19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਯੂ.ਪੀ.ਐੱਸ.ਸੀ. ਨਤੀਜਿਆਂ 'ਚ ਰਾਜਪੁਰਾ ਦੀ ਧੀ ਰਸਨੀਕ ਕੌਰ ਨੇ ਭਾਰਤ 'ਚ ਕੀਤਾ 51ਵਾਂ ਰੈਂਕ ਹਾਸਿਲ

ਯੂ.ਪੀ.ਐੱਸ.ਸੀ. ਪ੍ਰੀਖਿਆ 'ਚ 51ਵਾਂ ਸਥਾਨ ਹਾਸਲ ਕਰਨ ਵਾਲੀ ਰਸਨੀਕ ਦਾ ਘਰ ਜਾ ਕੇ ਸਨਮਾਨ ਕਰਦੇ ਹੋਏ ਸਕਾਲਰਜ਼ ਸਕੂਲ ਦੇ ਚੇਅਰਮੈਨ ਤਰਸੇਮ ਜੋਸ਼ੀ ਅਤੇ ਹੋਰ | ਤਸਵੀਰ : ਗੁਰਵਿੰਦਰ ਪਾਲ ਸਿੰਘ <br/> 09-03-2026
ਰਾਜਪੁਰਾ, 8 ਮਾਰਚ (ਜੀ.ਪੀ. ਸਿੰਘ)-ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਵਲੋਂ ਐਲਾਨੇ ਨਤੀਜਿਆਂ 'ਚ ਰਾਜਪੁਰਾ ਦੇ ਨੇੜਲੇ ਪਿੰਡ ਮਦਨਪੁਰ ਦੀ ਇਕ ਬਿਜਲੀ ਨਿਗਮ ਦੇ ਲਾਈਨਮੈਨ ਜਸਵਿੰਦਰ ਸਿੰਘ ਦੀ ਧੀ ਰਸਨੀਕ ਕੌਰ ਨੇ ਪਹਿਲੀ ਵਾਰ ਦਿੱਤੀ ਪ੍ਰੀਖਿਆ 'ਚ ਆਲ ਇੰਡੀਆ 'ਚ 51ਵਾਂ ਰੈਂਕ ਪ੍ਰਾਪਤ ਕਰ ਸਕੂਲ, ਪਿੰਡ ਅਤੇ ਰਾਜਪੁਰਾ ਸ਼ਹਿਰ ਦਾ ਮਾਣ ਵਧਾਇਆ ਹੈ | ਰਸਨੀਕ ਕੌਰ ਦੀ ਇਸ ਸਫਲਤਾ 'ਤੇ ਜਿੱਥੇ ਪਿੰਡ ਅਤੇ ਰਾਜਪੁਰਾ ਸ਼ਹਿਰ ਵਿਚ ਖ਼ੁਸ਼ੀ ਦੀ ਲਹਿਰ ਹੈ ਉੱਥੇ ਉਸ ਦੇ ਸਕੂਲ ਦੇ ਚੇਅਰਮੈਨ ਤਰਸੇਮ ਜੋਸ਼ੀ, ਡਾਇਰੈਕਟਰ ਸੁਦੇਸ਼ ਜੋਸ਼ੀ ਅਤੇ ਪਿ੍ੰਸੀਪਲ ਭਾਰਤੀ ਆਸ਼ੂਤੋਸ਼ ਦੀ ਖ਼ੁਸ਼ੀ ਸੰਭਾਲੀ ਨਹੀਂ ਜਾ ਰਹੀ ਸੀ ਤੇ ਵਿਸ਼ੇਸ਼ ਤੌਰ 'ਤੇ ਰਸਨੀਕ ਕੌਰ ਨੇ ਪਿੰਡ ਮਿਲਣ ਲਈ ਪਹੁੰਚੇ ਤੇ ਉਨ੍ਹਾਂ ਰਸਨੀਕ ਕੌਰ ਨੂੰ ਮਿਲ ਕੇ ਉਸ ਦਾ ਮੂੰਹ ਮਿੱਠਾ ਕਰਵਾਇਆ ਤੇ ਫੁੱਲਾਂ ਦੇ ਗੁਲਦਸਤੇ ਦੇ ਕੇ ਸਨਮਾਨ ਕੀਤਾ | ਇਸ ਦੌਰਾਨ ਗੱਲਬਾਤ ਕਰਦਿਆਂ ਰਸਨੀਕ ਕੌਰ ਨੇ ਦੱਸਿਆ ਕਿ ਉਸ ਨੇ ਪਹਿਲੀ ਤੋਂ 12ਵੀਂ ਤਕ ਸਥਾਨਕ ਸਕਾਲਰਜ਼ ਪਬਲਿਕ ਸਕੂਲ ਤੋਂ ਸਿੱਖਿਆ ਗ੍ਰਹਿਣ ਕੀਤੀ ਅਤੇ ਉਸ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਬੀ.ਐੱਸ.ਸੀ. ਦੌਰਾਨ ਕੈਮਿਸਟਰੀ 'ਚ ਆਨਰਜ਼ ਕੀਤਾ | ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਬੀ.ਐੱਸ.ਸੀ. ਤੋਂ ਬਾਅਦ ਸਿਵਲ ਸੇਵਾਵਾਂ ਲਈ ਤਿਆਰੀ ਬਿਨਾ ਕਿਸੇ ਕੋਚਿੰਗ ਅਤੇ ਟਿਊਸ਼ਨ ਦੇ ਆਪਣੇ ਨੋਟਸ ਬਣਾਏ ਅਤੇ ਪੜ੍ਹਾਈ ਕੀਤੀ | ਉਨ੍ਹਾਂ ਦੱਸਿਆ ਕਿ ਉਸ ਨੇ ਆਪਣੇ 3-3 ਘੰਟਿਆਂ ਦੀ ਪੜ੍ਹਾਈ ਦੀ ਸਮਾਂ ਸੂਚੀ 'ਚ ਉਸ ਦੇ ਪਰਿਵਾਰ ਦੇ ਮੈਂਬਰ ਦਾਦਾ ਗੁਰਦਿਆਲ ਸਿੰਘ, ਪਿਤਾ ਜਸਵਿੰਦਰ ਸਿੰਘ, ਮਾਤਾ ਸਵਰਨ ਕੌਰ ਅਤੇ ਭਰਾ ਜਗਦੀਪ ਸਿੰਘ ਦਾ ਵੱਡਾ ਯੋਗਦਾਨ ਰਿਹਾ ਤੇ ਉਨ੍ਹਾਂ ਜਦੋਂ ਮੈਂ ਕਿਤੇ ਘਬਰਾ ਜਾਂਦੀ ਸੀ ਤਾਂ ਉਹ ਉਸ ਨੂੰ ਧਰਵਾਸ ਦੇ ਹੌਸਲਾ ਵਧਾਉਂਦੇ ਸਨ | ਇਸ ਮੌਕੇ ਸਕਾਲਰਜ਼ ਸਕੂਲ ਦੇ ਚੇਅਰਮੈਨ ਤਰਸੇਮ ਜੋਸ਼ੀ, ਡਾਇਰੈਕਟਰ ਸੁਦੇਸ਼ ਜੋਸ਼ੀ ਅਤੇ ਪਿ੍ੰਸੀਪਲ ਭਾਰਤੀ ਆਸ਼ੂਤੋਸ਼ ਨੇ ਕਿਹਾ ਕਿ ਰਸਨੀਕ ਨੇ ਉਨ੍ਹਾਂ ਦੇ ਸਕੂਲ ਦਾ ਮਾਣ ਵਧਾਇਆ ਹੈ ਤੇ ਉਨ੍ਹਾਂ ਵਿਦਿਆਰਥਣਾਂ ਲਈ ਪ੍ਰੇਰਣਾ ਸਰੋਤ ਬਣੀ ਹੈ |
ਪਿਛਲੀ ਖ਼ਬਰ ਪੰਜਾਬ ਸਰਕਾਰ ਵਿਰੁੱਧ ਪੈਨਸ਼ਨਰਾਂ ਨੇ ਖੋਲਿ੍ਹਆ ਮੋਰਚਾ— ਅੱਜ ਮੋਹਾਲੀ ਵਿਖੇ ਹੋਵੇਗੀ 'ਪਿੱਟ-ਸਿਆਪਾ ਰੈਲੀ ਅਗਲੀ ਖ਼ਬਰ ਭਾਜਪਾ ਵਪਾਰ ਮੰਡਲ ਨਾਭਾ ਦਾ ਹੋਇਆ ਗਠਨ, ਅਮਰ ਚੰਦ ਕਥੂਰੀਆ ਬਣੇ ਪ੍ਰਧਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।