29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਰੱਖੜੀ ਮੌਕੇ ਮਹਿੰਗਾਈ ਨੇ ਫਿੱਕੀ ਕੀਤੀ ਤਿਉਹਾਰੀ ਰੌਣਕ, ਲੋਕਾਂ ਨੇ ਲੋੜ ਮੁਤਾਬਕ ਹੀ ਕੀਤੀ ਖਰੀਦਦਾਰੀ

ਗੁਰੂਹਰਸਹਾਏ, 28 ਅਗਸਤ (ਕਪਿਲ ਕੰਧਾਰੀ)-ਭੈਣ-ਭਰਾ ਦੇ ਪਿਆਰ ਅਤੇ ਸਨੇਹ ਦਾ ਪ੍ਰਤੀਕ ਰੱਖੜੀ ਦਾ ਪਵਿੱਤਰ ਤਿਉਹਾਰ ਅੱਜ ਗੁਰੂਹਰਸਹਾਏ ਸ਼ਹਿਰ ਵਿਚ ਉਤਸ਼ਾਹ ਨਾਲ ਮਨਾਇਆ ਗਿਆ। ਤਿਉਹਾਰ ਦੇ ਮੱਦੇਨਜ਼ਰ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿਚ ਦੁਕਾਨਾਂ ਨੂੰ ਖੂਬਸੂਰਤ ਢੰਗ ਨਾਲ ਸਜਾਇਆ ਗਿਆ ਸੀ।

ਅਜੀਤ ਡੈਸਕ 29-08-2026
ਗੁਰੂਹਰਸਹਾਏ, 28 ਅਗਸਤ (ਕਪਿਲ ਕੰਧਾਰੀ)-ਭੈਣ-ਭਰਾ ਦੇ ਪਿਆਰ ਅਤੇ ਸਨੇਹ ਦਾ ਪ੍ਰਤੀਕ ਰੱਖੜੀ ਦਾ ਪਵਿੱਤਰ ਤਿਉਹਾਰ ਅੱਜ ਗੁਰੂਹਰਸਹਾਏ ਸ਼ਹਿਰ ਵਿਚ ਉਤਸ਼ਾਹ ਨਾਲ ਮਨਾਇਆ ਗਿਆ। ਤਿਉਹਾਰ ਦੇ ਮੱਦੇਨਜ਼ਰ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿਚ ਦੁਕਾਨਾਂ ਨੂੰ ਖੂਬਸੂਰਤ ਢੰਗ ਨਾਲ ਸਜਾਇਆ ਗਿਆ ਸੀ। ਮਠਿਆਈਆਂ, ਡਰਾਈ ਫਰੂਟ, ਰੱਖੜੀਆਂ, ਗਿਫਟ ਆਈਟਮਾਂ ਅਤੇ ਹੋਰ ਤਿਉਹਾਰੀ ਸਮਾਨ ਨਾਲ ਬਾਜ਼ਾਰ ਸਜੇ ਨਜ਼ਰ ਆਏ। ਹਾਲਾਂਕਿ ਇਸ ਵਾਰ ਮਹਿੰਗਾਈ ਦਾ ਅਸਰ ਤਿਉਹਾਰ ਦੀ ਖਰੀਦਦਾਰੀ ’ਤੇ ਵੀ ਸਾਫ਼ ਦਿਖਾਈ ਦਿੱਤਾ।ਸ਼ਹਿਰ ਦੇ ਮੇਨ ਬਾਜ਼ਾਰ ਵਿਚ ਸਥਿਤ ਕਨਫੈਕਸ਼ਨਰੀ ਦੁਕਾਨ ’ਤੇ ਖਰੀਦਦਾਰੀ ਕਰਨ ਪਹੁੰਚੇ ਗਾਹਕਾਂ ਨੇ ਦੱਸਿਆ ਕਿ ਰੱਖੜੀ ਦੇ ਤਿਉਹਾਰ ਕਾਰਨ ਉਹ ਆਪਣੀਆਂ ਭੈਣਾਂ ਅਤੇ ਪਰਿਵਾਰਕ ਮੈਂਬਰਾਂ ਲਈ ਖਰੀਦਦਾਰੀ ਤਾਂ ਕਰ ਰਹੇ ਹਨ, ਪਰ ਵਧੀਆਂ ਕੀਮਤਾਂ ਕਾਰਨ ਬਜਟ ਦਾ ਖਾਸ ਧਿਆਨ ਰੱਖਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਜਿੱਥੇ ਤਿਉਹਾਰਾਂ ਮੌਕੇ ਖੁੱਲ੍ਹ ਕੇ ਖਰੀਦਦਾਰੀ ਕੀਤੀ ਜਾਂਦੀ ਸੀ। ਹੁਣ ਮਹਿੰਗਾਈ ਕਾਰਨ ਲੋੜ ਮੁਤਾਬਕ ਹੀ ਸਮਾਨ ਖਰੀਦਣਾ ਪੈ ਰਿਹਾ ਹੈ। ਲੋਕਾਂ ਦਾ ਕਹਿਣਾ ਸੀ ਕਿ ਤਿਉਹਾਰ ਮਨਾਉਣਾ ਜ਼ਰੂਰੀ ਹੈ, ਪਰ ਵਧਦੀਆਂ ਕੀਮਤਾਂ ਨੇ ਆਮ ਪਰਿਵਾਰਾਂ ਦਾ ਘਰੇਲੂ ਬਜਟ ਪ੍ਰਭਾਵਿਤ ਕੀਤਾ ਹੈ।ਦੁਕਾਨਦਾਰ ਪਵਨ ਗੁਪਤਾ ਅਤੇ ਅਨਮੋਲ ਗੁਪਤਾ ਨੇ ਦੱਸਿਆ ਕਿ ਇਸ ਵਾਰ ਡਰਾਈ ਫਰੂਟ ਅਤੇ ਗਿਫਟ ਆਈਟਮਾਂ ਦੀਆਂ ਕੀਮਤਾਂ ਵਿਚ ਕਾਫ਼ੀ ਵਾਧਾ ਹੋਇਆ ਹੈ। ਉਨ੍ਹਾਂ ਮੁਤਾਬਕ ਇਸ ਸਮੇਂ ਪਿਸਤਾ ਲਗਭਗ 1600 ਰੁਪਏ ਪ੍ਰਤੀ ਕਿਲੋ, ਕਾਜੂ 1200 ਰੁਪਏ, ਬਦਾਮ ਗਿਰੀ 1100 ਰੁਪਏ ਅਤੇ ਅਖਰੋਟ 900 ਰੁਪਏ ਪ੍ਰਤੀ ਕਿਲੋ ਦੇ ਭਾਅ ’ਤੇ ਵਿਕ ਰਹੇ ਹਨ। ਇਸ ਤੋਂ ਇਲਾਵਾ ਹੋਰ ਕਿਸਮਾਂ ਦੇ ਡਰਾਈ ਫਰੂਟ ਅਤੇ ਗਿਫਟ ਆਈਟਮਾਂ ਦੇ ਰੇਟ ਵੀ ਪਹਿਲਾਂ ਦੇ ਮੁਕਾਬਲੇ ਕਾਫ਼ੀ ਵਧੇ ਹੋਏ ਹਨ।ਸ਼ਹਿਰ ਵਾਸੀਆਂ ਅਤੇ ਦੁਕਾਨਦਾਰਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਰੋਜ਼ਾਨਾ ਵਰਤੋਂ ਅਤੇ ਤਿਉਹਾਰਾਂ ਨਾਲ ਜੁੜੀਆਂ ਵਸਤਾਂ ਦੀਆਂ ਕੀਮਤਾਂ ’ਤੇ ਨਜ਼ਰ ਰੱਖੀ ਜਾਵੇ ਅਤੇ ਬੇਤਹਾਸ਼ਾ ਵਧ ਰਹੀ ਮਹਿੰਗਾਈ ਨੂੰ ਕਾਬੂ ਕਰਨ ਲਈ ਢੁੱਕਵੇਂ ਕਦਮ ਚੁੱਕੇ ਜਾਣ।
ਪਿਛਲੀ ਖ਼ਬਰ ਮੈਂ ਹਰ ਭੈਣ ਦੇ ਭਰਾ ਵਾਂਗ ਉਨ੍ਹਾਂ ਦੇ ਸਨਮਾਨ, ਸੁਰੱਖਿਆ ਤੇ ਹੱਕਾਂ ਲਈ ਹਮੇਸ਼ਾ ਤਿਆਰ ਰਹਾਂਗਾ-ਗੁਰਜੀਤ ਸਿੰਘ ਕੋਹਲੀ ਅਗਲੀ ਖ਼ਬਰ ਲੈਂਡ ਪੂਲਿੰਗ ਅਤੇ ਦਫ਼ਤਰੀ ਹੜਤਾਲਾਂ ਕਾਰਨ ਪੰਜਾਬ ਦੇ ਕਿਸਾਨਾਂ ਅਤੇ ਆਮ ਜਨਤਾ ਨੂੰ ਖੱਜਲ-ਖੁਆਰ ਹੋਣਾ ਪੈਂਦਾ- ਸੰਧੂ,ਗਿੱਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।