12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਸਪੋਰਟਸ ਯੂਨੀਵਰਸਿਟੀ ਵਿਵਾਦ 'ਚ ਹਾਈਕੋਰਟ ਦੀ ਸਖ਼ਤ ਟਿੱਪਣੀ

ਅਜੀਤ ਡੈਸਕ 22-05-2026
ਪਟਿਆਲਾ, 21 ਮਈ (ਗੁਰਵਿੰਦਰ ਸਿੰਘ ਔਲਖ)-ਮਹਾਰਾਜਾ ਭੂਪਿੰਦਰ ਸਿੰਘ ਸਪੋਰਟਸ ਯੂਨੀਵਰਸਿਟੀ ਦੇ ਪ੍ਰੀਖਿਆ ਕੰਟਰੋਲਰ ਅਨੁਭਵ ਵਾਲੀਆ ਦੀ ਬਦਲੀ 'ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਰੋਕ ਲਗਾ ਦਿੱਤੀ ਹੈ | ਹਾਈਕੋਰਟ ਨੇ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਉਪ-ਕੁਲਪਤੀ ਦੇ ਦਫ਼ਤਰ ਦੀ 22 ਅਪ੍ਰੈਲ ਅਤੇ 4 ਮਈ ਦੀ ਸੀ.ਸੀ.ਟੀ.ਵੀ. ਫੁਟੇਜ ਅਤੇ ਆਡੀਓ ਰਿਕਾਰਡਿੰਗ ਸੁਰੱਖਿਅਤ ਰੱਖਣ ਦੇ ਵੀ ਸਖ਼ਤ ਨਿਰਦੇਸ਼ ਦਿੱਤੇ ਹਨ | ਜਾਣਕਾਰੀ ਅਨੁਸਾਰ ਅਨੁਭਵ ਵਾਲੀਆ ਜੋ ਯੂਨੀਵਰਸਿਟੀ ਵਿਚ ਪ੍ਰੀਖਿਆ ਕੰਟਰੋਲਰ ਵਜੋਂ ਸੇਵਾਵਾਂ ਨਿਭਾ ਰਹੇ ਸਨ, ਨੂੰ 5 ਮਈ ਨੂੰ ਜਾਰੀ ਹੁਕਮਾਂ ਰਾਹੀਂ ਗੁਰੂ ਨਾਨਕ ਸਰਕਾਰੀ ਕਾਲਜ ਕਾਲਾ ਅਫਗਾਨਾਂ (ਗੁਰਦਾਸਪੁਰ) ਭੇਜ ਦਿੱਤਾ ਗਿਆ ਸੀ | ਇਸ ਤਬਾਦਲੇ ਨੂੰ ਚੁਨੌਤੀ ਦਿੰਦਿਆਂ ਉਨ੍ਹਾਂ ਹਾਈਕੋਰਟ ਦਾ ਰੁਖ਼ ਕੀਤਾ | ਪਟੀਸ਼ਨਕਰਤਾ ਵਲੋਂ ਪੇਸ਼ ਹੋਏ ਸੀਨੀਅਰ ਵਕੀਲ ਸਰਾਜੀਵ ਆਤਮਾ ਰਾਮ ਅਤੇ ਸਹਾਇਕ ਵਕੀਲ ਬਿ੍ਜੇਸ਼ ਖੋਸਲਾ ਨੇ ਅਦਾਲਤ ਨੂੰ ਦੱਸਿਆ ਕਿ ਤਬਾਦਲਾ ਨਿਯਮਾਂ ਦੇ ਉਲਟ ਅਤੇ ਕੇਡਰ ਤੋਂ ਬਾਹਰ ਕੀਤਾ ਗਿਆ ਹੈ | ਉਨ੍ਹਾਂ ਇਹ ਵੀ ਦਲੀਲ ਦਿੱਤੀ ਕਿ ਜਿਸ ਕਾਲਜ ਵਿਚ ਪਟੀਸ਼ਨਕਰਤਾ ਨੂੰ ਭੇਜਿਆ ਗਿਆ ਹੈ, ਉੱਥੇ ਦੇ ਕਾਰਜਕਾਰੀ ਪਿ੍ੰਸੀਪਲ ਦਾ ਅਹੁਦਾ ਅਤੇ ਤਨਖ਼ਾਹ ਪਟੀਸ਼ਨਕਰਤਾ ਨਾਲੋਂ ਘੱਟ ਹੈ | ਮਾਮਲੇ ਦੀ ਸੁਣਵਾਈ ਕਰਦਿਆਂ ਜਸਟਿਸ ਨਮਿਤ ਕੁਮਾਰ ਨੇ ਬਦਲੀ ਦੇ ਹੁਕਮਾਂ ਦੇ ਅਮਲ 'ਤੇ ਅਗਲੀ ਸੁਣਵਾਈ ਤੱਕ ਰੋਕ ਲਗਾਉਂਦਿਆਂ ਪੰਜਾਬ ਸਰਕਾਰ ਅਤੇ ਹੋਰ ਜਵਾਬਦੇਹਾਂ ਨੂੰ ਨੋਟਿਸ ਜਾਰੀ ਕਰ ਦਿੱਤੇ | ਇਸੇ ਦੌਰਾਨ ਪਟੀਸ਼ਨਕਰਤਾ ਨੇ ਫਰਵਰੀ 2026 ਵਿਚ ਜਾਰੀ ਉਸ ਅਧਿਸੂਚਨਾ ਨੂੰ ਵੀ ਚੁਨੌਤੀ ਦਿੱਤੀ ਹੈ, ਜਿਸ ਤਹਿਤ ਪੁਸ਼ਪਿੰਦਰ ਸਿੰਘ ਗਿੱਲ ਨੂੰ ਯੂਨੀਵਰਸਿਟੀ ਦਾ ਉਪ ਕੁਲਪਤੀ ਨਿਯੁਕਤ ਕੀਤਾ ਗਿਆ ਸੀ | ਹਾਈਕੋਰਟ ਨੇ ਮਾਮਲੇ ਦੀ ਅਗਲੀ ਸੁਣਵਾਈ ਲਈ 6 ਫਰਵਰੀ ਦੀ ਤਾਰੀਖ਼ ਨਿਰਧਾਰਿਤ ਕੀਤੀ ਹੈ |
ਪਿਛਲੀ ਖ਼ਬਰ 'ਕਾਪੀ-ਪੇਸਟ ਭਾਸ਼ਾ' ਵੱਲ ਵਧ ਰਹੀ ਨਵੀਂ ਪੀੜ੍ਹੀ ਅਗਲੀ ਖ਼ਬਰ ਪਾਤੜਾਂ ਦੇ ਵਾਰਡ ਨੰਬਰ 11 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਮਿੰਨੀ ਅਰੋੜਾ ਦੇ ਹੱਕ 'ਚ ਉਨਾਂ ਦੇ ਪਤੀ ਗੁਰਮੀਤ ਅਰੋੜਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।