30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਤੀਹ ਸਾਲਾਂ ਤੋਂ ਬੰਦ ਪਟਿਆਲਾ-ਗੁਲਾਹੜ ਬੱਸ ਦਾ ਰੂਟ ਹੋਇਆ ਚਾਲੂ

ਪਾਤੜਾਂ, 29 ਅਕੂਤਬਰ (ਜਗਦੀਸ਼ ਸਿੰਘ ਕੰਬੋਜ)- ਸਬ ਡਿਵੀਜ਼ਨ ਪਾਤੜਾ ਦੇ ਵੱਡੇ ਪਿੰਡਾਂ ਵਿਚ ਸ਼ਾਮਿਲ ਗੁਲਾਹੜ ਤੋਂ ਪਟਿਆਲਾ ਲਈ ਚੱਲਦਾ ਪੀ. ਆਰ.

ਅਜੀਤ ਡੈਸਕ 30-10-2026
ਪਾਤੜਾਂ, 29 ਅਕੂਤਬਰ (ਜਗਦੀਸ਼ ਸਿੰਘ ਕੰਬੋਜ)- ਸਬ ਡਿਵੀਜ਼ਨ ਪਾਤੜਾ ਦੇ ਵੱਡੇ ਪਿੰਡਾਂ ਵਿਚ ਸ਼ਾਮਿਲ ਗੁਲਾਹੜ ਤੋਂ ਪਟਿਆਲਾ ਲਈ ਚੱਲਦਾ ਪੀ.ਆਰ.ਟੀ.ਸੀ. ਦਾ ਤਿੰਨ ਦਹਾਕਿਆਂ ਤੋਂ ਬੰਦ ਪਿਆ ਰੂਟ ਚਾਲੂ ਹੋ ਗਿਆ ਹੈ। ਸੂਬੇ ਦੀ ਭਗਵੰਤ ਮਾਨ ਸਰਕਾਰ ਵਲੋਂ ਚਾਰ ਪਿੰਡਾਂ ਨੂੰ ਪੀ.ਆਰ.ਟੀ.ਸੀ. ਬੱਸ ਦੀ ਸੁਵਿਧਾ ਦਿੱਤੀ ਗਈ ਹੈ। ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਨਵਲਦੀਪ ਸਿੰਘ ਮੌਲਵੀਵਾਲਾ ਦੇ ਯਤਨਾਂ ਨਾਲ ਸ਼ੁਰੂ ਹੋਈ ਬੱਸ ਸੇਵਾ ਦੀ ਰਸਮੀ ਸ਼ੁਰੂਆਤ ਦਸ਼ਮੇਸ਼ ਨਗਰ ਮੌਲਵੀਵਾਲਾ ਦੇ ਸਰਪੰਚ ਚਰਨਜੀਤ ਸਿੰਘ ਸੰਧੂ ਵਲੋਂ ਕੀਤੀ ਗਈ। ਇਹ ਬਸ ਹਰ ਰੋਜ਼ ਸਵੇਰੇ 7:10 ਵਜੇ ਖਨੌਰੀ ਤੋਂ ਚੱਲੇਗੀ ਅਤੇ ਗੁਲਾਹੜ, ਜੋਗੇਵਾਲਾ, ਨੂਰਪੁਰਾ , ਖਾਂਗ ਤੋਂ ਹੁੰਦੀ ਹੋਈ ਮੌਲਵੀਵਾਲਾ 7:50 ਵਜੇ ’ਤੇ ਪਹੁੰਚੇਗੀ। ਇੱਥੋਂ ਇਹ ਬੱਸ ਪਾਤੜਾਂ ਤੋਂ ਹੋ ਕੇ ਸਵੇਰੇ 9:30 ਵਜੇ ਪਟਿਆਲਾ ਪਸਿਆਣਾ ਤੋਂ ਰਾਜਿੰਦਰਾ ਹਸਪਤਾਲ ਹੋ ਕੇ ਪੁਰਾਣੇ ਬੱਸ ਅੱਡਾ ਤੇ ਫਿਰ ਨਵੇਂ ਬੱਸ ਅੱਡਾ ਪਟਿਆਲਾ ਜਾਵੇਗੀ ਅਤੇ ਸ਼ਾਮ ਨੂੰ ਵਾਪਸ ਆਵੇਗੀ। ਇਸ ਮੌਕੇ ਸੰਸਾਰ ਸਿੰਘ ਅੱਡਾ ਇੰਚਾਰਜ ਪਾਤੜਾਂ, ਮੁਖਤਿਆਰ ਸਿੰਘ ਕਡੰਕਟਰ, ਲਾਭ ਸਿੰਘ ਡਰਾਈਵਰ ਅਤੇ ਭੁਪਿੰਦਰਜੀਤ ਮੌਲਵੀਵਾਲਾ, ਹਾਜ਼ਰ ਸਨ।
ਪਿਛਲੀ ਖ਼ਬਰ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਅਗਲੀ ਖ਼ਬਰ ਗੁਰਮੀਤ ਸਿੰਘ ਚੌਹਾਨ ਓ. ਬੀ. ਸੀ. ਵਿਭਾਗ, ਜ਼ਿਲ੍ਹਾ ਪਟਿਆਲਾ ਸ਼ਹਿਰੀ ਕਾਂਗਰਸ ਦੇ ਪ੍ਰਧਾਨ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।