01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਨਿਗਮ ਚੋਣਾਂ ਦੇ ਮੱਦੇਨਜ਼ਰ ਹਲਕਾ ਇੰਚਾਰਜ ਅਮਰਿੰਦਰ ਸਿੰਘ ਬਜਾਜ ਦੀ ਅਗਵਾਈ ’ਚ ਖਿੱਚੀ ਤਿਆਰੀ

ਪਟਿਆਲਾ, 31 ਅਕਤੂਬਰ (ਅਮਰਬੀਰ ਸਿੰਘ ਆਹਲੂਵਾਲੀਆ)-ਨਿਗਮ ਨਿਗਮ ਪਟਿਆਲਾ ਅਧੀਨ ਆਉਂਦੇ 28 ਦੇ ਕਰੀਬ ਵੱਖ ਵੱਖ ਵਾਰਡਾਂ ਵਿਚ ਕਰਵਾਈਆਂ ਜਾ ਰਹੀਆਂ ਚੋਣਾਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਅਮਰਿੰਦਰ ਸਿੰਘ ਬਜਾਜ ਦੀ ਅਗਵਾਈ ਵਿਚ ਤਿਆਰੀਆਂ ਖਿੱਚ ਲਈਆਂ ਗਈਆਂ ਹਨ। ਇਸ ਸੰਬੰਧ ਵਿਚ ਅੱਜ ਸ਼ੋ੍ਮਣੀ ਅਕਾਲੀ ਦਲ ਦੇ ਜ਼ਿਲ੍ਹਾ ਇੰਚਾਰਜ ਐਨ.

ਅਜੀਤ ਡੈਸਕ 01-11-2026
ਪਟਿਆਲਾ, 31 ਅਕਤੂਬਰ (ਅਮਰਬੀਰ ਸਿੰਘ ਆਹਲੂਵਾਲੀਆ)-ਨਿਗਮ ਨਿਗਮ ਪਟਿਆਲਾ ਅਧੀਨ ਆਉਂਦੇ 28 ਦੇ ਕਰੀਬ ਵੱਖ ਵੱਖ ਵਾਰਡਾਂ ਵਿਚ ਕਰਵਾਈਆਂ ਜਾ ਰਹੀਆਂ ਚੋਣਾਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਅਮਰਿੰਦਰ ਸਿੰਘ ਬਜਾਜ ਦੀ ਅਗਵਾਈ ਵਿਚ ਤਿਆਰੀਆਂ ਖਿੱਚ ਲਈਆਂ ਗਈਆਂ ਹਨ। ਇਸ ਸੰਬੰਧ ਵਿਚ ਅੱਜ ਸ਼ੋ੍ਮਣੀ ਅਕਾਲੀ ਦਲ ਦੇ ਜ਼ਿਲ੍ਹਾ ਇੰਚਾਰਜ ਐਨ.ਕੇ. ਸ਼ਰਮਾ ਨੇ ਹਲਕਾ ਇੰਚਾਰਜ ਅਮਰਿੰਦਰ ਸਿੰਘ ਬਜਾਜ, ਸ਼ਹਿਰੀ ਪ੍ਰਧਾਨ ਅਮਿਤ ਰਾਠੀ ਸਮੇਤ ਨਿਗਮ ਚੋਣਾਂ ਲੜਨ ਦੇ ਚਾਹਵਾਨ ਉਮੀਦਵਾਰਾਂ ਨਾਲ ਬੈਠ ਕੇ ਘੰਟਿਆਂਬੱਧੀ ਮੀਟਿੰਗ ਕੀਤੀ ਅਤੇ ਚੋਣਾਂ ਲੜਨ ਦੀ ਰੂਪ ਰੇਖਾ ਉਲੀਕੀ। ਇਸ ਮੌਕੇ ਜ਼ਿਲ੍ਹਾ ਇੰਚਾਰਜ ਐਨ.ਕੇ. ਸ਼ਰਮਾ ਨੇ ਕਿਹਾ ਕਿ ਨਿਗਮ ਚੋਣਾਂ ਵਿਚ ਹਿੱਸਾ ਲੈਣ ਵਾਲੇ ਉਨ੍ਹਾਂ ਉਮੀਦਵਾਰਾਂ ਨਾਲ ਗੱਲਬਾਤ ਕੀਤੀ ਗਈ ਜੋ ਚੋਣ ਲੜਨ ਦੇ ਚਾਹਵਾਨ ਹਨ ਜਿਨ੍ਹਾਂ ਨਾਲ ਵਿਚਾਰ ਚਰਚਾ ਤੋਂ ਬਾਅਦ ਸਾਰੇ ਉਮੀਦਵਾਰਾਂ ਦੇ ਰਿਕਾਰਡ ਪ੍ਰਾਪਤ ਕੀਤਾ ਗਿਆ ਅਤੇ ਇਸ ਸੰਬੰਧੀ ਸ਼ੋ੍ਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਹੀ ਫ਼ੈਸਲਾ ਲਿਆ ਜਾਵੇਗਾ। ਇਸ ਮੌਕੇ ਗੌਰਵ ਜਿੰਦਲ, ਪਰਮਿੰਦਰ ਸ਼ੋਰੀ, ਪਰਮਜੀਤ ਸਿੰਘ ਵਿੱਕੀ, ਗੁਰਚਰਨ ਸਿੰਘ ਖਾਲਸਾ, ਦਰਸ਼ਨਪ੍ਰੀਤ ਸਿੰਘ ਪ੍ਰਿੰਸ, ਗੁਰਭੇਜ ਮਾਨ, ਤੇਜਪ੍ਰੀਤ ਸਿੰਘ ਵੋਹਰਾ, ਹਰਵਿੰਦਰ ਦਲੇਰ ਸਿੰਘ, ਸਤਨਾਮ ਸਿੰਘ, ਸਤਨਾਮ ਸਿੰਘ ਅਬਲੋਵਾਲ, ਛਿੰਦਰ ਸਿੰਘ, ਹਰਮੀਤ ਸਿੰਘ ਮੀਤ, ਸਹਿਜ ਸਿੰਘ ਮੱਕੜ, ਸਵਰਨ ਸਿੰਘ ਧਾਲੀਵਾਲ, ਸਤਿਗੁਰਪ੍ਰੀਤ ਸਿੰਘ, ਰਣਜੀਤ ਸਿੰਘ ਰਿੰਕੂ, ਭਲਿੰਦਰ ਸਿੰਘ ਸ਼ਾਹ ਸਿੰਘ ਆਦਿ ਸ਼ਾਮਲ ਸਨ।
ਪਿਛਲੀ ਖ਼ਬਰ ਖੁਰਾਕ ਸੁਰੱਖਿਆ ਮਾਪਦੰਡਾਂ ਦੀ ਉਲੰਘਣਾ ਕਰਨ ਵਾਲੇ ਕਾਰੋਬਾਰੀਆਂ ਨੂੰ 21 ਸੁਧਾਰ ਨੋਟਿਸ ਜਾਰੀ ਤੇ 6 ਚਲਾਨ ਕੱਟੇ ਅਗਲੀ ਖ਼ਬਰ ਸਮਾਣਾ ਦੇ ਪ੍ਰੀਮੀਅਰ ਪਬਲਿਕ ਸਕੂਲ ’ਚ ਬੱਚੇ ਨੂੰ ਰਾਡ ਨਾਲ ਕੁੱਟਣ ਦੇ ਦੋਸ਼, ਹਸਪਤਾਲ ’ਚ ਦਾਖ਼ਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।