ਪਾਤੜਾਂ, 14 ਅਪ੍ਰੈਲ (ਜਗਦੀਸ਼ ਸਿੰਘ ਕੰਬੋਜ)-ਕਣਕ ਦੀ ਖਰੀਦ ਨਾਂ ਹੋਣ ਕਾਰਨ ਕਈ ਦਿਨਾਂ ਤੋਂ ਮੰਡੀ ਵਿਚ ਪਈ ਕਣਕ ਨੂੰ ਲੈ ਕੇ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਮਾਰਕਿਟ ਕਮੇਟੀ ਪਾਤੜਾਂ ਅੱਗੇ ਅਣਮਿਥੇ ਸਮੇਂ ਦਾ ਧਰਨਾ ਸ਼ੁਰੂ ਕਰ ਦਿੱਤਾ ਗਿਆ ਅਤੇ ਦੇਰ ਸ਼ਾਮ ਤੱਕ ਅਧਿਕਾਰੀਆਂ ਵਲੋਂ ਕੋਈ ਸੁਣਵਾਈ ਨਾ ਕੀਤੇ ਜਾਣ 'ਤੇ ਰੋਹ ਵਿਚ ਆਏ ਕਿਸਾਨਾਂ ਵਲੋਂ ਪਾਤੜਾਂ ਚੰਡੀਗੜ੍ਹ ਤੋਂ ਧਰਨਾ ਲਾ ਕੇ ਆਵਾਜਾਈ ਨੂੰ ਜਾਮ ਕਰ ਦਿੱਤਾ ਗਿਆ ¢ ਬੀਕੇਯੂ ਦੇ ਬਲਾਕ ਪ੍ਰਧਾਨ ਅਮਰੀਕ ਸਿੰਘ ਘੱਗਾ ਨੇ ਧਰਨੇ ਦÏਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਕਣਕ ਦੀ ਖਰੀਦ ਸ਼ੁਰੂ ਹੋ ਜਾਣ ਦੇ ਦਾਅਵੇ ਕਰ ਰਹੀ ਹੈ ਪਰ ਦੂਜੇ ਪਾਸੇ ਕਣਕ ਦੇ ਦਾਗੀ ਅਤੇ ਬਾਰੀਕ ਦਾਣੇ ਹੋਣ ਦਾ ਬਹਾਨਾ ਬਣਾ ਕੇ ਸਰਕਾਰ ਦੀਆਂ ਖ੍ਰੀਦ ਏਜੰਸੀਆਂ ਨੇ ਕਣਕ ਦੀ ਖ੍ਰੀਦ ਕਰਨ ਤੋਂ ਕੋਰੀ ਨਾਂਹ ਕੀਤੀ ਹੋਈ ਹੈ ਅਤੇ ਕਰੀਬ ਇਕ ਹਫਤੇ ਤੋਂ ਕਿਸਾਨ ਕਣਕ ਮੰਡੀਆਂ ਵਿਚ ਲੈ ਕੇ ਆਏ ਹੋਏ ਹਨ ਅਤੇ ਸਰਕਾਰ ਵਲੋਂ ਨਿਰਧਾਰਿਤ ਨਮੀਨਾਲੋਂ ਵੀ ਕਿਤੇ ਘੱਟ ਨਮੀ ਕਣਕ ਦੀ ਹੋਣ ਦੇ ਬਾਵਜੂਦ ਸਰਕਾਰ ਵਲੋਂ ਕਣਕ ਦੀ ਖ੍ਰੀਦ ਨਹੀਂ ਕੀਤੀ ਜਾ ਰਹੀ ਹੈ ਜਿਸ ਕਰਕੇ ਕਈ ਦਿਨ ਤੋਂ ਕਿਸਾਨ ਕਣਕ ਦੀ ਮੰਡੀ ਵਿਚ ਲੈ ਕੇ ਬੈਠੇ ਹਨ ਅਤੇ ਮੰਡੀ ਵਿੱਚ ਅਵਾਰਾ ਪਸ਼ੂਆਂ ਵਲੋਂ ਕਣਕ ਨੂੰ ਖਰਾਬ ਕਰਨ ਤੋਂ ਰੋਕਣ ਅਤੇ ਅਤੇ ਕਣਕ ਦੀ ਚੋਰੀ ਹੋਣ ਤੋਂ ਰੋਕਣ ਲਈ ਕੋਈ ਪ੍ਰਬੰਧ ਨਾ ਹੋਣ ਕਰਕੇ ਕਿਸਾਨ ਵੱਡੀ ਮੁਸ਼ਕਿਲ ਵਿਚ ਵਸੇ ਹੋਏ ਹਨ¢ ਕਿਸਾਨ ਆਗੂ ਅਵਤਾਰ ਸਿੰਘ ਬੁਰੜ, ਬੱਲਮ ਸਿੰਘ ਨਿਆਲ ਨੇ ਕਿਹਾ ਕਿ ਉਹ ਮਾਰਕਿਟ ਕਮੇਟੀ ਵਿਚ ਆਪਣੀਆਂ ਮੁਸ਼ਕਿਲਾਂ ਦੱਸਣ ਵਾਸਤੇ ਆਏ ਸਨ ਪਰ ਮਾਰਕਿਟ ਕਮੇਟੀ ਦੇ ਅਧਿਕਾਰੀਆਂ ਨੇ ਸਾਡੇ ਨਾਲ ਕੋਈ ਗੱਲ ਨਹੀਂ ਕੀਤੀ ਅਤੇ ਪਾਤੜਾਂ ਦੀ ਅਨਾਜ ਮੰਡੀ ਵਿੱਚ ਇੱਕ ਢੇਰੀ ਦੀ ਖ੍ਰੀਦ ਕਰਕੇ ਕਣਕ ਦੀ ਖ੍ਰੀਦ ਕਰਨ ਦੀ ਖਾਨਾ ਪੂਰਤੀ ਕੀਤੀ ਗਈ ਹੈ ਅਤੇ ਇਸ ਤਰ੍ਹਾਂ ਹੀ ਘੱਗਾ ਦੀ ਅਨਾਜ ਮੰਡੀ ਵਿੱਚ ਵੀ ਇਸੇ ਤਰ੍ਹਾਂ ਦਾ ਹੀ ਡਰਾਮਾ ਜਦੋਂ ਕੀਤਾ ਗਿਆ ਤਾਂ ਜਥੇਬੰਦੀ ਦੀ ਅਗਵਾਈ 'ਚ ਕਿਸਾਨ ਕਣਕ ਦੀ ਖ੍ਰੀਦ ਅਮਲੀ ਰੂਪ ਸ਼ੁਰੂ ਕਰਵਾਉਣ ਲਈ ਜਦੋਂ ਘੱਗਾ ਦੀ ਅਨਾਜ ਮੰਡੀ ਵਿੱਚ ਪੁੱਜੇ ਤਾਂ ਮਾਰਿਕਟ ਕਮੇਟੀ ਦੇ ਅਧਿਕਾਰੀ ਉੱਥੇ ਵੀ ਬਿਨ੍ਹਾਂ ਕੋਈ ਖ੍ਰੀਦ ਕੀਤੇ ਹੀ ਵਾਪਸ ਆ ਗਏ ਹਨ ਇਸ ਕਰਕੇ ਉਨ੍ਹਾਂ ਨੂੰ ਮਜਬੂਰਨ ਪਾਤੜਾਂ ਚੰਡੀਗੜ੍ਹ ਤੇ ਧਰਨਾ ਲਾਉਣ ਲਈ ਜਬੂਰ ਹੋਣਾ ਪਿਆ ਹੈ ਅਤੇ ਇਹ ਧਰਨਾਂ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਸਰਕਾਰ ਵਲੋਂ ਅਮਲੀ ਰੂਪ ਵਿੱਚ ਕਣਕ ਦੀ ਖ੍ਰੀਦ ਸੁਰੂ ਨਹੀਂ ਕੀਤੀ ਜਾਂਦੀ¢ ਇਸ ਬਾਰੇ ਗੱਲ ਕਰਨ 'ਤੇ ਮਾਰਿਕਟ ਪਾਤੜਾਂ ਦੇ ਚੇਅਰਮੈਨ ਮਹਿੰਗਾ ਸਿੰਘ ਬਰਾੜ ਨੇ ਕਿਹਾ ਕਿ ਕੇਂਦਰੀ ਟੀਮਾਂ ਵੱਲੋਂ ਕਣਕ ਦੀ ਸੈਪਲਿੰਗ ਕੀਤੀ ਗਈ ਹੈ ਅਤੇ ਇਸ ਦੀ ਰਿਪੋਰਟ 15 ਅਪ੍ਰੈਲ ਤੱਕ ਆਉਣ ਦੀ ਸੰਭਵਾਨਾ ਹੈ ਜਿਸ ਦੇ ਅਧਾਰ 'ਤੇ ਹੀ ਕਣਕ ਦੀ ਖ੍ਰੀਦ ਕੀਤੀ ਜਾਣੀ ਹੈ ਪਰ ਅਸੀਂ 12 ਤੋਂ ਘੱਟ ਨਮੀ ਵਾਲੀ ਕਣਕ ਤੋਲਣ ਲਈ ਭਾਈਚਾਰਕ ਤੇ ਖ੍ਰੀਦ ਸ਼ੁਰੂ ਕਰਵਾਈ ਗਈ ਹੈ ਅਤੇ ਰਿਪੋਰਟ ਆਉਣ ਮਗਰੋਂ ਸਾਰੀ ਕਣਕ ਖ੍ਰੀਦ ਕਰ ਲਈ ਜਾਵੇਗੀ¢