08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਕਿਸਾਨ ਯੂਨੀਅਨ ਪੁਆਧ ਦੀ ਮੀਟਿੰਗ 'ਚ ਕਿਸਾਨਾਂ ਨੂੰ ਬੋਰਾਂ 'ਤੇ ਰੁਖ ਲਾਉਣ ਦੀ ਅਪੀਲ

ਅਜੀਤ ਡੈਸਕ 08-05-2026
ਘਨੌਰ, 7 ਮਈ (ਸਰਦਾਰਾ ਸਿੰਘ ਲਾਛੜੂ)-ਗੁਰਦੁਆਰਾ ਕਾਰ ਸੇਵਾ ਘਨੌਰ ਵਿਖੇ ਕਿਸਾਨ ਯੂਨੀਅਨ ਪੁਆਧ ਦੀ ਮੀਟਿੰਗ ਹੋਈ | ਮੀਟਿੰਗ 'ਚ ਕਿਸਾਨਾਂ ਦੇ ਮੁੱਦਿਆਂ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ | ਮੀਟਿੰਗ ਦੌਰਾਨ ਪ੍ਰਧਾਨ ਚਰਨਜੀਤ ਸਿੰਘ ਝੁੱਗੀਆ ਅਤੇ ਹੋਰ ਆਗੂਆਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਖੇਤਾਂ ਦੇ ਆਲੇ-ਦੁਆਲੇ ਬੋਰਾਂ 'ਤੇ ਵੱਧ ਤੋਂ ਵੱਧ ਰੁੱਖ ਲਗਾਉਣ | ਉਨ੍ਹਾਂ ਕਿਹਾ ਕਿ ਇਸ ਨਾਲ ਵਾਤਾਵਰਨ ਸ਼ੁੱਧ ਹੋਵੇਗਾ ਅਤੇ ਧਰਤੀ ਹੇਠਲੇ ਪਾਣੀ ਦਾ ਪੱਧਰ ਵੀ ਬਣਿਆ ਰਹੇਗਾ | ਦੂਜੇ ਮਤੇ 'ਚ ਆਗੂਆਂ ਨੇ ਕਿਹਾ ਕਿ ਸਰਕਾਰ ਵਲੋਂ ਕੋਆਪਰੇਟਿਵ ਬੈਂਕਾਂ 'ਚ ਕਿਸਾਨ ਕ੍ਰੈਡਿਟ ਕਾਰਡ ਦੀ ਲਿਮਟ 39,000 ਰੁਪਏ ਤੋਂ ਵਧਾ ਕੇ 60,000 ਰੁਪਏ ਕਰ ਦਿੱਤੀ ਗਈ ਹੈ | ਯੂਨੀਅਨ ਨੇ ਬੈਂਕ ਨੂੰ ਤਾਕੀਦ ਕੀਤੀ ਕਿ ਇਸ ਵਧੀ ਹੋਈ ਕ੍ਰੈਡਿਟ ਲਿਮਟ ਦਾ ਲਾਭ ਕਿਸਾਨਾਂ ਨੂੰ ਜਲਦੀ ਤੋਂ ਜਲਦੀ ਦਿੱਤਾ ਜਾਵੇ, ਤਾਂ ਜੋ ਕਿਸਾਨ ਆਪਣੀ ਖੇਤੀ ਲੋੜਾਂ ਪੂਰੀਆਂ ਕਰ ਸਕਣ | ਮੀਟਿੰਗ 'ਚ ਜਗਤਾਰ ਸਿੰਘ ਖ਼ਜ਼ਾਨਚੀ ਪੰਜਾਬ, ਗੁਰਜੀਤ ਸਿੰਘ ਸ੍ਰਾਲਾ, ਹਰਵਿੰਦਰ ਸਿੰਘ ਉਕਸੀ, ਗੁਰਦੀਪ ਸਿੰਘ ਰੁੜਕੀ, ਰਣਜੀਤ ਸਿੰਘ ਲੋਹਸਿੰਬਲੀ, ਗੁਰਮੀਤ ਸਿੰਘ, ਨੋਰਾਤਾ ਸਿੰਘ ਸਮੇਤ ਵੱਡੀ ਗਿਣਤੀ 'ਚ ਕਿਸਾਨ ਹਾਜ਼ਰ ਸਨ |
ਪਿਛਲੀ ਖ਼ਬਰ ਬੰਗਾਲ ਤੇ ਦੋ ਰਾਜਾਂ 'ਚ ਸ਼ਾਨਦਾਰ ਜਿੱਤ ਤੋਂ ਬਾਅਦ ਹੁਣ ਪੰਜਾਬ ਫ਼ਤਹਿ ਕਰੇਗੀ ਭਾਜਪਾ-ਗੁਰਵਿੰਦਰ ਕਾਂਸਲ ਅਗਲੀ ਖ਼ਬਰ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਗੋਬਿੰਦ ਨਗਰ ਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।