ਜਸਦੇਵ ਸਿੰਘ ਸੰਧੂ ਫਾਊਂਡੇਸ਼ਨ ਦੇ 25ਵੇਂ ਸਥਾਪਨਾ ਦਿਵਸ ਮੌਕੇ ਪ੍ਰਤਿਭਾ ਖੋਜ ਮੁਕਾਬਲੇ ਕਰਵਾਏ
ਬਹਾਦਰਗੜ੍ਹ, 29 ਅਕਤੂਬਰ (ਕੁਲਵੀਰ ਸਿੰਘ ਧਾਲੀਵਾਲ)- ਰਾਜਪੁਰਾ ਰੋਡ ਪਿੰਡ ਕੌਲੀ ਵਿਖੇ ਸਥਿਤ ਜਸਦੇਵ ਸਿੰਘ ਸੰਧੂ ਕਾਲਜ ਆਫ਼ ਐਜੂਕੇਸ਼ਨ ਤੇ ਡਿਗਰੀ ਕਾਲਜ ਕੌਲੀ ਵਿਖੇ ਜਸਦੇਵ ਸਿੰਘ ਸੰਧੂ ਫਾਊਂਡੇਸ਼ਨ ਦੇ 25ਵੇਂ ਸਥਾਪਨਾ ਦਿਵਸ ਮੌਕੇ ‘ਪ੍ਰਤਿਭਾਖੋਜ ਮੁਕਾਬਲੇ’ ਕਰਵਾਏ ਗਏ। ਇਸ ਮੌਕੇ ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਡਾਇਰੈਕਟਰ, ਯੁਵਕ ਭਲਾਈ ਵਿਭਾਗ ਡਾ.
ਬਹਾਦਰਗੜ੍ਹ, 29 ਅਕਤੂਬਰ (ਕੁਲਵੀਰ ਸਿੰਘ ਧਾਲੀਵਾਲ)- ਰਾਜਪੁਰਾ ਰੋਡ ਪਿੰਡ ਕੌਲੀ ਵਿਖੇ ਸਥਿਤ ਜਸਦੇਵ ਸਿੰਘ ਸੰਧੂ ਕਾਲਜ ਆਫ਼ ਐਜੂਕੇਸ਼ਨ ਤੇ ਡਿਗਰੀ ਕਾਲਜ ਕੌਲੀ ਵਿਖੇ ਜਸਦੇਵ ਸਿੰਘ ਸੰਧੂ ਫਾਊਂਡੇਸ਼ਨ ਦੇ 25ਵੇਂ ਸਥਾਪਨਾ ਦਿਵਸ ਮੌਕੇ ‘ਪ੍ਰਤਿਭਾਖੋਜ ਮੁਕਾਬਲੇ’ ਕਰਵਾਏ ਗਏ। ਇਸ ਮੌਕੇ ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਡਾਇਰੈਕਟਰ, ਯੁਵਕ ਭਲਾਈ ਵਿਭਾਗ ਡਾ. ਸਤੀਸ਼ ਕੁਮਾਰ ਵਰਮਾ, ਨੇ ਮੁੱਖ ਮਹਿਮਾਨ ਵਜੋਂ ਤੇ ਐਸੋਸੀਏਟ ਪ੍ਰੋਫੈਸਰ ਡਾ. ਪਰਮੀਤ ਕੌਰ, ਅਤੇ ਐਸੋਸੀਏਟ ਪ੍ਰੋਫੈਸਰ ਡਾ. ਗੁਰਪ੍ਰੀਤ ਕੌਰ ਨੇ ਬਤੌਰ ਜੱਜ ਵਜੋਂ ਸ਼ਿਰਕਤ ਕੀਤੀ। ਸੰਸਥਾ ਦੇ ਚੇਅਰਮੈਨ ਤੇਜਿੰਦਰਪਾਲ ਸਿੰਘ ਸੰਧੂ, ਸਕੱਤਰ ਮੈਡਮ ਅਨੂਪਿੰਦਰ ਕੌਰ ਸੰਧੂ ਅਤੇ ਮੇਨੈਜਰ ਸਰਤਾਜ ਸਿੰਘ ਸੰਧੂ ਅਤੇ ਦਿਲਰੀਨ ਕੌਰ ਸੰਧੂ ਨੇ ਪੁੱਜੀਆਂ ਸਾਰੀਆਂ ਸਖਸ਼ੀਅਤਾਂ ਨੂੰ ਜੀ ਆਇਆਂ ਆਖਿਆ। ਇਸ ਮੌਕੇ ਡਾ. ਸਤੀਸ਼ ਕੁਮਾਰ ਵਰਮਾ ਨੇ ਸੰਬੋਧਨ ਕਿਹਾ ਕਿ ਅਜਿਹੇ ਪ੍ਰਤਿਭਾਖੋਜ ਮੁਕਾਬਲੇ ਵਿਦਿਆਰਥੀਆਂ ਅੰਦਰ ਛੁਪੀਆਂ ਕਲਾਵਾਂ ਨੂੰ ਬਾਹਰ ਕੱਢਦੇ ਹਨ। ਇਸ ਲਈ ਸਿੱਖਿਆ ਸੰਸਥਾਵਾਂ ਨੂੰ ਇਸ ਤਰ੍ਹਾਂ ਦੇ ਮੌਕੇ ਵਿਦਿਆਰਥੀਆਂ ਨੂੰ ਪ੍ਰਦਾਨ ਕਰਦੇ ਰਹਿਣਾ ਚਾਹੀਦਾ ਹੈ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਨਵਨੀਤ ਕੌਰ ਨੇ ਆਪਣੇ ਸੰਬੋਧਨ ਦੌਰਾਨ ਆਖਿਆ ਕਿ ਵਿਦਿਆਰਥੀ ਜੀਵਨ ’ਚ ਵੱਖ-ਵੱਖ ਵੰਨਗੀਆਂ ’ਚ ਭਾਗ ਲੈਣ ਨਾਲ ਜਿੱਥੇ ਆਤਮ ਵਿਸ਼ਵਾਸ ਵਧਦਾ ਹੈ, ਉੱਥੇ ਹੀ ਵਿਦਿਆਰਥੀ ਸਭਿਆਚਾਰਕ ਵੰਨਗੀਆਂ ਤੋਂ ਵੀ ਵਾਕਿਫ਼ ਹੁੰਦੇ ਹਨ। ਡਾ. ਗੁਰਪ੍ਰੀਤ ਕੌਰ ਤੇ ਡਾ. ਪਰਮੀਤ ਕੌਰ ਵਲੋਂ ਅੱਜ ਦੀਆਂ ਜਿੰਨੀਆਂ ਵੀ ਪੇਸ਼ਕਾਰੀਆਂ ਹੋਈਆਂ ਉਨ੍ਹਾਂ ਦੀ ਜੱਜਮੈਂਟ ਕੀਤੀ ਗਈ ਤੇ ਆਖਿਆ ਕਿ ਹਰੇਕ ਵਿਦਿਆਰਥੀ ’ਚ ਇਕ ਵੱਖਰੀ ਕਲਾਂ ਹੁੰਦੀ ਹੈ ਜੋ ਕਿ ਇਨ੍ਹਾਂ ਸਟੇਜਾਂ ਰਾਹੀਂ ਹੀ ਬਾਹਰ ਆਉਂਦੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਸਥਾ ਦੇ ਰਜਿਸਟਰਾਰ ਰਾਜ ਕੁਮਾਰ ਗੁਲੇਰੀਆ, ਚਰਨਜੀਤ ਕੌਰ, ਮੈਡਮ ਪਰਮਿੰਦਰ ਕੌਰ, ਪ੍ਰੋ. ਰਿੱਕੂ ਡੇਹਰਾ, ਪ੍ਰੋ. ਰਿੱਤੂ ਅਰੋੜਾ, ਪ੍ਰੋ. ਸੋਨੀਆ ਮਦਾਨ, ਡਾ. ਜੀਵਨਜੋਤ ਕੌਰ, ਪ੍ਰੋ. ਰੁਪਿੰਦਰ ਕੌਰ, ਪ੍ਰੋ. ਸਤਵੰਤ ਕੌਰ, ਪ੍ਰੋ. ਸਾਕਸ਼ੀ ਰਾਵਤ, ਪ੍ਰੋ. ਹਰਵਿੰਦਰ ਸਿੰਘ, ਪ੍ਰੋ. ਹਰਪ੍ਰੀਤ ਕੌਰ, ਪ੍ਰੋ ਪਰਨੀਤ ਕੌਰ, ਪ੍ਰੋ. ਨਵਨੀਤ ਕੌਰ, ਪ੍ਰੋ. ਅਮਨਦੀਪ ਕੁਮਾਰ, ਪ੍ਰੋ. ਖੁਸ਼ਤਬੀਅਤ ਕੌਰ, ਪੁਸ਼ਪਿੰਦਰ ਮਿੱਕੀ ਤੋਂ ਇਲਾਵਾ ਕਾਲਜ ਦਾ ਸਮੂਹ ਸਟਾਫ਼ ਮੌਜੂਦ ਸਨ।