08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਚੌਥਾ ਦਰਜਾ ਮੁਲਾਜ਼ਮਾਂ ਨੇ ਬੀ.ਆਰ. ਅੰਬੇਡਕਰ ਦੇ ਜਨਮ ਦਿਹਾੜੇ 'ਤੇ ਸੰਘਰਸ਼ ਕਰਨ ਦਾ ਕੀਤਾ ਅਹਿਦ-ਦਰਸ਼ਨ ਸਿੰਘ ਲੁਬਾਣਾ, ਰਣਜੀਤ ਸਿੰਘ ਰਾਣਵਾਂ

ਅਜੀਤ ਡੈਸਕ 15-04-2026
ਪਟਿਆਲਾ 14 ਅਪ੍ਰੈਲ (ਅ.ਸ. ਆਹਲੂਵਾਲੀਆ)-ਸਰਕਾਰੀ ਤੇ ਅਰਧ ਸਰਕਾਰੀ ਅਦਾਰਿਆਂ ਵਿਚ ਕੰਮ ਕਰ ਰਹੇ ਚੌਥਾ ਦਰਜਾ ਮੁਲਾਜਮਾਂ ਨੇ ਬਾਬਾ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਹਾੜਾ ਬੜੀ ਸ਼ਰਧਾ ਨਾਲ ਯੂਨੀਅਨ ਦਫ਼ਤਰ ਰਾਜਪੁਰਾ ਕਾਲੋਨੀ ਵਿਖੇ ਵਿਸ਼ਾਲ ਇਕ ਇਕੱਤਰਤਾ ਕਰਕੇ ਮਨਾਇਆ ਗਿਆ | ਇਸ ਮੌਕੇ 'ਤੇ ਮੁਲਾਜਮਾਂ ਨੇ ਅਹਿਦ ਕੀਤਾ ਕਿ ਲੰਮੇ ਸਮੇਂ ਤੋਂ ਮੁਲਾਜਮਾਂ, ਪੈਨਸ਼ਨਰਾਂ, ਕੱਚੇ ਮੁਲਾਜਮਾਂ, ਪੁਰਾਣੀ ਪੈਨਸ਼ਨ ਬਹਾਲੀ ਅਤੇ ਨਗਰ ਨਿਗਮ, ਨਗਰ ਕੌਂਸਲਾਂ, ਨਗਰ ਪ੍ਰੀਸ਼ਦਾਂ ਵਿਚ ਲੰਮੇ ਸਮੇਂ ਤੋਂ ਕੰਮ ਕਰ ਰਹੇ ਸਫ਼ਾਈ ਕਰਮੀਆਂ, ਸੀਵਰਮੈਨਾਂ ਆਦਿ ਕੈਟਾਗਰੀਜ਼ ਦੇ ਸਮੁੱਚੇ ਕੱਚੇ ਮੁਲਾਜਮਾਂ ਦੀਆਂ ਸੇਵਾਵਾਂ ਨਿਯਮਤ ਕਰਵਾਉਣ ਮਾਨਯੋਗ ਉੱਚ ਅਦਾਲਤਾਂ ਦੇ ਫ਼ੈਸਲਿਆਂ ਦੀ ਰੌਸ਼ਨੀ 'ਚ ''ਬਰਾਬਰ ਕੰਮ ਬਰਾਬਰ ਤਨਖ਼ਾਹਾਂ'' ਜਾਰੀ ਕਰਵਾਉਣ ਸਮੇਤ ਠੇਕੇਦਾਰੀ ਪ੍ਰਥਾ ਦਾ ਖਾਤਮਾ ਕਰਵਾਉਣ ਵਰਗੀਆਂ ਲੰਬਿਤ ਪਈਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰਨ ਦਾ ਅਹਿਦ ਕੀਤਾ | ਇਸ ਮੌਕੇ ਪ੍ਰਕਾਸ਼ ਲੁਬਾਣਾ, ਬਲਬੀਰ ਸਿੰਘ, ਇੰਦਰਪਾਲ ਵਾਲੀਆ, ਪ੍ਰੇਮ ਚਾਵਲਾ, ਰਾਜੇਸ਼ ਕੁਮਾਰ, ਧਰਮਿੰਦਰ, ਸਤਿਨਰਾਇਣ ਗੋਨੀ, ਉਂਕਾਰ ਸਿੰਘ ਦਮਨ, ਮੰਗਤ ਕਲਿਆਣ, ਸ਼ਾਮ ਸਿੰਘ, ਬਲਜੀਤ ਬੱਲੀ, ਵੈਦ ਪ੍ਰਕਾਸ਼, ਅਮਰਜੀਤ ਧਾਲੀਵਾਲ, ਕੁਲਵਿੰਦਰ ਸਿੰਘ, ਤਰਲੋਚਨ ਮਾੜੂ, ਹਾਕਮ ਸਿੰਘ, ਦਰਸ਼ਨ ਸਿੰਘ ਮਲੇਵਾਲ, ਦਿਆ ਸ਼ੰਕਰ, ਵਿਜੇ ਕੁਮਾਰ ਸ਼ੁਕਲਾ, ਬਲਜਿੰਦਰ ਕੁਮਾਰ, ਵਿਜੇ ਸੰਗਰ, ਅਜੈ ਕੁਮਾਰ, ਕਾਕਾ ਸਿੰਘ, ਜਗਤਾਰ ਬਾਬਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਨਿਤ ਦਿਨ ਆਵਾਜਾਈ ਦੇ ਰਾਹ 'ਚ ਰੋੜਾ ਬਣ ਰਹੇ ਬਿਜਲੀ ਨਿਗਮ ਅੱਗੇ ਲੱਗਦੇ ਧਰਨਿਆਂ ਤੋਂ ਲੋਕ ਦੁਖੀ ਅਗਲੀ ਖ਼ਬਰ ਕਣਕ ਦੀ ਖ਼ਰੀਦ ਸ਼ੁਰੂ ਨਾ ਹੋਣ 'ਤੇ ਕਿਸਾਨਾਂ 'ਚ ਰੋਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।