23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਘੱਗਰ ਦੀ ਮਾਰ ਝੱਲ ਰਹੇ ਘਨੌਰ ਦੇ ਕਿਸਾਨਾਂ ਨਾਲ ਖੜ੍ਹਾ ਹੈ ਭਾਜਪਾ ਕਿਸਾਨ ਮੋਰਚਾ ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ ਨੂੰ ਮਿਲ ਕੇ ਰਾਹਤ ਤੇ ਸਥਾਈ ਹੱਲ ਦੀ ਕਰਾਂਗੇ ਮੰਗ

ਘਨੌਰ, 22 ਅਗਸਤ (ਸਰਦਾਰਾ ਸਿੰਘ ਲਾਛੜੂ)-ਭਾਜਪਾ ਕਿਸਾਨ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਲਖਵਿੰਦਰ ਸਿੰਘ ਮੋਮੀ, ਸੂਬਾ ਜਨਰਲ ਸਕੱਤਰ ਮੇਜਰ ਸਿੰਘ ਟਿੱਬੀ ਤੇ ਜ਼ਿਲ੍ਹਾ ਪ੍ਰਧਾਨ ਜਸਪਾਲ ਸਿੰਘ ਭੰਗੂ ਵਿਸ਼ੇਸ਼ ਤੌਰ ‘ਤੇ ਘਨੌਰ ਪਹੁੰਚੇ। ਉਨ੍ਹਾਂ ਦੇ ਪਹੁੰਚਣ ‘ਤੇ ਤਜਿੰਦਰ ਸਿੰਘ ਰਾਏਪੁਰ ਜ਼ਿਲ੍ਹਾਾ ਪ੍ਰਧਾਨ ਉੱਤਰੀ ਕਿਸਾਨ ਮੋਰਚਾ, ਹਰਵਿੰਦਰ ਸਿੰਘ ਸੰਧਾਰਸੀ ਬੰਸਰਾਓ ਜ਼ਿਲ੍ਹਾ ਮੀਤ ਪ੍ਰਧਾਨ ਕਿਸਾਨ ਮੋਰਚਾ, ਅਵਤਾਰ ਸਿੰਘ ਜੰਡ ਮੰਗੋਲੀ ਜਿਲਾ ਮੀਤ ਪ੍ਰਧਾਨ ਭਾਜਪਾ, ਜਸਵੀਰ ਸਿੰਘ ਰੁੜਕੀ ਲੱਕੀ ਜ਼ਿਲ੍ਹਾ ਸਕੱਤਰ ਭਾਜਪਾ, ਆਦਿ ਸੋਨੀ, ਪਾਲ ਨਨਹੇੜਾ ਸਮੇਤ ਭਾਜਪਾ ਆਗੂਆਂ ਤੇ ਵਰਕਰਾਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ।

ਘਨੌਰ ਪਹੁੰਚਣ ‘ਤੇ ਭਾਜਪਾ ਕਿਸਾਨ ਮੋਰਚਾ ਦੇ ਸੂਬਾ ਪ੍ਰਧਾਨ ਲਖਵਿੰਦਰ ਸਿੰਘ ਮੋਮੀ ਅਤੇ ਹੋਰ ਆਗੂਆਂ ਦਾ ਸਵਾਗਤ ਕਰਦੇ ਹੋਏ ਭਾਜਪਾ ਜਸਪਾਲ ਸਿੰਘ ਭੰਗੂ, ਹਰਵਿੰਦਰ ਸਿੰਘ ਸੰਧਾਰਸੀ, ਅਤੇ ਭਾਜਪਾ ਆਗੂ ਵਰਕਰ। ਤਸਵੀਰ ਅਜੀਤ 23-08-2026
ਘਨੌਰ, 22 ਅਗਸਤ (ਸਰਦਾਰਾ ਸਿੰਘ ਲਾਛੜੂ)-ਭਾਜਪਾ ਕਿਸਾਨ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਲਖਵਿੰਦਰ ਸਿੰਘ ਮੋਮੀ, ਸੂਬਾ ਜਨਰਲ ਸਕੱਤਰ ਮੇਜਰ ਸਿੰਘ ਟਿੱਬੀ ਤੇ ਜ਼ਿਲ੍ਹਾ ਪ੍ਰਧਾਨ ਜਸਪਾਲ ਸਿੰਘ ਭੰਗੂ ਵਿਸ਼ੇਸ਼ ਤੌਰ ‘ਤੇ ਘਨੌਰ ਪਹੁੰਚੇ। ਉਨ੍ਹਾਂ ਦੇ ਪਹੁੰਚਣ ‘ਤੇ ਤਜਿੰਦਰ ਸਿੰਘ ਰਾਏਪੁਰ ਜ਼ਿਲ੍ਹਾਾ ਪ੍ਰਧਾਨ ਉੱਤਰੀ ਕਿਸਾਨ ਮੋਰਚਾ, ਹਰਵਿੰਦਰ ਸਿੰਘ ਸੰਧਾਰਸੀ ਬੰਸਰਾਓ ਜ਼ਿਲ੍ਹਾ ਮੀਤ ਪ੍ਰਧਾਨ ਕਿਸਾਨ ਮੋਰਚਾ, ਅਵਤਾਰ ਸਿੰਘ ਜੰਡ ਮੰਗੋਲੀ ਜਿਲਾ ਮੀਤ ਪ੍ਰਧਾਨ ਭਾਜਪਾ, ਜਸਵੀਰ ਸਿੰਘ ਰੁੜਕੀ ਲੱਕੀ ਜ਼ਿਲ੍ਹਾ ਸਕੱਤਰ ਭਾਜਪਾ, ਆਦਿ ਸੋਨੀ, ਪਾਲ ਨਨਹੇੜਾ ਸਮੇਤ ਭਾਜਪਾ ਆਗੂਆਂ ਤੇ ਵਰਕਰਾਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਸੂਬਾ ਪ੍ਰਧਾਨ ਲਖਵਿੰਦਰ ਸਿੰਘ ਮੋਮੀ ਨੇ ਕਿਹਾ ਕਿ ਹਲਕਾ ਘਨੌਰ ਦੇ ਕਈ ਪਿੰਡ ਹਰ ਸਾਲ ਘੱਗਰ ਦਰਿਆ ਦੀ ਮਾਰ ਹੇਠ ਆਉਂਦੇ ਹਨ। ਘੱਗਰ ਦੇ ਪਾਣੀ ਕਾਰਨ ਕਿਸਾਨਾਂ ਦੀਆਂ ਫਸਲਾਂ ਤਬਾਹ ਹੋ ਜਾਂਦੀਆਂ ਹਨ, ਜਿਸ ਨਾਲ ਕਿਸਾਨਾਂ ਨੂੰ ਬਹੁਤ ਵੱਡਾ ਆਰਥਿਕ ਨੁਕਸਾਨ ਝੱਲਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਭਾਜਪਾ ਕਿਸਾਨ ਮੋਰਚਾ ਹਲਕਾ ਘਨੌਰ ਦੇ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੈ। ਮੋਰਚਾ ਇਸ ਮੁੱਦੇ ਨੂੰ ਕੇਂਦਰ ਸਰਕਾਰ ਦੇ ਧਿਆਨ ਵਿਚ ਲਿਆਉਂਦਿਆਂ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੂੰ ਘਨੌਰ ਹਲਕੇ ਦੀਆਂ ਨੁਕਸਾਨੀ ਗਈਆਂ ਫਸਲਾਂ ਸੰਬੰਧੀ ਜਾਣੂ ਕਰਵਾਏਗਾ ਤੇ ਤੁਰੰਤ ਰਾਹਤ ਦੀ ਮੰਗ ਕਰੇਗਾ। ਮੋਮੀ ਨੇ ਦੱਸਿਆ ਕਿ ਜਿਲ੍ਹਾ ਪ੍ਰਧਾਨ ਜਸਪਾਲ ਸਿੰਘ ਭੰਗੂ ਪਹਿਲਾਂ ਹੀ ਹਲਕੇ ਦੇ ਪ੍ਰਮੁੱਖ ਆਗੂਆਂ ਨਾਲ ਕੇਂਦਰੀ ਮੰਤਰੀਆਂ ਨੂੰ ਘੱਗਰ ਦੇ ਹੜ੍ਹਾਂ ਦੀ ਮਾਰ ਬਾਰੇ ਜਾਣੂ ਕਰਵਾ ਚੁੱਕੇ ਹਨ। ਉਨ੍ਹਾਂ ਕਿਹਾ ਕਿ “ਮੈਂ ਵੀ ਆਪਣੇ ਮੋਰਚੇ ਦੇ ਵਫ਼ਦ ਨਾਲ ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ ਨੂੰ ਜਲਦੀ ਮਿਲਾਂਗਾ”। ਸੂਬਾ ਪ੍ਰਧਾਨ ਨੇ ਕਿਹਾ ਕਿ “ਮੈਂ ਕਿਸਾਨ ਮੋਰਚੇ ਦਾ ਪ੍ਰਧਾਨ ਹੋਣ ਦੇ ਨਾਤੇ ਕਿਸਾਨਾਂ ਨਾਲ ਡੱਟ ਕੇ ਖੜ੍ਹਾ ਹਾਂ”। ਘੱਗਰ ਨੂੰ ਓਵਰਫਲੋ ਹੋਣ ਤੋਂ ਰੋਕਣ ਲਈ ਸਥਾਈ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ
ਪਿਛਲੀ ਖ਼ਬਰ ਬਾਬਾ ਹਰਪ੍ਰੀਤ ਸਿੰਘ ਵਲੋਂ ਕਰਵਾਏ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਕਾਰਜਕਾਰੀ ਚੇਅਰਮੈਨ ਚੰਦਰੇਸ਼ਵਰ ਸਿੰਘ ਮੋਹੀ ਦਾ ਸਨਮਾਨ ਅਗਲੀ ਖ਼ਬਰ ਨਹਿਰੀ ਪਾਣੀ ਨੂੰ ਸਾਫ਼ ਕਰਕੇ ਪੀਣ ਯੋਗ ਬਣਾਉਣ ਵਾਲੇ ਪ੍ਰੋਜੈਕਟ ਦਾ ਚੇਅਰਮੈਨ ਆਹਲੂਵਾਲੀਆ ਨੇ ਰੱਖਿਆ ਨੀਂਹ ਪੱਥਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।