12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

'ਕਾਪੀ-ਪੇਸਟ ਭਾਸ਼ਾ' ਵੱਲ ਵਧ ਰਹੀ ਨਵੀਂ ਪੀੜ੍ਹੀ

ਅਜੀਤ ਡੈਸਕ 22-05-2026
ਪਟਿਆਲਾ, 21 ਮਈ (ਗੁਰਵਿੰਦਰ ਸਿੰਘ ਔਲਖ)-ਪੰਜਾਬੀ ਬੋਲਣ ਵਾਲੀ ਪੀੜ੍ਹੀ ਤਾਂ ਵੱਧ ਰਹੀ ਹੈ ਪਰ ਗੁਰਮੁਖੀ ਲਿਖਣ ਵਾਲੀ ਪੀੜ•ੀ ਘਟਦੀ ਜਾ ਰਹੀ ਹੈ | ਸੋਸ਼ਲ ਮੀਡੀਆ ਅਤੇ ਚੈਟਿੰਗ ਐਪਾਂ 'ਤੇ ਰੋਮਨ ਲਿਪੀ ਦਾ ਵਧਦਾ ਰੁਝਾਨ ਹੁਣ ਪੰਜਾਬੀ ਭਾਸ਼ਾ ਦੀ ਅਸਲ ਮਿਠਾਸ, ਉਚਾਰਨ ਅਤੇ ਲਿਪੀ ਲਈ ਵੱਡਾ ਖ਼ਤਰਾ ਬਣਦਾ ਜਾ ਰਿਹਾ ਹੈ | ਭਾਸ਼ਾ ਮਾਹਿਰਾਂ ਅਤੇ ਅਧਿਆਪਕਾਂ ਨੇ ਇਸ ਰੁਝਾਨ ਨੂੰ ਪੰਜਾਬੀ ਲਈ 'ਖਾਮੋਸ਼ ਸੰਕਟ' ਕਰਾਰ ਦਿੱਤਾ ਹੈ | ਜਾਣਕਾਰੀ ਅਨੁਸਾਰ ਵੱਡੀ ਗਿਣਤੀ ਵਿਚ ਨੌਜਵਾਨ ਹੁਣ 'ਕੀ ਹਾਲ ਆ', 'ਤੁਸੀਂ ਕਿੱਥੇ ਹੋ' ਜਾਂ 'ਮੈਂ ਠੀਕ ਹਾਂ' ਵਰਗੇ ਵਾਕ ਗੁਰਮੁਖੀ ਦੀ ਥਾਂ ਇਸ ਨੂੰ ਰੋਮਨ ਲਿਪੀ 'ਚ ਲਿਖਣ ਨੂੰ ਤਰਜੀਹ ਦੇਣ ਲਗੇ ਹਨ | ਮਾਹਿਰਾਂ ਦਾ ਕਹਿਣਾ ਹੈ ਕਿ ਇਸ ਨਾਲ ਪੰਜਾਬੀ ਦੇ ਅਸਲ ਉਚਾਰਨ ਅਤੇ ਲਿਖਤ ਨੂੰ ਨੁਕਸਾਨ ਪਹੁੰਚ ਰਿਹਾ ਹੈ | 'ੜ', 'ਣ', 'ਖ', 'ਘ' ਅਤੇ 'ਝ' ਵਰਗੇ ਵਿਲੱਖਣ ਅੱਖਰ ਮੋਬਾਈਲ ਚੈਟਾਂ ਅਤੇ ਸੋਸ਼ਲ ਮੀਡੀਆ ਤੋਂ ਲਗਭਗ ਗਾਇਬ ਹੋਣ ਲੱਗੇ ਹਨ | ਸਿੱਖਿਆ ਖੇਤਰ ਨਾਲ ਜੁੜੇ ਅਧਿਆਪਕਾਂ ਦਾ ਕਹਿਣਾ ਹੈ ਕਿ ਵਿਦਿਆਰਥੀਆਂ ਵਿਚ ਗੁਰਮੁਖੀ ਦੇ ਸਹੀ ਸ਼ਬਦ ਲਿਖਣ ਦੀ ਸਮਰੱਥਾ ਘਟਦੀ ਜਾ ਰਹੀ ਹੈ | ਕਈ ਵਿਦਿਆਰਥੀ ਪ੍ਰੀਖਿਆਵਾਂ ਅਤੇ ਲਿਖਤੀ ਕੰਮ ਦੌਰਾਨ ਵੀ ਸਪੈਲਿੰਗ ਦੀਆਂ ਗਲਤੀਆਂ ਕਰਨ ਲੱਗੇ ਹਨ | ਅਧਿਆਪਕਾਂ ਅਨੁਸਾਰ ਹੁਣ ਲੇਖਨ ਕਲਾ ਦੀ ਥਾਂ 'ਕਾਪੀ-ਪੇਸਟ ਭਾਸ਼ਾ' ਦਾ ਰੁਝਾਨ ਵਧ ਰਿਹਾ ਹੈ ਜਿਸ ਕਾਰਨ ਨੌਜਵਾਨ ਆਪਣੀ ਭਾਸ਼ਾ ਦੀ ਵਿਆਕਰਨ ਅਤੇ ਲਿਪੀ ਨਾਲੋਂ ਦੂਰ ਹੁੰਦੇ ਜਾ ਰਹੇ ਹਨ | ਭਾਸ਼ਾ ਮਾਹਿਰਾਂ ਨੇ ਚਿੰਤਾ ਜਤਾਈ ਹੈ ਕਿ ਜੇਕਰ ਇਹ ਰੁਝਾਨ ਲਗਾਤਾਰ ਵਧਦਾ ਰਿਹਾ ਤਾਂ ਆਉਣ ਵਾਲੇ ਸਮੇਂ ਵਿਚ ਗੁਰਮੁਖੀ ਸਿਰਫ਼ ਕਿਤਾਬਾਂ ਅਤੇ ਸਰਕਾਰੀ ਦਸਤਾਵੇਜ਼ਾਂ ਤੱਕ ਹੀ ਸੀਮਤ ਹੋ ਸਕਦੀ ਹੈ | ਉਨਾਂ ਦਾ ਮੰਨਣਾ ਹੈ ਕਿ ਸੋਸ਼ਲ ਮੀਡੀਆ ਅਤੇ ਡਿਜ਼ੀਟਲ ਪਲੇਟਫਾਰਮਾਂ 'ਤੇ ਗੁਰਮੁਖੀ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਉਣ ਦੀ ਲੋੜ ਹੈ | ਉਧਰ ਯੂਨੈਸਕੋ ਵੱਲੋਂ ਵੀ ਮਾਂ-ਬੋਲੀਆਂ ਦੀ ਸੰਭਾਲ ਅਤੇ ਉਨ•ਾਂ ਦੀਆਂ ਲਿਪੀਆਂ ਨੂੰ ਬਚਾਉਣ ਲਈ ਲਗਾਤਾਰ ਜ਼ੋਰ ਦਿੱਤਾ ਜਾਂਦਾ ਰਿਹਾ ਹੈ | ਮਾਹਿਰਾਂ ਦਾ ਕਹਿਣਾ ਹੈ ਕਿ ਜਦੋਂ ਕੋਈ ਭਾਸ਼ਾ ਆਪਣੀ ਲਿਪੀ ਤੋਂ ਦੂਰ ਹੋਣ ਲੱਗਦੀ ਹੈ ਤਾਂ ਉਸ ਦੀ ਸਭਿਆਚਾਰਕ ਪਛਾਣ ਵੀ ਹੌਲੀ-ਹੌਲੀ ਕਮਜ਼ੋਰ ਪੈਣ ਲੱਗਦੀ ਹੈ¢
ਪਿਛਲੀ ਖ਼ਬਰ ਸਪੋਰਟਸ ਯੂਨੀਵਰਸਿਟੀ ਵਿਵਾਦ 'ਚ ਹਾਈਕੋਰਟ ਦੀ ਸਖ਼ਤ ਟਿੱਪਣੀ ਅਗਲੀ ਖ਼ਬਰ ਸਪੋਰਟਸ ਯੂਨੀਵਰਸਿਟੀ ਵਿਵਾਦ 'ਚ ਹਾਈਕੋਰਟ ਦੀ ਸਖ਼ਤ ਟਿੱਪਣੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।