24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਗੈਵੀ ਚਹਿਲ ਫਾਊਾਡੇਸ਼ਨ: ਮਨੁੱਖਤਾ ਦੀ ਸੇਵਾ ਲਈ ਇਕ ਮਿਸਾਲੀ ਕਦਮ <br/>

ਅਦਾਕਾਰ ਗੈਵੀ ਚਹਿਲ ਸਕੂਲ ਸਟਾਫ ਤੇ ਹੋਰਾਂ ਨਾਲ | <br/> 03-04-2026
ਜਲੰਧਰ, 2 ਅਪ੍ਰੈਲ (ਅ.ਬ.)-ਮਸ਼ਹੂਰ ਅਦਾਕਾਰ ਗੈਵੀ ਚਹਿਲ ਵਲੋਂ ਸਥਾਪਿਤ 'ਗੈਵੀ ਚਹਿਲ ਫਾਊਾਡੇਸ਼ਨ' ਅੱਜ ਪੰਜਾਬ ਵਿੱਚ ਮਨੁੱਖੀ ਸੇਵਾ ਦੇ ਇਕ ਮਜ਼ਬੂਤ ਥੰਮ• ਵਜੋਂ ਉਭਰ ਰਹੀ ਹੈ | ਇਹ ਸੰਸਥਾ ਵੱਖ-ਵੱਖ ਖੇਤਰਾਂ ਵਿੱਚ ਲੋੜਵੰਦਾਂ ਦੀ ਮਦਦ ਕਰਕੇ ਸਮਾਜ ਵਿਚ ਇਕ ਨਵੀਂ ਚੇਤਨਾ ਪੈਦਾ ਕਰ ਰਹੀ ਹੈ | ਫਾਊਾਡੇਸ਼ਨ ਨੇ ਸਿੱਖਿਆ ਦੇ ਖੇਤਰ ਵਿਚ ਇਕ ਵੱਡੀ ਪਹਿਲ ਕਰਦਿਆਂ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਗਰੀਬ ਵਿਦਿਆਰਥੀਆਂ ਨੂੰ ਗੋਦ ਲਿਆ ਹੈ | ਸੰਸਥਾ ਇਨ੍ਹਾਂ ਬੱਚਿਆਂ ਦੇ ਉੱਜਵਲ ਭਵਿੱਖ ਲਈ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਲਈ ਵਚਨਬੱਧ ਹੈ | ਇਸ ਤੋਂ ਇਲਾਵਾ, ਫਾਊਾਡੇਸ਼ਨ ਵਲੋਂ ਗਰੀਬ ਅਤੇ ਦਿਵਿਆਂਗ ਵਿਅਕਤੀਆਂ ਨੂੰ ਰਾਸ਼ਨ, ਕੱਪੜੇ ਅਤੇ ਵਿੱਤੀ ਸਹਾਇਤਾ ਨਿਰੰਤਰ ਦਿੱਤੀ ਜਾ ਰਹੀ ਹੈ ਤਾਂ ਜੋ ਉਹ ਸਨਮਾਨ ਨਾਲ ਜੀਵਨ ਬਤੀਤ ਕਰ ਸਕਣ | ਸਿਰਫ਼ ਇਨਸਾਨ ਹੀ ਨਹੀਂ, ਸਗੋਂ ਇਹ ਸੰਸਥਾ ਬੇਜ਼ੁਬਾਨ ਜਾਨਵਰਾਂ ਲਈ ਵੀ ਕੰਮ ਕਰ ਰਹੀ ਹੈ | ਆਵਾਰਾ ਅਤੇ ਬੇਸਹਾਰਾ ਜਾਨਵਰਾਂ ਦੇ ਖਾਣ-ਪੀਣ ਅਤੇ ਸੁਰੱਖਿਆ ਦੀ ਜ਼ਿੰਮੇਵਾਰੀ ਫਾਊਾਡੇਸ਼ਨ ਵਲੋਂ ਬਾਖ਼ੂਬੀ ਨਿਭਾਈ ਜਾ ਰਹੀ ਹੈ | ਅਦਾਕਾਰ ਗੈਵੀ ਚਹਿਲ ਨੇ ਕਿਹਾ ਕਿ ''ਮੈਂ ਤਾਂ ਸਿਰਫ਼ ਸੇਵਾ ਦਾ ਇੱਕ ਜ਼ਰੀਆ ਹਾਂ, ਸਭ ਕੁਝ ਉਸ ਪ੍ਰਮਾਤਮਾ ਦੀ ਮਿਹਰ ਸਦਕਾ ਹੀ ਸੰਭਵ ਹੈ | ਅਸੀਂ 'ਸਰਬੱਤ ਦਾ ਭਲਾ' ਮੰਗਦੇ ਹੋਏ ਇਸ ਮਿਸ਼ਨ ਨੂੰ ਅੱਗੇ ਵਧਾ ਰਹੇ ਹਾਂ |'' ਗੈਵੀ ਚਹਿਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੀ ਇਸ ਨੇਕ ਕਾਰਜ ਵਿੱਚ ਅੱਗੇ ਆਉਣ | ਉਨ੍ਹਾਂ ਕਿਹਾ ਕਿ ਸਾਡੀਆਂ ਸਾਂਝੀਆਂ ਕੋਸ਼ਿਸ਼ਾਂ ਹੀ ਸਮਾਜ ਵਿਚ ਵੱਡੀ ਤਬਦੀਲੀ ਲਿਆ ਸਕਦੀਆਂ ਹਨ |

ਪਿਛਲੀ ਖ਼ਬਰ ਫ਼ਸਲ ਨੂੰ ਸਪਰੇਅ ਕਰਦੇ ਸਮੇਂ ਟਰੈਕਟਰ ਦੀ ਸ਼ਾਫਟ 'ਚ ਆਉਣ ਕਾਰਨ ਨੌਜਵਾਨ ਦੀ ਬਾਂਹ ਕੱਟੀ ਅਗਲੀ ਖ਼ਬਰ ਸਮਾਜ ਸੇਵੀ ਅਮਨ ਗੁਪਤਾ ਬਣੇ 13ਵੀਂ ਵਾਰ ਸਰਬਸੰਮਤੀ ਨਾਲ ਗਊਸ਼ਾਲਾ ਪ੍ਰਬੰਧਕ ਕਮੇਟੀ ਨਾਭਾ ਦੇ ਪ੍ਰਧਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।