ਡੇਰਾ ਗੁਰਦੁਆਰਾ ਗੁਫਾਸਰ ਰੋੜੇਵਾਲ ਵਿਖੇ ਵਿਸਾਖੀ ਦਾ ਦਿਹਾੜਾ ਮਨਾਇਆ
ਅਜੀਤ ਡੈਸਕ
15-04-2026
ਇਸ ਸਮੇਂ ਗੱਦੀਨਸ਼ੀਨ ਬਾਬਾ ਗੁਰਚਰਨ ਸਿੰਘ ਰੋੜੇਵਾਲ ਸਾਹਿਬ ਵਾਲਿਆਂ ਵਲੋਂ ਸੰਗਤਾਂ ਨੂੰ ਖ਼ਾਲਸਾ ਪੰਥ ਸਾਜਨਾ ਦਿਵਸ ਅਤੇ ਸੰਤ ਬਲਵੰਤ ਸਿੰਘ ਦੇ ਜਨਮ ਦਿਹਾੜੇ ਦੀਆਂ ਲੱਖ-ਲੱਖ ਮੁਬਾਰਕਾਂ ਦਿੱਤੀਆਂ ਅਤੇ ਉਨ੍ਹਾਂ ਨੂੰ ਗੁਰਬਾਣੀ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਗੁਰਬਾਣੀ ਨਾਲ ਜੋੜਿਆ | ਇਸ ਤੋਂ ਇਲਾਵਾ ਸੰਗਤਾਂ ਲਈ ਗੁਰੂ ਕੇ ਲੰਗਰਾਂ ਦੇ ਅਤੁੱਟ ਭੰਡਾਰ ਵਰਤਾਏ ਗਏ | ਇਸ ਸਮੇਂ ਭਾਰੀ ਗਿਣਤੀ ਵਿਚ ਸੰਗਤਾਂ ਨੇ ਸ਼ਮੂਲੀਅਤ ਕੀਤੀ | ਜਿਸ ਵਿਚ ਪੰਜਾਬ, ਹਰਿਆਣਾ, ਯੂ.ਪੀ. ਹਿਮਾਚਲ ਪ੍ਰਦੇਸ, ਊਨਾ ਸਾਹਿਬ ਤੋਂ ਵੀ ਵੱਡੀ ਗਿਣਤੀ 'ਚ ਸੰਗਤਾਂ ਸ਼ਾਮਿਲ ਹੋਈਆਂ | ਇਸ ਮੌਕੇ ਮਹੰਤ ਹਰਵਿੰਦਰ ਸਿੰਘ ਖਨੌੜਾ ਸਾ. ਜ਼ਿਲ੍ਹਾ ਪ੍ਰਧਾਨ ਕਾਂਗਰਸ, ਲਖਵੀਰ ਸਿੰਘ ਲੌਟ ਸਾ. ਚੇਅਰਮੈਨ, ਐਡਵੋਕੇਟ ਸਤਬੀਰ ਸਿੰਘ ਖੱਟੜਾ ਹਲਕਾ ਇੰਚਾਰਜ ਭਾਜਪਾ, ਹਲਕਾ ਵਿਧਾਇਕ ਸੰਗਰੂਰ ਨਰਿੰਦਰ ਕੌਰ ਭਰਾਜ, ਸਰਪੰਚ ਬਲਵਿੰਦਰ ਸਿੰਘ ਕੰਗ, ਸੁਖਦੀਪ ਸਿੰਘ ਟੋਡਰਮਾਜਰਾ ਮੋਹਾਲੀ, ਐਮ.ਡੀ. ਗੁਰਬਾਜ ਸਿੰਘ ਖਲੀਫੇਵਾਲਾ, ਸ਼ਮਸ਼ੇਰ ਸਿੰਘ ਗੋਗਾ ਭਾਗੋਮਾਜਰਾ ਮੋਹਾਲੀ, ਜਥੇਦਾਰ ਅਨੂਪ ਸਿੰਘ ਭਾਗੋਮਾਜਰਾ ਮੋਹਾਲੀ, ਸਾਹਿਬ ਸਿੰਘ ਕੰਗ, ਗੁਰਚਰਨ ਸਿੰਘ ਟਿਵਾਣਾ ਦਿੱਤੂਪੁਰ, ਗਿਆਨੀ ਭਜਨ ਸਿੰਘ, ਨੰਬਰਦਾਰ ਸੁਖਵਿੰਦਰ ਸਿੰਘ, ਗੁਰਮੀਤ ਸਿੰਘ ਕਾਲਾ, ਨੰਬਰਦਾਰ ਜਗਤਾਰ ਸਿੰਘ, ਮਨਜੀਤ ਸਿੰਘ ਕਾਠਮੱਠੀ, ਜੱਸੀ ਰਾਜਪੁਰਾ, ਕਰਮਜੀਤ ਸਿੰਘ ਕਾਕਾ ਰੋੜੇਵਾਲ, ਦਰਸ਼ਨ ਸਿੰਘ ਸਾ. ਸਰਪੰਚ, ਗੁਰਜੰਟ ਸਿੰਘ ਸੇਖੋਂ, ਬਲਜੀਤ ਸਿੰਘ ਰੋੜੇਵਾਲ, ਜਗਦੀਸ ਸਿੰਘ ਐਸ.ਡੀ.ਓ., ਗੁਰਚਰਨ ਸਿੰਘ ਸਿਊਨਾ, ਰਾਮ ਸਿੰਘ ਕਿਸਾਨਾ, ਮਮਤਾ ਭਾਟੀ ਨੋਇਡਾ ਕਿਸਾਨ ਨੇਤਾ, ਮੀਨਾ ਭੰਦੂੜੀ ਤੋਂ ਇਲਾਵਾ ਦੇਸ਼ ਵਿਦੇਸ਼ ਤੋਂ ਸੰਗਤਾਂ ਹਾਜ਼ਰ ਸਨ |