ਪਟਿਆਲਾ, 14 ਅਪ੍ਰੈਲ (ਮਨਦੀਪ ਸਿੰਘ ਖਰੌੜ)-ਛੋਟੀ ਬਾਰਾਂਦਰੀ ਵਿਚ ਨਰਾਇਣ ਹੋਟਲ ਲਾਗੇ ਖੜ੍ਹਾ ਕੀਤਾ ਮੋਟਰਸਾਈਕਲ ਕੋਈ ਚੋਰੀ ਕਰਕੇ ਲੈ ਗਿਆ ਹੈ | ਇਸ ਸੰਬੰਧੀ ਲਵਪ੍ਰੀਤ ਸਿੰਘ ਨੇ ਥਾਣਾ ਕੋਤਵਾਲੀ ਵਿਚ ਸ਼ਿਕਾਇਤ ਦਰਜ ਕਰਵਾਈ ਕਿ ਉਸ ਨੇ ਮੋਟਰਸਾਈਕਲ 15 ਫਰਵਰੀ 2026 ਨੂੰ ਉਕਤ ਹੋਟਲ ਨੇੜੇ ਖੜ੍ਹਾ ਕੀਤਾ ਸੀ | ਜਦੋਂ ਉਹ ਦੁਪਹਿਰੇ ਇਕ ਵਜੇ ਦੇ ਕਰੀਬ ਵਾਪਸ ਆਇਆ ਤਾਂ ਉੱਥੋਂ ਮੋਟਰਸਾਈਕਲ ਗ਼ਾਇਬ ਸੀ | ਜਿਸ ਅਧਾਰ ਉੱਤੇ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਰਵਾਈ ਸ਼ੁਰੂ ਕਰ ਦਿੱਤੀ ਹੈ |