲ ਮਿੱਲਾਂ ਤੇ 30 ਧਾਗਾ ਮਿੱਲਾਂ ਦੀਆਂ ਗਤੀਵਿਧੀਆਂ ਇਸ ਸੜਕ ਨਾਲ ਜੁੜੀਆਂ ਹੋਈਆਂ ਹਨ। ਅਜਿਹੇ ਵਿਚ ਸੜਕ ਦੀ ਸਮਰੱਥਾ ਵਿਚ ਵਾਧਾ ਕਰਨ ਨਾਲ ਕਿਸਾਨਾਂ, ਵਪਾਰੀਆਂ, ਉਦਯੋਗਿਕ ਇਕਾਈਆਂ ਤੇ ਆਮ ਲੋਕਾਂ ਨੂੰ ਲੰਬੇ ਸਮੇਂ ਵਿਚ ਲਾਭ ਮਿਲੇਗਾ। ਘੱਗਾ ਦੇ ਨੇੜੇ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈੱਸਵੇਅ ਨਾਲ ਸਿੱਧਾ ਜੰਕਸ਼ਨ ਬਣਨ ਨਾਲ ਇਸ ਰੋਡ ਦੀ ਅਹਿਮੀਅਤ ਹੋਰ ਵੀ ਵਧ ਗਈ ਹੈ। ਸ. ਬਰਸਟ ਨੇ ਦੱਸਿਆ ਕਿ ਤਕਨੀਕੀ ਰਿਪੋਰਟ ਅਨੁਸਾਰ ਇਸ ਪ੍ਰਾਜੈਕਟ ਲਈ ਕਰੀਬ 1,250 ਕਰੋੜ ਦੀ ਸ਼ੁਰੂਆਤੀ ਲਾਗਤ ਦਾ ਅਨੁਮਾਨ ਹੈ। ਬਰਸਟ ਨੇ ਅਪੀਲ ਕੀਤੀ ਹੈ ਕਿ ਐਮ. ਓ. ਆਰ. ਟੀ. ਐਚ./ਐਨ. ਐਚ. ਏ. ਆਈ. ਨੂੰ ਤੁਰੰਤ ਇਸ ਪ੍ਰਾਜੈਕਟ ਦੀ ਜਲਦੀ ਸ਼ੁਰੂਆਤ ਕੀਤੀ ਜਾਵੇ।
ਪਿਛਲੀ ਖ਼ਬਰ ਆਲ ਇੰਡੀਆ ਕੰਬਾਈਨ ਮੈਨੂਫੈਕਚਰਰਜ਼ ਐਸੋਸੀਏਸ਼ਨ ਦੇ ਨੁਮਾਇੰਦਿਆਂ ਵਲੋਂ ਸੀ. ਬੀ. ਆਈ. ਸੀ. ਦੇ ਚੇਅਰਮੈਨ ਵਿਵੇਕ ਚਤੁਰਵੇਦੀ... ਅਗਲੀ ਖ਼ਬਰ ਮੁੱਖ ਮੰਤਰੀ ਦੇ ਓ. ਐਸ. ਡੀ. ਰਾਜਬੀਰ ਘੁੰਮਣ ਵਲੋਂ ਨਾਭਾ ਕਬੱਡੀ ਕੱਪ ਦਾ ਪੋਸਟਰ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।