09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਬਨੂੜ ਕੌਂਸਲ ਦੇ 13 ਵਾਰਡਾਂ ਲਈ 56 ਉਮੀਦਵਾਰਾਂ ਨੇ ਕੀਤੀਆਂ ਨਾਮਜ਼ਦਗੀਆਂ ਦਾਖ਼ਲ

ਨਾਮਜ਼ਦਗੀਆਂ ਦਾਖਲ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ | ਅਜੀਤ ਤਸਵੀਰ <br/> 17-05-2026
ਬਨੂੜ, 16 ਮਈ (ਭੁਪਿੰਦਰ ਸਿੰਘ)-ਬਨੂੜ ਨਗਰ ਕੌਂਸਲ ਦੇ 13 ਵਾਰਡਾਂ ਦੀ 26 ਮਈ ਨੂੰ ਹੋਣ ਜਾ ਰਹੀ ਚੋਣ ਲਈ ਨਾਮਜ਼ਦਗੀਆਂ ਦਾ ਕੰਮ ਸ਼ਾਂਤਮਈ ਤਰੀਕੇ ਨਾਲ ਮੁਕੰਮਲ ਸਿਰੇ ਚੜ ਗਿਆ ਹੈ | ਇਸ ਦੀ ਪੁਸ਼ਟੀ ਕਰਦੇ ਹੋਏ ਰਿਟਰਨਿੰਗ ਅਫ਼ਸਰ ਕਮ ਐਸ.ਡੀ.ਐਮ. ਬਨੂੜ ਡਾ. ਅੰਕਿਤਾ ਕਾਂਸਲ ਨੇ ਦੱਸਿਆ ਕਿ 13 ਵਾਰਡਾਂ ਲਈ ਕੁੱਲ 56 ਨਾਮਜ਼ਦਗੀਆਂ ਦਾਖਲ ਹੋਈਆ ਹਨ | ਜਿਨਾਂ ਵਿਚ ਆਮ ਆਦਮੀ ਪਾਰਟੀ ਦੇ 13, ਕਾਂਗਰਸ ਦੇ 26, ਅਕਾਲੀ ਦਲ ਦੇ 5 , ਬੀਜੇਪੀ ਦੇ 10 ਅਤੇ 2 ਆਜ਼ਾਦ ਉਮੀਦਵਾਰਾਂ ਨੇ ਆਪਣੇ ਪੇਪਰ ਦਾਖਲ ਕੀਤੇ | ਉਨਾਂ ਕਿਹਾ ਕਿ 18 ਮਈ ਨੂੰ ਕਾਗ਼ਜ਼ਾਂ ਦੀ ਪੜਤਾਲ ਹੋਵੇਗੀ ਅਤੇ 19 ਮਈ ਨੂੰ ਪੇਪਰ ਵਾਪਸ ਲਏ ਜਾਣਗੇ | ਦੱਸਣਯੋਗ ਹੈ, ਬਨੂੜ ਕੌਂਸਲ ਦੇ 13 ਵਾਰਡਾਂ ਦੀ ਹੋਣ ਜਾ ਰਹੀ ਚੋਣ ਲਈ ਸਿਆਸੀ ਪਾਰਟੀਆਂ ਆਪਣੇ ਚੋਣ ਨਿਸ਼ਾਨ 'ਤੇ ਚੋਣ ਲੜ ਰਹੀਆ ਹਨ | ਜਿਨਾਂ ਵਿਚ ਆਮ ਆਦਮੀ ਪਾਰਟੀ ਝਾੜੂ ਦੇ ਨਿਸ਼ਾਨ ਤੇ ਸਾਰੇ ਵਾਰਡਾਂ ਭਾਵ 13 ਵਾਰਡਾਂ 'ਤੇ ਚੋਣ ਲੜ ਰਹੀ ਹੈ, ਜਦਕਿ ਕਾਂਗਰਸ ਪਾਰਟੀ ਨੇ ਕਵਰਿੰਗ ਉਮੀਦਵਾਰਾਂ ਸਮੇਤ 13 ਵਾਰਡਾਂ ਤੇ 26 ਉਮੀਦਵਾਰ ਚੋਣ ਮੈਦਾਨ ਵਿਚ ਉਤਾਰੇ ਹਨ | ਇਸੇ ਤਰਾਂ ਅਕਾਲੀ ਦਲ ਨੇ 5 ਵਾਰਡਾਂ ਅਤੇ ਬੀਜੇਪੀ ਨੇ 8 ਵਾਰਡਾਂ 'ਤੇ ਦੋ ਕਵਰਿੰਗ ਉਮੀਦਵਾਰਾਂ ਸਮੇਤ 10 ਉਮੀਦਵਾਰ ਖੜੇ ਕੀਤੇ ਹਨ |
ਦੋ ਉਮੀਦਵਾਰਾਂ ਨੇ ਆਜ਼ਾਦ ਤੌਰ 'ਤੇ ਚੋਣ ਪੱਤਰ ਦਾਖਲ ਕੀਤੇ ਹਨ | ਕਾਂਗਰਸ ਦੇ ਉਮੀਦਵਾਰਾਂ ਨੇ ਹਲਕਾ ਰਾਜਪੁਰਾ ਦੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਦੀ ਅਗਵਾਈ ਵਿਚ ਕਾਗ਼ਜ਼ ਦਾਖਲ ਕੀਤੇ | ਇਸ ਮੌਕੇ ਉਨਾਂ ਦੇ ਪੁੱਤਰ ਨਿਰਭੈ ਮਿਲਟੀ ਵੀ ਹਾਜ਼ਰ ਸਨ | ਕਾਂਗਰਸ, ਅਕਾਲੀ ਦਲ ਤੇ ਭਾਜਪਾ ਆਪੋ ਆਪਣੇ ਸਿੰਬਲ ਭਾਵ ਪਾਰਟੀ ਚੋਣ ਨਿਸ਼ਾਨ ਤੇ ਚੋਣ ਲੜਨਗੀਆਂ | ਸਾਰੇ ਉਮੀਦਵਾਰਾਂ ਨੇ ਕਾਫ਼ਲਿਆਂ ਦੇ ਰੂਪ ਵਿਚ ਨਾਮਜ਼ਦਗੀਆਂ ਦਾਖਲ ਕੀਤੀਆਂ |
ਪਿਛਲੀ ਖ਼ਬਰ ਨਗਰ ਕੌਂਸਲ ਚੋਣਾਂ ਲਈ 187 ਨਾਮਜ਼ਦਗੀ ਪੇਪਰ ਹੋਏ ਦਾਖ਼ਲ ਅਗਲੀ ਖ਼ਬਰ ਆਮ ਆਦਮੀ ਪਾਰਟੀ ਦੇ ਨਗਰ ਕੌਂਸਲ ਚੋਣਾਂ ਲੜਨ ਵਾਲੇ ਉਮੀਦਵਾਰਾਂ ਵਲੋਂ ਕਾਗ਼ਜ਼ ਕੀਤੇ ਗਏ ਦਾਖਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।