07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਹਲਕਾ ਰਾਜਪੁਰਾ 'ਚ ਕਾਂਗਰਸ ਨੂੰ ਮਿਲਿਆ ਵੱਡਾ ਹੁੰਗਾਰਾ

ਅਜੀਤ ਡੈਸਕ 15-04-2026
ਰਾਜਪੁਰਾ, 14 ਅਪ੍ਰੈਲ (ਜੀ.ਪੀ. ਸਿੰਘ)-ਹਲਕਾ ਰਾਜਪੁਰਾ 'ਚ ਕਾਂਗਰਸ ਦੀ ਚੱਲ ਰਹੀ ਲਹਿਰ ਨੂੰ ਦੇਖਦਿਆਂ ਜਿੱਥੇ ਰੋਜ਼ਾਨਾ ਸ਼ਹਿਰ ਦੇ ਲੋਕ ਕਾਂਗਰਸ 'ਚ ਸ਼ਾਮਲ ਹੋ ਰਹੇ ਹਨ ਉੱਥੇ ਪਿੰਡਾਂ ਦੇ ਵਸਨੀਕ ਵੱਡੀ ਗਿਣਤੀ 'ਚ ਸਵੈ ਇੱਛਾ ਨਾਲ ਕਾਂਗਰਸ ਦਾ ਹੱਥ ਫੜ ਰਹੇ ਹਨ | ਇਸੇ ਲਹਿਰ ਦੌਰਾਨ ਅੱਜ ਉਸ ਸਮੇਂ ਕਾਂਗਰਸ ਨੂੰ ਹਲਕਾ ਰਾਜਪੁਰਾ 'ਚ ਹੋਰ ਵੱਡਾ ਹੁੰਗਾਰਾ ਮਿਲਿਆ ਜਦੋਂ ਪਿੰਡ ਧੁੰਮਾ ਵਿਖੇ 6 ਦਰਜਨ ਦੇ ਕਰੀਬ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਨਾਲ ਸੰਬੰਧਿਤ ਪਰਿਵਾਰ ਅਮਰ ਸਿੰਘ ਮਿਰਜਾਪੁਰ ਅਤੇ ਬਰਿੰਦਰ ਸਿੰਘ ਦੀ ਅਗਵਾਈ 'ਚ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਦੀ ਮੌਜੂਦਗੀ 'ਚ ਕਾਂਗਰਸ 'ਚ ਸ਼ਾਮਲ ਹੋ ਗਏ | ਇਸ ਮੌਕੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਸਾਰਿਆਂ ਪਰਿਵਾਰਾਂ ਦਾ ਕਾਂਗਰਸ ਚ' ਸਵਾਗਤ ਕਰਦਿਆਂ ਉਨ੍ਹਾਂ ਨੂੰ ਕਾਂਗਰਸ ਪਾਰਟੀ ਦੇ ਪਟਕੇ ਪਾ ਕੇ ਕਾਂਗਰਸ 'ਚ ਸ਼ਾਮਲ ਕਰਨ ਉਪਰੰਤ ਕਿਹਾ ਕਿ ਕਾਂਗਰਸ ਪਾਰਟੀ ਇਕ ਅਨੁਸ਼ਾਸਿਤ ਪਾਰਟੀ ਹੈ ਤੇ ਪਾਰਟੀ ਨਾਲ ਜੁੜੇ ਰਹਿਣ ਵਾਲੇ ਵਰਕਰਾਂ ਨੂੰ ਪਾਰਟੀ 'ਚ ਸਮਾਂ ਆਉਣ 'ਤੇ ਵੱਡੇ ਅਹੁਦੇ ਦੇ ਕੇ ਵੀ ਨਿਵਾਜਿਆ ਜਾਂਦਾ ਹੈ | ਇਸ ਦੌਰਾਨ ਬਰਿੰਦਰ ਸਿੰਘ, ਗੁਰਵਿੰਦਰ ਸਿੰਘ, ਹਰਪ੍ਰੀਤ ਸਿੰਘ, ਮਨਜੀਤ ਸਿੰਘ ਸਮੇਤ ਹੋਰਾਂ ਨੇ ਕਿਹਾ ਕਿ ਆਗਾਮੀ 2027 ਦੀਆਂ ਚੋਣਾਂ 'ਚ ਉਹ ਕਾਂਗਰਸ ਨੂੰ ਜਿਤਾਉਣ ਲਈ ਦਿਨ ਰਾਤ ਇਕ ਕਰ ਦੇਣਗੇ | ਇਸ ਮੌਕੇ ਮਲਕੀਤ ਸਿੰਘ ਉਪਲਹੇੜੀ, ਰਣਬੀਰ ਸਿੰਘ ਭੰਗੂ, ਗੁਰਪ੍ਰੀਤ ਸਿੰਘ ਜੰਡੋਲੀ, ਸ਼ੁਭਮ ਰਾਣਾ, ਲਖਮੀਰ ਸਿੰਘ ਸੋਂਟੀ ਸਮੇਤ ਹੋਰ ਮੌਜੂਦ ਸਨ |
ਪਿਛਲੀ ਖ਼ਬਰ ਸਕੂਲ ਆਫ ਐਮੀਨੈਂਸ ਮੰਡੌਰ ਵਿਖੇ ਮਨਾਇਆ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਹਾੜਾ ਅਗਲੀ ਖ਼ਬਰ ਅਨਾਜ ਮੰਡੀ 'ਚ ਕੇਂਦਰ ਤੇ ਰਾਜ ਦੀਆਂ ਟੀਮਾਂ ਵਲੋਂ ਕਣਕ ਦੇ ਲਏ ਨਮੂਨੇ, ਮੀਡੀਆ ਤੋਂ ਬਣਾਈ ਦੂਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।