24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਸਮਾਜ ਸੇਵੀ ਅਮਨ ਗੁਪਤਾ ਬਣੇ 13ਵੀਂ ਵਾਰ ਸਰਬਸੰਮਤੀ ਨਾਲ ਗਊਸ਼ਾਲਾ ਪ੍ਰਬੰਧਕ ਕਮੇਟੀ ਨਾਭਾ ਦੇ ਪ੍ਰਧਾਨ

ਨਾਭਾ ਦੀ ਗਊਸ਼ਾਲਾ ਪ੍ਰਬੰਧਕ ਕਮੇਟੀ ਦੇ ਲਗਾਤਾਰ 13ਵੀਂ ਵਾਰ ਪ੍ਰਧਾਨ ਬਣੇ ਅਮਨ ਗੁਪਤਾ ਸਾਥੀ ਮੈਂਬਰਾਂ ਸਮੇਤ ਗੱਲਬਾਤ ਕਰਦੇ ਹੋਏ | ਤਸਵੀਰ : ਜਗਨਾਰ ਸਿੰਘ ਦੁਲੱਦੀ <br/> 03-04-2026
ਨਾਭਾ, 2 ਅਪ੍ਰੈਲ (ਜਗਨਾਰ ਸਿੰਘ ਦੁਲੱਦੀ)-ਰਿਆਸਤੀ ਸ਼ਹਿਰ ਨਾਭਾ ਦੀ ਗਊਸ਼ਾਲਾ ਵਿਖੇ ਸਰਬ ਸੰਮਤੀ ਨਾਲ ਚੋਣ ਕੀਤੀ ਗਈ, ਜਿਸ ਵਿੱਚ ਸਮਾਜ ਸੇਵੀ ਉੱਘੇ ਸਮਾਜ ਸੇਵੀ ਅਮਨ ਗੁਪਤਾ ਨੂੰ 13ਵੀਂ ਵਾਰ ਸਰਬ ਸੰਮਤੀ ਨਾਲ ਗਊਸ਼ਾਲਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਚੁਣਿਆ ਗਿਆ ਅਤੇ ਗਊਸ਼ਾਲਾ ਕਮੇਟੀ ਵਲੋਂ ਪ੍ਰਧਾਨ ਅਮਨ ਗੁਪਤਾ ਦਾ ਵਿਸ਼ੇਸ਼ ਤੌਰ ਤੇ ਸਨਮਾਨ ਵੀ ਕੀਤਾ ਗਿਆ | ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪ੍ਰਧਾਨ ਅਮਨ ਗੁਪਤਾ ਨੇ ਕਿਹਾ ਕਿ ਉਹ ਪਹਿਲਾਂ ਦੀ ਤਰ੍ਹਾਂ ਗਊਸ਼ਾਲਾ ਪ੍ਰਬੰਧਕ ਕਮੇਟੀ ਦਾ ਕਾਰਜ ਕਮੇਟੀ ਮੈਂਬਰਾਂ ਦੇ ਸਹਿਯੋਗ ਸਦਕਾ ਨਿਰੰਤਰ ਜਾਰੀ ਰੱਖਣਗੇ | ਇਸ ਮੌਕੇ ਸੂਰਜ ਭਾਨ ਸਿੰਗਲਾ, ਰਾਜੇਸ਼ ਬਾਂਸਲ ਬੱਬੂ, ਠੇਕੇਦਾਰ ਓਮ ਪ੍ਰਕਾਸ਼, ਰਜੇਸ਼ ਢਿੱਗਰਾ, ਪ੍ਰੇਮ ਸਾਗਰ, ਕੇਸਰ ਸਿੰਘ ਸਹਿਗਲ, ਧਰਮਪਾਲ ਗੁਪਤਾ, ਜਗਦੀਸ਼ ਬੱਤਾ, ਪਰਮਿੰਦਰ ਗੁਪਤਾ, ਵਿਕਾਸ ਸਿੰਗਲਾ, ਅਸ਼ੋਕ ਕੁਮਾਰ ਅਜਨੌਦੇ ਵਾਲੇ, ਮੋਹਨ ਮਿੱਤਲ, ਕਿ੍ਸ਼ਨ ਕੁਮਾਰ ਪੱਪਾ,ਰੋਹਿਤ ਗਰਗ, ਅਵਿਨਾਸ਼ ਅਰੋੜਾ, ਮਹਿੰਦਰ ਸਿੰਘ ਸਰਪੰਚ ਪਿੰਡ ਵਜੀਦਪੁਰ ਤੋਂ ਇਲਾਵਾ ਸ਼ਹਿਰ ਦੇ ਪਤਵੰਤੇ ਮੌਜੂਦ ਸਨ |
ਪਿਛਲੀ ਖ਼ਬਰ ਗੈਵੀ ਚਹਿਲ ਫਾਊਾਡੇਸ਼ਨ: ਮਨੁੱਖਤਾ ਦੀ ਸੇਵਾ ਲਈ ਇਕ ਮਿਸਾਲੀ ਕਦਮ <br/> ਅਗਲੀ ਖ਼ਬਰ ਪੈਨਸ਼ਨਰਾਂ ਦੇ ਅਲਾਈਵ ਫਾਰਮ ਪਹਿਲਾਂ ਵਾਂਗ ਮੰਡਲ ਪੱਧਰ 'ਤੇ ਲਏ ਜਾਣ-ਸੁਰਿੰਦਰ ਪੱਪੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।