30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਗਾਇਤਰੀ ਬਿਸ਼ਨੋਈ ਮਾਮਲੇ ’ਤੇ ‘ਵੋਟ ਚੋਰੀ’ ਦੇ ਦੋਸ਼ਾਂ ਨੂੰ ਲੈ ਕੇ ਭੱਟੀਆ ਨੇ ਚੁੱਕੇ ਸਵਾਲ

ਸਨੌਰ, 29 ਸਤੰਬਰ (ਸੋਖਲ)- ਸਨੌਰ ਤੋਂ ਸੀਨੀਅਰ ਕਾਂਗਰਸੀ ਆਗੂ ਨਿਰਮਲ ਸਿੰਘ ਭੱਟੀਆ ਵਲੋਂ ਹਲਕਾ ਸਨੌਰ ਦੇ ਮੋਹਤਬਰ ਕਾਂਗਰਸੀ ਆਗੂਆਂ ਤੇ ਵਰਕਰਾਂ ਨਾਲ ਮੀਟਿੰਗ ਕੀਤੀ ਗਈ। ਇਸ ਦੌਰਾਨ ਮੌਜੂਦਾ ਸਿਆਸੀ ਹਾਲਾਤ, ਗਾਇਤਰੀ ਬਿਸ਼ਨੋਈ ਨਾਲ ਸਬੰਧਤ ਮਾਮਲੇ ਅਤੇ ਭਾਜਪਾ ਨਾਲ ਜੋੜੇ ਜਾ ਰਹੇ ‘ਵੋਟ ਚੋਰੀ’ ਦੇ ਦੋਸ਼ਾਂ ਸੰਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ।

ਅਜੀਤ ਡੈਸਕ 30-09-2026
ਸਨੌਰ, 29 ਸਤੰਬਰ (ਸੋਖਲ)- ਸਨੌਰ ਤੋਂ ਸੀਨੀਅਰ ਕਾਂਗਰਸੀ ਆਗੂ ਨਿਰਮਲ ਸਿੰਘ ਭੱਟੀਆ ਵਲੋਂ ਹਲਕਾ ਸਨੌਰ ਦੇ ਮੋਹਤਬਰ ਕਾਂਗਰਸੀ ਆਗੂਆਂ ਤੇ ਵਰਕਰਾਂ ਨਾਲ ਮੀਟਿੰਗ ਕੀਤੀ ਗਈ। ਇਸ ਦੌਰਾਨ ਮੌਜੂਦਾ ਸਿਆਸੀ ਹਾਲਾਤ, ਗਾਇਤਰੀ ਬਿਸ਼ਨੋਈ ਨਾਲ ਸਬੰਧਤ ਮਾਮਲੇ ਅਤੇ ਭਾਜਪਾ ਨਾਲ ਜੋੜੇ ਜਾ ਰਹੇ ‘ਵੋਟ ਚੋਰੀ’ ਦੇ ਦੋਸ਼ਾਂ ਸੰਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ।ਨਿਰਮਲ ਸਿੰਘ ਭੱਟੀਆ ਨੇ ਗਾਇਤਰੀ ਬਿਸ਼ਨੋਈ ਮਾਮਲੇ ਸਬੰਧੀ ਸਾਹਮਣੇ ਆ ਰਹੇ ਦੋਸ਼ਾਂ ਅਤੇ ਸਵਾਲਾਂ ਦੀ ਗੱਲ ਕਰਦਿਆਂ ਕਿਹਾ ਕਿ ਇਨ੍ਹਾਂ ਮਾਮਲਿਆਂ ਦੀ ਸੱਚਾਈ ਤੱਥਾਂ ਅਤੇ ਜਾਂਚ ਰਾਹੀਂ ਸਾਹਮਣੇ ਆਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਚੋਣ ਪ੍ਰਕਿਰਿਆ ਨਾਲ ਜੁੜੇ ਮਾਮਲੇ ਲੋਕਤੰਤਰ ਨਾਲ ਸਿੱਧੇ ਤੌਰ ’ਤੇ ਸਬੰਧਤ ਹੁੰਦੇ ਹਨ, ਇਸ ਲਈ ਇਨ੍ਹਾਂ ਦੀ ਨਿਰਪੱਖ ਜਾਂਚ ਜ਼ਰੂਰੀ ਹੈ। ਭੱਟੀਆ ਨੇ ਕਥਿਤ ‘ਵੋਟ ਚੋਰੀ’ ਮਾਮਲੇ ਦਾ ਜ਼ਿਕਰ ਕਰਦਿਆਂ ਗਣੇਸ਼ ਕੁਮਾਰ ਦੀ ਗ੍ਰਿਫ਼ਤਾਰੀ ਦੀ ਗੱਲ ਵੀ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਜਾਂਚ ਦੌਰਾਨ ਕਿਸੇ ਵਿਅਕਤੀ ਦੀ ਭੂਮਿਕਾ ਸਾਹਮਣੇ ਆਉਂਦੀ ਹੈ ਤਾਂ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਮਾਮਲੇ ਦੀ ਨਿਰਪੱਖ ਜਾਂਚ ਅਤੇ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ। ਇਸ ਮੌਕੇ ਦਿਦਾਰ ਸਿੰਘ ਸਾਬਕਾ ਚੇਅਰਮੈਨ, ਹਰਮਿੰਦਰ ਸਿੰਘ ਕੁੱਕੂ ਮੀਤ ਪ੍ਰਧਾਨ ਦਿਹਾਤੀ, ਕੁਲਦੀਪ ਸਿੰਘ ਕਾਲਾ ਸਾਬਕਾ ਪ੍ਰਧਾਨ ਨਗਰ ਕੌਂਸਲ ਸਨੌਰ, ਕਾਹਨ ਸਿੰਘ ਮੰਜਾਲ, ਕਾਲ਼ਾ ਰਾਏਪੁਰ ਪ੍ਰਧਾਨ ਕਿਸਾਨ ਸੈੱਲ ਸਨੋਰ, ਸੰਜੀਵ ਕੁਮਾਰ, ਬਿਕਰਮ ਸਿੰਘ ਤੇਜੇ, ਰੇਸ਼ਮ ਸਿੰਘ, ਉਜਾਗਰ ਸਿੰਘ ਸਨੌਰ, ਟੋਨੀ ਲਲੀਨਾ, ਗੁਰਨਾਮ ਸਿੰਘ ਸਨੌਰ, ਰਾਮ ਵਾਲੀਆਂ, ਨਰੇਸ਼ ਮੰਜਾਲ ਤੇ ਹੋਰ ਹਾਜ਼ਰ ਸਨ।
ਪਿਛਲੀ ਖ਼ਬਰ ਪਬਲਿਕ ਕਾਲਜ ਸਮਾਣਾ ਵਿਖੇ ਦੋ ਦਿਨਾ ਸਾਹਿਤਕ ਤੇ ਪੁਸਤਕ ਮੇਲੇ ਦਾ ਆਗਾਜ਼ ਅਗਲੀ ਖ਼ਬਰ ਵਿਦਿਆਰਥੀ ਕਲਿਆਣ ਪ੍ਰੀਸ਼ਦ ਨੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਵੰਡੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।