08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਹਰਦਿਆਲ ਕੰਬੋਜ ਨੇ ਡਾ. ਅੰਬੇਡਕਰ ਦੀ 135ਵੀਂ ਜੈਅੰਤੀ 'ਤੇ ਭੇਟ ਕੀਤੇ ਸ਼ਰਧਾ ਦੇ ਫੁੱਲ

ਅਜੀਤ ਡੈਸਕ 15-04-2026
ਰਾਜਪੁਰਾ, 14 ਅਪ੍ਰੈਲ (ਜੀ.ਪੀ. ਸਿੰਘ)-ਬਾਬਾ ਸਾਹਿਬ ਡਾ. ਅੰਬੇਦਕਰ ਦੀ 135ਵੀਂ ਜਯੰਤੀ ਦੇ ਮੌਕੇ ਜਿੱਥੇ ਐੱਸ.ਸੀ. ਭਾਈਚਾਰੇ ਵਲੋਂ ਸਥਾਨਕ ਫੁਆਰਾ ਚੌਂਕ ਨੇੜਲੇ ਡਾ. ਸਾਹਿਬ ਦੇ ਬੁੱਤ ਨੇੜੇ ਇਕ ਸਮਾਰੋਹ ਕਰਵਾਇਆ ਉੱਥੇ ਕਾਂਗਰਸ ਦੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਸਥਾਨਕ ਕਾਂਗਰਸ ਦੇ ਦਫ਼ਤਰ ਤੋਂ ਵੱਡੀ ਗਿਣਤੀ 'ਚ ਆਪਣੇ ਵਰਕਰਾਂ ਨਾਲ ਕਰੀਬ 2 ਕਿੱਲੋਮੀਟਰ ਦਾ ਮਾਰਚ ਕੱਢ ਕੇ ਡਾ. ਅੰਬੇਦਕਰ ਦੇ ਬੁੱਤ 'ਤੇ ਸ਼ਰਧਾ ਦੇ ਫੁੱਲ ਭੇਟ ਕੀਤੇ | ਇਸ ਦੌਰਾਨ ਉਨ੍ਹਾਂ ਕਿਹਾ ਕਿ ਡਾ. ਸਾਹਿਬ ਵਲੋਂ ਭਾਰਤ ਦਾ ਸੰਵਿਧਾਨ ਲਿਖਿਆ ਜਾਣਾ ਇਕ ਇਤਿਹਾਸਕ ਗੱਲ ਹੈ | ਇਸ ਮੌਕੇ ਸਰਬਜੀਤ ਸਿੰਘ ਮਾਣਕਪੁਰ, ਕਾਕਾ ਰਾਮ ਨੰਬਰਦਾਰ ਬਨਵਾੜੀ, ਜੇਜੀ ਧਾਲੀਵਾਲ ਪਿਲਖਣੀ, ਅਵਤਾਰ ਸਿੰਘ ਨਲਾਸ ਰੋਡ, ਲੱਡੂ ਰਾਮ ਪੁਰਾਣਾ ਰਾਜਪੁਰਾ, ਵਿਕਟਰ ਮਸੀਹ, ਅਮਰ ਸਿੰਘ ਪਾਸੀ, ਜਸਬੀਰ ਸਿੰਘ ਫ਼ੌਜੀ, ਗੁਰਮੇਲ ਸਿੰਘ ਸਾਬਕਾ ਸਰਪੰਚ ਜੰਡੋਲੀ, ਜੱਗੀ ਜੰਡੋਲੀ, ਹਰਦੀਪ ਸਿੰਘ ਬਖ਼ਸ਼ੀਵਾਲਾ, ਹਰਦੀਪ ਸਿੰਘ ਧੰਮਾ ਸਮੇਤ ਵੱਡੀ ਗਿਣਤੀ 'ਚ ਵਰਕਰ ਮੌਜੂਦ ਸਨ |
ਪਿਛਲੀ ਖ਼ਬਰ ਕਣਕ ਦੀ ਖ਼ਰੀਦ ਸ਼ੁਰੂ ਨਾ ਹੋਣ 'ਤੇ ਕਿਸਾਨਾਂ 'ਚ ਰੋਸ ਅਗਲੀ ਖ਼ਬਰ ਬੀਕੇਯੂ ਵਲੋਂ ਕਣਕ ਦੀ ਖਰੀਦ ਨਾ ਹੋਣ 'ਤੇ ਰੋਸ ਵਜੋਂ ਮਾਰਕਿਟ ਕਮੇਟੀ ਅੱਗੇ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।