19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਮਿੰਟੂ ਤੇ ਟਿਵਾਣਾ ਦੀ ਅਗਵਾਈ 'ਚ 'ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ' ਦੀ ਔਰਤਾਂ ਨੇ ਮਨਾਈ ਖੁਸ਼ੀ

ਔਰਤਾਂ ਲਈ ਵਿੱਤੀ ਸਹਾਇਤਾ ਸਕੀਮ ਦੇ ਐਲਾਨ ਹੋਣ ਤੋਂ ਬਾਅਦ ਔਰਤਾਂ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਦੇ ਭਰਾਤਾ ਹਰਜਿੰਦਰ ਸਿੰਘ ਮਿੰਟੂ ਨਾਲ ਖੁਸ਼ੀ ਸਾਂਝੀ ਕਰਦੀਆਂ ਹੋਈਆਂ | ਤਸਵੀਰ : ਸਾਹਿਬ ਸਿੰਘ <br/> 09-03-2026
ਸਮਾਣਾ, 8 ਮਾਰਚ (ਪ੍ਰੀਤਮ ਸਿੰਘ ਨਾਗੀ)-ਸਮਾਣਾ ਵਿਖੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹਰਜਿੰਦਰ ਸਿੰਘ ਮਿੰਟੂ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਦੇਵ ਸਿੰਘ ਟਿਵਾਣਾ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ ਔਰਤਾਂ ਲਈ ਐਲਾਨ ਕੀਤੀ ਨਵੀਂ ਵਿੱਤੀ ਸਹਾਇਤਾ ਸਕੀਮ ਦੀ ਖੁਸ਼ੀ ਮਨਾਈ ਗਈ | ਮਿੰਟੂ ਤੇ ਟਿਵਾਣਾ ਨੇ ਦੱਸਿਆ ਕਿ ਇਹ ਸਕੀਮ 'ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ' ਵਜੋਂ ਜਾਣੀ ਜਾਂਦੀ ਹੈ | ਜਿਸ ਅਧੀਨ ਆਮ ਸ਼੍ਰੇਣੀ ਦੀਆਂ ਔਰਤਾਂ ਨੂੰ 1000 ਰੁਪਏ ਅਤੇ ਅਨੁਸੂਚਿਤ ਜਾਤੀ ਦੀਆਂ ਔਰਤਾਂ ਨੂੰ 1500 ਰੁਪਏ ਪ੍ਰਤੀ ਮਹੀਨਾ ਸਿੱਧੇ ਬੈਂਕ ਖਾਤੇ 'ਚ ਪਾਏ ਜਾਣਗੇ | ਪੰਜਾਬ ਬਜਟ 2026-27 'ਚ ਇਸ ਯੋਜਨਾ ਲਈ 9300 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ | ਇਹ ਸਕੀਮ 18 ਸਾਲ ਤੋਂ ਵੱਧ ਉਮਰ ਦੀਆਂ ਲਗਭਗ 97 ਫ਼ੀਸਦੀ ਬਾਲਗ ਔਰਤਾਂ ਨੂੰ ਕਵਰ ਕਰੇਗੀ | ਇਹ ਐਲਾਨ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਕੀਤਾ ਗਿਆ, ਜਿਸ ਨੂੰ ਪਾਰਟੀ ਨੇ ਔਰਤਾਂ ਦੇ ਸਸਕਤੀਕਰਨ ਲਈ ਵੱਡੀ ਜਿੱਤ ਵਜੋਂ ਦਰਸਾਇਆ ਹੈ | ਸਮਾਣਾ 'ਚ ਇਸ ਸਕੀਮ ਦੇ ਐਲਾਨ 'ਤੇ ਖੁਸ਼ੀ ਮਨਾਉਂਦਿਆਂ ਔਰਤਾਂ ਨੇ ਕਿਹਾ ਕਿ ਇਹ ਚੋਣ ਵਾਅਦਾ ਪੂਰਾ ਹੋਣ ਨਾਲ ਔਰਤਾਂ ਨੂੰ ਆਰਥਿਕ ਸੁਤੰਤਰਤਾ ਮਿਲੇਗੀ ਅਤੇ ਪਰਿਵਾਰਾਂ ਵਿਚ ਉਨ੍ਹਾਂ ਦੀ ਭੂਮਿਕਾ ਮਜ਼ਬੂਤ ਹੋਵੇਗੀ |
ਪਿਛਲੀ ਖ਼ਬਰ ਭਾਜਪਾ ਵਪਾਰ ਮੰਡਲ ਨਾਭਾ ਦਾ ਹੋਇਆ ਗਠਨ, ਅਮਰ ਚੰਦ ਕਥੂਰੀਆ ਬਣੇ ਪ੍ਰਧਾਨ ਅਗਲੀ ਖ਼ਬਰ -ਮਾਮਲਾ ਨਾਜਾਇਜ਼ ਕਬਜ਼ੇ ਹਟਾਉਣ ਦਾ-

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।