11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਮਾਡਲ ਟਾਊਨ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਤੇ ਅਧਿਆਪਕਾਂ ਦਾ ਕੀਤਾ ਵਿਸ਼ੇਸ਼ ਸਨਮਾਨ

ਪਟਿਆਲਾ, 10 ਸਤੰਬਰ (ਧਰਮਿੰਦਰ ਸਿੰਘ ਸਿੱਧੂ)- ਪਟਿਆਲਾ ਸ਼ਹਿਰ ਦੀਆਂ ਦੋ ਮੋਹਰੀ ਐਨ. ਜੀ.

ਅਜੀਤ ਡੈਸਕ 11-09-2026
ਪਟਿਆਲਾ, 10 ਸਤੰਬਰ (ਧਰਮਿੰਦਰ ਸਿੰਘ ਸਿੱਧੂ)- ਪਟਿਆਲਾ ਸ਼ਹਿਰ ਦੀਆਂ ਦੋ ਮੋਹਰੀ ਐਨ. ਜੀ. ਓਜ. ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਾਡਲ ਟਾਊਨ ਪਟਿਆਲਾ ਦੇ 36 ਹੋਣਹਾਰ ਵਿਦਿਆਰਥੀਆਂ ਅਤੇ ਉਨ੍ਹਾਂ ਦੇ 16 ਮੈਂਟਰ, ਅਧਿਆਪਕਾਂ, ਲੈਕਚਰਾਰਾਂ ਨੂੰ ਪੜ੍ਹਾਈ, ਖੇਡਾਂ, ਸਾਹਿਤਕ ਗਤੀਵਿਧੀਆਂ, ਮੁਕਾਬਲਾ ਪ੍ਰੀਖਿਆਵਾਂ ਤੇ ਬੋਰਡ ਪ੍ਰੀਖਿਆਵਾਂ ਵਿਚ ਸਥਾਨ ਹਾਸਲ ਕਰਨ ਬਦਲੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਸਕੂਲ ਪ੍ਰਿੰਸੀਪਲ ਰਾਜੇਸ਼ ਮੋਦੀ ਦੁਆਰਾ ਐਨ. ਜੀ. ਓਜ ਦੇ ਮੁਖੀ ਰਕੇਸ਼ ਵਰਮੀ ਅਤੇ ਵਿਜੇ ਕੁਮਾਰ ਗੋਇਲ ਨੂੰ ਜੀ ਆਇਆਂ ਆਖਦਿਆਂ ਉਨ੍ਹਾਂ ਦਾ ਇਸ ਵਿਸ਼ੇਸ਼ ਪਹਿਲਕਦਮੀ ਲਈ ਵਿਸ਼ੇਸ਼ ਤੌਰ ’ਤੇ ਧੰਨਵਾਦ ਕਰਦਿਆਂ ਸੰਸਥਾ ਦੇ ਇਸ ਉਪਰਾਲੇ ਦੀ ਭਰਵੀਂ ਸ਼ਲਾਘਾ ਕੀਤੀ ਇਸ ਮੌਕੇ ’ਤੇ ਸਨਮਾਨਿਤ ਹੋਣ ਵਾਲੇ ਅਧਿਆਪਕਾਂ ਵਿਚ ਪ੍ਰਿੰਸੀਪਲ ਰਾਜੇਸ਼ ਮੋਦੀ, ਨਵਦੀਪ ਕੌਰ, ਲੀਜਾ ਅਰੋੜਾ, ਸੁਮਿਤਾ, ਅਮਨਪ੍ਰੀਤ ਦੁਬੇ, ਰਸ਼ਪਾਲ ਕੌਰ, ਨਵਨੀਤ ਕੌਰ, ਨਿਰਮਲ ਕਾਂਤਾ, ਤਰਨਜੀਤ ਕੌਰ, ਹਰਜਿੰਦਰ ਕੌਰ, ਮੀਨਾਕਸ਼ੀ ਆਹਲੂਵਾਲੀਆ, ਅਰਵਿੰਦਰ ਕੌਰ, ਰਿੰਪੀ ਸ਼ਰਮਾ, ਕੁਲਵਿੰਦਰ ਸਿੰਘ, ਦਮਨਦੀਪ ਕੌਰ, ਗੁਰਸ਼ਰਨ ਕੌਰ ਤੇ ਵੀਨਾ ਰਾਣੀ ਤੋਂ ਇਲਾਵਾ ਸਤਨੂਰ, ਪ੍ਰਾਚੀ, ਜੰਨਤ ਦਲੀਸ਼ਾ, ਲੀਤਿਕਾ ਤੇ ਜੈਸਮੀਨ ਕੌਰ ਵਿਦਿਆਰਥਣਾਂ ਸ਼ਾਮਿਲ ਹਨ।
ਪਿਛਲੀ ਖ਼ਬਰ ਪਟੇਲ ਕਾਲਜ ਵਿਖੇ ਸ਼ਾਸਤਰੀ ਤੇ ਅਰਧ-ਸ਼ਾਸਤਰੀ ਨਾਚ ਦੀ ਵਰਕਸ਼ਾਪ ਕਰਵਾਈ ਅਗਲੀ ਖ਼ਬਰ ਰੋਟਰੀ ਕਲੱਬ ਵਲੋਂ ਅਧਿਆਪਕ ਦਿਵਸ ਮੌਕੇ 82 ਪ੍ਰਿੰਸੀਪਲ ‘ਨੇਸ਼ਨ ਬਿਲਡਰ ਐਵਾਰਡ’ ਨਾਲ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।