09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਨਗਰ ਕੌਂਸਲ ਚੋਣਾਂ ਲਈ 187 ਨਾਮਜ਼ਦਗੀ ਪੇਪਰ ਹੋਏ ਦਾਖ਼ਲ

ਮਿੰਨੀ ਸਕੱਤਰੇਤ ਰਾਜਪੁਰਾ ਵਿਖੇ ਆਪਣੇ ਨਾਮਜ਼ਦਗੀ ਪੇਪਰ ਦਾਖਲ ਕਰਦੇ ਹੋਏ ਉਮੀਦਵਾਰ, ਨਾਲ ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ. ਮਨਜੀਤ ਸਿੰਘ | ਅਜੀਤ ਤਸਵੀਰ <br/> 17-05-2026
ਰਾਜਪੁਰਾ, 16 ਮਈ (ਰਣਜੀਤ ਸਿੰਘ)-ਰਾਜਪੁਰਾ ਵਿਖੇ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਲਈ ਨਾਮਜ਼ਦਗੀ ਪੇਪਰ ਦਾਖਲ ਕਰਨ ਦਾ ਅੱਜ ਆਖ਼ਰੀ ਦਿਨ ਸੀ | ਨਗਰ ਕੌਂਸਲ ਲਈ 26 ਮਈ ਨੂੰ ਵੋਟਾਂ ਪੈਣਗੀਆਂ ਅਤੇ ਨਤੀਜਾ 29 ਮਈ ਨੂੰ ਐਲਾਨਿਆ ਜਾਵੇਗਾ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐੱਸ.ਡੀ.ਐਮ. ਸੁਖਜਿੰਦਰ ਸਿੰਘ ਟਿਵਾਣਾ ਨੇ ਦੱਸਿਆ ਕਿ ਅੱਜ ਤੱਕ ਕੁੱਲ 187 ਨਾਮਜ਼ਦਗੀ ਪੇਪਰ ਦਾਖਲ ਹੋਏ ਹਨ | ਇਨਾਂ ਦੀ ਛਾਣਬੀਣ ਤੋਂ ਬਾਅਦ ਨਾਮਜ਼ਦਗੀ ਪੇਪਰ 19 ਮਈ ਨੂੰ ਵਾਪਸ ਲਏ ਜਾਣਗੇ | ਉਸ ਤੋਂ ਬਾਅਦ ਹੀ ਅਸਲ ਸਥਿਤੀ ਸਾਹਮਣੇ ਆਵੇਗੀ ਕਿ ਕੌਣ-ਕੌਣ ਮੈਦਾਨ ਵਿਚ ਹੈ | ਉਨਾਂ ਨੇ ਦੱਸਿਆ ਕਿ ਭਾਵੇ ਅੱਜ ਤੱਕ ਕੁਲ 187 ਨਾਮਜ਼ਦਗੀ ਪੇਪਰ ਦਾਖਲ ਹੋਏ ਹਨ ਪਰ ਇਨਾਂ ਵਿਚ ਕਵਰਿੰਗ ਉਮੀਦਵਾਰ ਵੀ ਸ਼ਾਮਲ ਹਨ | ਉਨਾਂ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 19 ਮਈ ਤੋਂ ਬਾਅਦ ਹੀ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕੀਤੇ ਜਾਣਗੇ |
ਅੱਜ ਮਿੰਨੀ ਸਕੱਤਰੇਤ ਵਿਚ ਪੂਰੀ ਤਰਾਂ ਨਾਲ ਚਹਿਲ-ਪਹਿਲ ਵਾਲਾ ਮਾਹੌਲ ਸੀ | ਸਾਰੀਆਂ ਹੀ ਪਾਰਟੀਆਂ ਦੇ ਉਮੀਦਵਾਰ ਅਤੇ ਆਗੂ ਆਪਣੇ-ਆਪਣੇ ਉਮੀਦਵਾਰਾਂ ਦੇ ਨਾਮਜ਼ਦਗੀ ਪੇਪਰ ਦਾਖਲ ਕਰਵਾਉਣ ਲਈ ਆਏ ਹੋਏ ਸਨ | ਪੇਪਰ ਦਾਖਲ ਕਰਨ ਦਾ ਕੰਮ ਅਮਨ ਅਮਾਨ ਨਾਲ ਨੇਪਰੇ ਚੜ ਗਿਆ ਹੈ | ਇਸ ਸੰਬੰਧੀ ਪੁਲਿਸ ਵਲੋਂ ਵੀ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ | ਇਸ ਸੰਬੰਧੀ ਡੀ.ਐੱਸ.ਪੀ. ਮਨਜੀਤ ਸਿੰਘ ਦਾ ਕਹਿਣਾ ਹੈ ਕਿ ਕਿਸੇ ਨੂੰ ਵੀ ਕਾਨੂੰਨ ਹੱਥ ਵਿਚ ਲੈਣ ਦੀ ਇਜਾਜ਼ਤ ਨਹੀਂ ਦਿਤਿੀ ਜਾਵੇਗੀ | ਚੋਣਾਂ ਦਾ ਕੰਮ ਪੂਰਨ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜਿਆ ਜਾਵੇਗਾ | ਇਸ ਮੌਕੇ ਸੱਤਾਧਾਰੀ ਧਿਰ, ਕਾਂਗਰਸ ਪਾਰਟੀ, ਸ਼੍ਰੋਮਣੀ ਅਕਾਲੀ ਦਲ, ਭਾਜਪਾ ਅਤੇ ਆਜ਼ਾਦ ਤੌਰ 'ਤੇ ਮੈਦਾਨ ਵਿਚ ਉੱਤਰਨ ਵਾਲੇ ਉਮੀਦਵਾਰ ਹਾਜ਼ਰ ਸਨ | ਦੱਸਣਯੋਗ ਹੈ ਕਿ ਸ਼ਹਿਰ ਵਿਚ 31 ਵਾਰਡ ਹਨ ਅਤੇ ਸਾਰੇ ਹੀ ਵਾਰਡਾਂ ਵਿਚ ਚੋਣ ਹੋਣ ਜਾ ਰਹੀ ਹੈ | ਸ਼ਹਿਰ ਦੇ ਗਲੀ ਮੁਹੱਲੇ ਪੂਰੀ ਤਰਾਂ ਨਾਲ ਸਿਆਸੀ ਰੰਗ ਵਿਚ ਰੰਗੇ ਹੋਏ ਹਨ | ਅੱਜ ਸ਼ਾਮ ਨੂੰ ਉਮੀਦਵਾਰ ਵੋਟਰਾਂ ਦੇ ਘਰੋ ਘਰੀ ਵੋਟਾਂ ਮੰਗਣ ਜਾ ਰਹੇ ਸਨ |
ਪਿਛਲੀ ਖ਼ਬਰ ਕਾਂਗਰਸ ਪਾਰਟੀ ਨਾਗਰ ਕੌਂਸਲ ਚੋਣਾਂ 'ਚ ਵੱਡੀ ਜਿੱਤ ਪ੍ਰਾਪਤ ਕਰੇਗੀ-ਧਰਮਸੋਤ, ਨਿੱਕੂ ਕਾਕਾ ਅਗਲੀ ਖ਼ਬਰ ਬਨੂੜ ਕੌਂਸਲ ਦੇ 13 ਵਾਰਡਾਂ ਲਈ 56 ਉਮੀਦਵਾਰਾਂ ਨੇ ਕੀਤੀਆਂ ਨਾਮਜ਼ਦਗੀਆਂ ਦਾਖ਼ਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।