29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਮੈਂ ਹਰ ਭੈਣ ਦੇ ਭਰਾ ਵਾਂਗ ਉਨ੍ਹਾਂ ਦੇ ਸਨਮਾਨ, ਸੁਰੱਖਿਆ ਤੇ ਹੱਕਾਂ ਲਈ ਹਮੇਸ਼ਾ ਤਿਆਰ ਰਹਾਂਗਾ-ਗੁਰਜੀਤ ਸਿੰਘ ਕੋਹਲੀ

ਪਟਿਆਲਾ, 28 ਅਗਸਤ (ਅ. ਸ.

ਅਜੀਤ ਡੈਸਕ 29-08-2026
ਪਟਿਆਲਾ, 28 ਅਗਸਤ (ਅ. ਸ. ਆਹਲੂਵਾਲੀਆ)-ਅਨੰਦ ਨਗਰ-ਬੀ ਵਿਖੇ ਰੱਖੜੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ। ਅੱਜ ਹਲਕਾ ਪਟਿਆਲਾ ਦੇਹਾਤੀ ਦੇ ਅਨੰਦ ਨਗਰ-ਬੀ ਵਿਖੇ ਰੱਖੜੀ ਦਾ ਪਵਿੱਤਰ ਤਿਉਹਾਰ ਬੜੇ ਉਤਸ਼ਾਹ ਤੇ ਭਾਈਚਾਰਕ ਸਾਂਝ ਨਾਲ ਮਨਾਇਆ। ਇਸ ਮੌਕੇ ਪਟਿਆਲਾ ਦਿਹਾਤੀ ਤੋਂ ਸਰਗਰਮ ਭਾਜਪਾ ਆਗੂ ਗੁਰਜੀਤ ਸਿੰਘ ਕੋਹਲੀ ਵਿਸ਼ੇਸ਼ ਤੌਰ ‘ਤੇ ਪਹੁੰਚੇ, ਜਿਥੇ ਹਲਕੇ ਦੀਆਂ ਸੈਂਕੜੇ ਭੈਣਾਂ ਨੇ ਉਨ੍ਹਾਂ ਦੇ ਗੁੱਟ ‘ਤੇ ਰੱਖੜੀ ਬੰਨ੍ਹ ਕੇ ਆਪਣਾ ਪਿਆਰ ਅਤੇ ਅਸ਼ੀਰਵਾਦ ਦਿੱਤਾ। ਕੋਹਲੀ ਨੇ ਭੈਣਾਂ ਵਲੋਂ ਮਿਲੇ ਪਿਆਰ ਅਤੇ ਸਤਿਕਾਰ ਲਈ ਦਿਲੋਂ ਧੰਨਵਾਦ ਕਰਦਿਆਂ ਕਿਹਾ, “ਇੰਨੀ ਗਰਮੀ ਦੇ ਬਾਵਜੂਦ ਸੈਂਕੜੇ ਭੈਣਾਂ ਦਾ ਵਿਸ਼ੇਸ਼ ਤੌਰ ‘ਤੇ ਇੱਥੇ ਪਹੁੰਚ ਕੇ ਮੈਨੂੰ ਰੱਖੜੀ ਬੰਨ੍ਹਣਾ ਮੇਰੇ ਲਈ ਸਿਰਫ਼ ਸਨਮਾਨ ਨਹੀਂ, ਸਗੋਂ ਇਕ ਵੱਡੀ ਜ਼ਿੰਮੇਵਾਰੀ ਵੀ ਹੈ।’ ਉਨ੍ਹਾਂ ਕਿਹਾ ਕਿ ‘ਮੈਂ ਪਟਿਆਲਾ ਦਿਹਾਤੀ ਦੀ ਹਰ ਭੈਣ ਦੇ ਭਰਾ ਵਾਂਗ ਉਨ੍ਹਾਂ ਦੇ ਸਨਮਾਨ, ਸੁਰੱਖਿਆ ਤੇ ਹੱਕਾਂ ਲਈ ਹਮੇਸ਼ਾ ਤਿਆਰ ਰਹਾਂਗਾ। ਉਨ੍ਹਾਂ ਵਲੋਂ ਦਿੱਤਾ ਗਿਆ ਇਹ ਪਿਆਰ ਤੇ ਵਿਸ਼ਵਾਸ ਮੇਰੇ ਲਈ ਅਨਮੋਲ ਹੈ।’ ਕੋਹਲੀ ਨੇ ਸਮੂਹ ਭੈਣਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਰੱਖੜੀ ਦੀਆਂ ਹਾਰਦਿਕ ਵਧਾਈਆਂ ਦਿੰਦਿਆਂ ਉਨ੍ਹਾਂ ਦੀ ਖੁਸ਼ਹਾਲੀ, ਚੰਗੀ ਸਿਹਤ ਅਤੇ ਚੜ੍ਹਦੀਕਲਾ ਦੀ ਕਾਮਨਾ ਕੀਤੀ।
ਪਿਛਲੀ ਖ਼ਬਰ 31 ਨੂੰ ਗੁਰਦੁਆਰਾ ਸਿੱਧਸਰ ਅਲੌਹਰਾਂ ਸਾਹਿਬ ਵਿਖੇ ਮਨਾਈ ਜਾਵੇਗੀ ਤਿੰਨ ਮਹਾਨ ਸੰਤ ਮਹਾਂਪੁਰਖਾਂ ਦੀ ਸਾਲਾਨਾ ਬਰਸੀ ਅਗਲੀ ਖ਼ਬਰ ਰੱਖੜੀ ਮੌਕੇ ਮਹਿੰਗਾਈ ਨੇ ਫਿੱਕੀ ਕੀਤੀ ਤਿਉਹਾਰੀ ਰੌਣਕ, ਲੋਕਾਂ ਨੇ ਲੋੜ ਮੁਤਾਬਕ ਹੀ ਕੀਤੀ ਖਰੀਦਦਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।