24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਅੰਤਰ ਜ਼ਿਲ੍ਹਾ ਸਕੂਲ ਖੇਡਾਂ ’ਚ ਅੰਡਰ-17 ਲੜਕੀਆਂ ਦੇ ਬਾਕਸਿੰਗ ਮੁਕਾਬਲੇ ਕਰਵਾਏ

ਪਟਿਆਲਾ, 23 ਸਤੰਬਰ (ਧਰਮਿੰਦਰ ਸਿੰਘ ਸਿੱਧੂ)-ਜ਼ਿਲ੍ਹਾ ਸਿੱਖਿਆ ਅਫ਼ਸਰ ਸ਼ਾਲੂ ਮਹਿਰਾ ਦੀ ਯੋਗ ਅਗਵਾਈ ਤੇ ਉਪ ਜਿਲ੍ਹਾ ਸਿੱਖਿਆ ਅਫ਼ਸਰ ਡਾ. ਰਵਿੰਦਰਪਾਲ ਸ਼ਰਮਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ.

ਅਜੀਤ ਡੈਸਕ 24-09-2026
ਪਟਿਆਲਾ, 23 ਸਤੰਬਰ (ਧਰਮਿੰਦਰ ਸਿੰਘ ਸਿੱਧੂ)-ਜ਼ਿਲ੍ਹਾ ਸਿੱਖਿਆ ਅਫ਼ਸਰ ਸ਼ਾਲੂ ਮਹਿਰਾ ਦੀ ਯੋਗ ਅਗਵਾਈ ਤੇ ਉਪ ਜਿਲ੍ਹਾ ਸਿੱਖਿਆ ਅਫ਼ਸਰ ਡਾ. ਰਵਿੰਦਰਪਾਲ ਸ਼ਰਮਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ.ਦਲਜੀਤ ਸਿੰਘ ਤੇ ਜ਼ਿਲ੍ਹਾ ਸਕੂਲ ਟੂਰਨਾਮੈਂਟ ਕਮੇਟੀ ਦੇ ਸਕੱਤਰ ਚਰਨਜੀਤ ਸਿੰਘ ਭੁੱਲਰ ਦੇ ਤਾਲਮੇਲ ਨਾਲ ਅੰਡਰ-17 ਲੜਕੀਆਂ ਦੇ ਬਾਕਸਿੰਗ ਮੁਕਾਬਲੇ ਪੀ.ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਲਟੀਪਰਪਜ਼ ਪਾਸੀ ਰੋਡ ਪਟਿਆਲਾ ਵਿਖੇ ਕਰਵਾਏ ਗਏ। ਅੱਜ ਮੁੱਖ ਮਹਿਮਾਨ ਦੇ ਤੌਰ ’ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਰਵਿੰਦਰਪਾਲ ਸ਼ਰਮਾ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ.ਦਲਜੀਤ ਸਿੰਘ ਨੇ ਉਚੇਚੇ ਤੌਰ ’ਤੇ ਬਾਕਸਿੰਗ ਰਿੰਗ ਵਿੱਚ ਪਹੁੰਚ ਕੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ । ਅੱਜ ਦੇ ਹੋਏ ਮੁਕਾਬਲਿਆਂ 42-44 ਕਿਲੋ ਭਾਰ ਵਰਗ ਬਾਣੀ ਕੌਰ ਨੇ ਚਾਹਤ ਨੂੰ, ਰਾਜਵੀਰ ਕੌਰ ਨੇ ਪ੍ਰੀਤੀ ਰਾਣੀ ਨੂੰ,ਹਰਸ਼ਰਨ ਕੌਰ ਨੇ ਅਨਰੀਤ ਕੌਰ ਹਰਾਇਆ। 80+ ਕਿਲੋ ਭਾਰ ਵਰਗ ਵਿੱਚ ਸੀਰਤ ਕੌਰ ਪਟਿਆਲਾ ਨੇ ਰਮਨਦੀਪ ਕੌਰ ਬਠਿੰਡਾ ਨੂੰ ਹਰਾਇਆ। ਇਸ ਮੌਕੇ ਟੂਰਨਾਮੈਂਟ ਇੰਚਾਰਜ ਪ੍ਰਿੰਸੀਪਲ ਕੁਮਾਰੀ ਹੇਮਾ, ਅਬਜਰਵਰ ਰਾਜੇਸ਼ ਕੁਮਾਰ ਪਾਂਡੇ, ਲਕਸ਼ਮੀ ਰਾਣੀ ਅੰਤਰਰਾਸ਼ਟਰੀ ਰੈਫਰੀ ਤੇ ਜੱਜ, ਅਮਨਿੰਦਰ ਸਿੰਘ ਬਾਬਾ ਜ਼ੋਨਲ ਸਕੱਤਰ ਪਟਿਆਲਾ-1,ਅਨਿਲ ਕੁਮਾਰ ਕੋਚ, ਗੁਰਵਿੰਦਰ ਸਿੰਘ ਸੰਧੂ ਕੋਚ, ਬਿਕਰਮਜੀਤ ਸਿੰਘ ਕੋਚ, ਦਇਆ ਸਿੰਘ, ਬਲਕਾਰ ਸਿੰਘ, ਸੁਨੀਲ ਕੁਮਾਰ,ਰਕੇਸ਼ ਕੁਮਾਰ,ਹਰਜੀਤ ਸਿੰਘ, ਗੁਰਪ੍ਰੀਤ ਸਿੰਘ ਬਾਜਵਾ ਤੇ ਜਸਵਿੰਦਰ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਪਿੰਡ ਮਲਕੋ ਵਿਖੇ ਕਾਂਗਰਸ ਦੀ ਇੱਕਤਰਤਾ ਹੋਈ ਅਗਲੀ ਖ਼ਬਰ ਟ੍ਰੈਫਿਕ ਪੁਲਿਸ ਨੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਦੇ ਚਲਾਨ ਕੱਟੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।