25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਸੁਨੱਖੀ ਪੰਜਾਬਣ ਸੀਜ਼ਨ-8: ਪਟਿਆਲਾ ਆਡੀਸ਼ਨ ’ਚ ਚਮਕੀ ਪੰਜਾਬ ਦੀ ਨਵੀਂ ਪ੍ਰਤਿਭਾ- ਡਾ. ਅਵਨੀਤ ਕੌਰ

ਅਜੀਤ ਡੈਸਕ 02-07-2026
ਪਟਿਆਲਾ, 1 ਜੁਲਾਈ (ਅਮਰਬੀਰ ਸਿੰਘ ਆਹਲੂਵਾਲੀਆ)- ਪੰਜਾਬੀ ਬੋਲੀ, ਸੱਭਿਆਚਾਰ ਅਤੇ ਵਿਰਸੇ ਨੂੰ ਵਿਕਸਿਤ ਕਰਨ ਦੇ ਉਦੇਸ਼ ਨਾਲ ਕਰਵਾਏ ਜਾ ਰਹੇ ਸੁਨੱਖੀ ਪੰਜਾਬਣ ਸੀਜ਼ਨ-8 ਦੇ ਪਟਿਆਲਾ ਆਡੀਸ਼ਨ ਨੂੰ ਬਹੁਤ ਹੀ ਉਤਸ਼ਾਹ ਅਤੇ ਸ਼ਾਨਦਾਰ ਭਾਗੀਦਾਰੀ ਨਾਲ ਸਮਾਪਤ ਹੋਏ। ਜਿਸ ’ਚ ਪੰਜਾਬ ਦੇ ਵੱਖ-ਵੱਖ ਖੇਤਰਾਂ ਤੋਂ ਆਈਆਂ ਪ੍ਰਤਿਭਾਗੀਆਂ ਨੇ ਆਪਣੀ ਕਲਾ, ਆਤਮ-ਵਿਸ਼ਵਾਸ ਅਤੇ ਪੰਜਾਬੀ ਸਭਿਆਚਾਰ ਪ੍ਰਤੀ ਸਮਰਪਣ ਦਾ ਬੇਮਿਸਾਲ ਪ੍ਰਦਰਸ਼ਨ ਕੀਤਾ । ਡਾ. ਅਵਨੀਤ ਕੌਰ, ਡਾਇਰੈਕਟਰ ਸੁਨੱਖੀ ਪੰਜਾਬਣ ਨੇ ਦੱਸਿਆ ਕਿ ਸੁਨੱਖੀ ਪੰਜਾਬਣ ਪਿਛਲੇ ਅੱਠ ਸਾਲਾਂ ਤੋਂ ਪੰਜਾਬੀ ਮੁਟਿਆਰਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਲਈ ਇੱਕ ਵਿਲੱਖਣ ਮੰਚ ਪ੍ਰਦਾਨ ਕਰ ਰਿਹਾ ਹੈ। ਇਸ ਮੰਚ ਰਾਹੀਂ ਕਈ ਪ੍ਰਤੀਭਾਗੀਆਂ ਨੂੰ ਮਾਡਲਿੰਗ, ਅਦਾਕਾਰੀ, ਐਂਕਰਿੰਗ ਅਤੇ ਮਨੋਰੰਜਨ ਜਗਤ ਵਿੱਚ ਅੱਗੇ ਵਧਣ ਦੇ ਮੌਕੇ ਮਿਲੇ ਹਨ। ਜਿਸ ਦੌਰਾਨ ਪਟਿਆਲਾ ’ਚ ਹੋਏ ਆਡੀਸ਼ਨ ਦੌਰਾਨ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਅੰਮਿ੍ਰਤਸਰ, ਹੁਸ਼ਿਆਰਪੁਰ, ਮੋਗਾ, ਲੁਧਿਆਣਾ, ਰੂਪਨਗਰ, ਜਲੰਧਰ, ਗੁਰਦਾਸਪੁਰ ਤੋਂ ਇਲਾਵਾ ਹਰਿਆਣਾ ਅਤੇ ਰਾਜਸਥਾਨ ਤੋਂ ਵੀ ਪ੍ਰਤੀਭਾਗੀਆਂ ਨੇ ਆਪਣੀ ਹਾਜ਼ਰੀ ਦਰਜ ਕਰਵਾਈ। ਇਸ ਮੌਕੇ ਪ੍ਰਤੀਭਾਗੀਆਂ ਨੇ ਗਿੱਧਾ, ਭੰਗੜਾ, ਲੋਕ-ਗਾਇਕੀ, ਅਦਾਕਾਰੀ, ਕਵਿਤਾ-ਪਾਠ, ਮੰਚ ਸੰਚਾਲਨ ਅਤੇ ਹੋਰ ਰਚਨਾਤਮਿਕ ਪੇਸ਼ਕਾਰੀਆਂ ਰਾਹੀਂ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ । ਆਡੀਸ਼ਨ ਦੇ ਜੱਜ ਮੰਡਲ ਡਾ. ਸੰਦੀਪ ਕੌਰ ਸਿੱਧੂ, ਬਰਾੜ ਮਾਲਵਾ, ਬਰਾੜ ਪ੍ਰਿੰਸ, ਰੋਜ਼ੀ ਬਾਵਾ, ਅਰਸ਼ ਮਾਂਗਟ, ਰਿਤੂ ਕੌਰ, ਅਮਨਦੀਪ ਕੌਰ ਧੀਰ ਤੋਂ ਇਲਾਵਾ ਲੈਕਚਰਾਰ ਗੁਰਿੰਦਰਜੀਤ ਕੌਰ ਵਲੋਂ ਪ੍ਰਤੀਭਾਗੀਆਂ ਦੇ ਆਤਮ-ਵਿਸ਼ਵਾਸ ਅਤੇ ਪੰਜਾਬੀ ਸਭਿਆਚਾਰ ਨਾਲ ਜੁੜਾਅ ਨੂੰ ਖ਼ਾਸ ਤੌਰ ’ਤੇ ਸਰਾਹਿਆ ਗਿਆ । ਅੰਤ ਵਿਚ ਸੁਨੱਖੀ ਪੰਜਾਬਣ ਦੀ ਟੀਮ ਨੇ ਪਟਿਆਲਾ ਦੇ ਲੋਕਾਂ, ਭਾਗੀਦਾਰਾਂ, ਮਾਪਿਆਂ, ਜੱਜਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਪਿਆਰ ਅਤੇ ਸਹਿਯੋਗ ਨੇ ਇਸ ਸਮਾਗਮ ਨੂੰ ਯਾਦਗਾਰ ਬਣਾਇਆ ਹੈ। ਟੀਮ ਨੇ ਭਰੋਸਾ ਜਤਾਇਆ ਕਿ ਸੀਜ਼ਨ-8 ਦੇ ਅਗਲੇ ਪੜਾਅ ਹੋਰ ਵੀ ਸ਼ਾਨਦਾਰ ਅਤੇ ਸਫਲ ਰਹਿਣਗੇ।
ਪਿਛਲੀ ਖ਼ਬਰ ਵਿਕਾਸ ਕਾਰਜਾਂ ’ਚ ਗੁਣਵੱਤਾ ਨਾਲ ਕੋਈ ਸਮਝੌਤਾ ਨਹੀਂ ਹੋਵੇਗਾ-ਮੇਅਰ ਕੁੰਦਨ ਗੋਗੀਆ ਅਗਲੀ ਖ਼ਬਰ ਧੋਖਾਧੜੀ ਕਰਨ ਦੇ ਦੋਸ਼ ’ਚ ਚਾਰ ਖ਼ਿਲਾਫ਼ ਕੇਸ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।