ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਨ ਮੌਕੇ ਕੀਤਾ ਯਾਦ
ਅਜੀਤ ਡੈਸਕ
15-04-2026
ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬਾਬਾ ਸਾਹਿਬ ਡਾ. ਅੰਬੇਡਕਰ ਨੇ ਸਭ ਦੇਸ਼ਾਂ ਤੋਂ ਵਿਲੱਖਣ ਤੇ ਸਮਾਨਤਾ ਦੇਣ ਵਾਲਾ ਸੰਵਿਧਾਨ ਬਣਾਇਆ, ਜਿਸ ਦੀ ਸਹੁੰ ਅਸੀਂ ਖਾਧੀ ਹੈ, ਸਾਨੂੰ ਇਸ 'ਤੇ ਚਲਦੇ ਹੋਏ ਲੋਕਾਂ ਦੀ ਭਲਾਈ ਤੇ ਇਕ ਸਮਾਨ ਅਧਿਕਾਰਾਂ ਦੇ ਨਿਯਮਾਂ ਦਾ ਪਾਲਣ ਕਰਨਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਸਮੁਚੇ ਦੇਸ ਵਾਸੀਆਂ ਲਈ ਇਕ ਚਾਨਣ ਮੁਨਾਰਾ ਵੀ ਸਨ, ਇਸ ਲਈ ਸਾਨੂੰ ਚਾਹੀਦਾ ਹੈ ਕਿ ਅਸੀਂ ਉਨ੍ਹਾਂ ਦੇ ਜੀਵਨ ਤੋਂ ਸੇਧ ਲੈਕੇ ਉਨ੍ਹਾਂ ਦੇ ਸੰਦੇਸ਼ਾਂ 'ਤੇ ਅਮਲ ਕਰੀਏ |