11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਨਸ਼ੇ ਤੇ ਚੋਰੀਆਂ ਨੂੰ ਠੱਲ ਪਾਉਣ ਲਈ ਲਗਾਏ ਜਾਣਗੇ ਠੀਕਰੀ ਪਹਿਰੇ- ਵਿਧਾਇਕ ਦੇਵ ਮਾਨ

ਨਾਭਾ, 10 ਸਤੰਬਰ (ਜਗਨਾਰ ਸਿੰਘ ਦੁਲੱਦੀ)- ਪਿੰਡਾਂ ’ਚ ਵਧ ਰਹੇ ਨਸ਼ੇ ਦੇ ਰੁਝਾਨ ਨੂੰ ਵੇਖਦੇ ਹੋਏ ਤੇ ਚੋਰੀ ਦੀਆਂ ਵਾਰਦਾਤਾਂ ਨੂੰ ਠੱਲ ਪਾਉਣ ਵਾਸਤੇ ਹਲਕੇ ਦੇ ਸ਼ਹਿਰਾਂ ਤੇ ਪਿੰਡਾਂ ਵਿਚ ਠੀਕਰੀ ਪਹਿਰੇ ਲਗਾਏ ਜਾਣਗੇ। ਇਹ ਗੱਲਾਂ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਵਲੋਂ ਸੋਸ਼ਲ ਮੀਡੀਆ ਉਪਰ ਇਕ ਪੋਸਟਰ ਜਾਰੀ ਕਰਦੇ ਹੋਏ ਕਹੀਆਂ ਹਨ।

ਅਜੀਤ ਡੈਸਕ 11-09-2026
ਨਾਭਾ, 10 ਸਤੰਬਰ (ਜਗਨਾਰ ਸਿੰਘ ਦੁਲੱਦੀ)- ਪਿੰਡਾਂ ’ਚ ਵਧ ਰਹੇ ਨਸ਼ੇ ਦੇ ਰੁਝਾਨ ਨੂੰ ਵੇਖਦੇ ਹੋਏ ਤੇ ਚੋਰੀ ਦੀਆਂ ਵਾਰਦਾਤਾਂ ਨੂੰ ਠੱਲ ਪਾਉਣ ਵਾਸਤੇ ਹਲਕੇ ਦੇ ਸ਼ਹਿਰਾਂ ਤੇ ਪਿੰਡਾਂ ਵਿਚ ਠੀਕਰੀ ਪਹਿਰੇ ਲਗਾਏ ਜਾਣਗੇ। ਇਹ ਗੱਲਾਂ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਵਲੋਂ ਸੋਸ਼ਲ ਮੀਡੀਆ ਉਪਰ ਇਕ ਪੋਸਟਰ ਜਾਰੀ ਕਰਦੇ ਹੋਏ ਕਹੀਆਂ ਹਨ। ਵਿਧਾਇਕ ਦੇਵ ਮਾਨ ਦਾ ਕਹਿਣਾ ਹੈ ਕਿ ਸਭ ਨੂੰ ਇਕੱਠੇ ਹੋ ਕੇ ਇਨ੍ਹਾਂ ਸਮਾਜਿਕ ਬੁਰਾਈਆਂ ਨੂੰ ਖਤਮ ਕਰਨ ਲਈ ਹੰਬਲਾ ਮਾਰਨ ਦੀ ਲੋੜ ਹੈ, ਕਿਉਂ ਜੋ ਪ੍ਰਸ਼ਾਸਨ ਵਲੋਂ ਇਕੱਲੇ ਅਜਿਹਾ ਕਰਨਾ ਸੰਭਵ ਨਹੀਂ ਇਸ ਕਰਕੇ ਸਾਨੂੰ ਸਭ ਨੂੰ ਪੁਲਿਸ ਪ੍ਰਸ਼ਾਸਨ ਦਾ ਸਾਥ ਦੇਣਾ ਚਾਹੀਦਾ ਹੈ। ਵਿਧਾਇਕ ਦੇਵ ਮਾਨ ਨੇ ਕਿਹਾ ਕਿ ਉਹ ਜਲਦੀ ਹੀ ਇਸ ਸੰਬੰਧੀ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲ ਕਰਕੇ ਠੀਕਰੀ ਪਹਿਰੇ ਸ਼ੁਰੂ ਕਰਵਾਉਣਗੇ ਤਾਂ ਜੋ ਹਲਕੇ ਦੇ ਲੋਕ ਆਪਣੀ ਜ਼ਿੰਦਗੀ ਨੂੰ ਆਰਾਮ ਨਾਲ ਬਸਰ ਕਰ ਸਕਣ।
ਪਿਛਲੀ ਖ਼ਬਰ ਸਰਕਾਰ ਸਵਾਲਾਂ ਦੇ ਜਵਾਬ ਦੇਣ ਦੀ ਬਜਾਏ ਆਵਾਜ਼ ਦਬਾਉਣ ਲਈ ਵਰਤ ਰਹੀ ਹੈ ਜ਼ੁਲਮ ਦੇ ਹਥਕੰਡੇ- ਬੀਬੀ ਜਸਮੀਤ ਕੌਰ ਛੀਨਾ ਅਗਲੀ ਖ਼ਬਰ 18 ਫੁੱਟ ਚੌੜੀਆਂ ਸੜਕਾਂ ਦਾ ਕੰਮ ਹੋਇਆ ਸ਼ੁਰੂ ਕੈਬਨਿਟ ਮੰਤਰੀ ਨੇ ਰੱਖਿਆ ਸੀ ਨੀਂਹ ਪੱਥਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।