16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਪਟਿਆਲਾ ਵਿਚ ਸਖੀ ਸ਼ਕਤੀ ਕਰਾਫ਼ਟ ਮੇਲੇ ਨੂੰ ਲੋਕਾਂ ਦਾ ਵੱਡਾ ਹੰੁਗਾਰਾ

ਅਜੀਤ ਡੈਸਕ 23-02-2026
ਪਟਿਆਲਾ, 22 ਫਰਵਰੀ (ਧਰਮਿੰਦਰ ਸਿੰਘ ਸਿੱਧੂ)-ਪੰਜਾਬ ਸਖੀ ਸ਼ਕਤੀ ਕਰਾਫ਼ਟ ਮੇਲਾ 2026 ਸ਼ਹਿਰ ਵਾਸੀਆਂ ਲਈ ਖ਼ਾਸ ਆਕਰਸ਼ਨ ਦਾ ਕੇਂਦਰ ਬਣਿਆ ਹੋਇਆ ਹੈ | ਇਸ ਮੇਲੇ ਵਿਚ ਸ਼ਿਲਪਕਾਰੀ ਵਸਤਾਂ ਦੀ ਖ਼ੂਬ ਖ਼ਰੀਦੋ-ਫ਼ਰੋਖ਼ਤ ਹੋ ਰਹੀ ਹੈ ਅਤੇ ਮਨੋਰੰਜਨ ਤੇ ਖਾਣ-ਪੀਣ ਦੇ ਸ਼ੌਕੀਨਾਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ | ਵਧੀਕ ਡਿਪਟੀ ਕਮਿਸ਼ਨਰ ਦਮਨਜੀਤ ਸਿੰਘ ਮਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਮੇਲਾ 2 ਮਾਰਚ ਤੱਕ ਜਾਰੀ ਰਹੇਗਾ | ਉਨ੍ਹਾਂ ਦੱਸਿਆ ਕਿ ਮੇਲੇ ਵਿਚ ਲਗਭਗ 200 ਤਰ੍ਹਾਂ ਦੀਆਂ ਆਰਟੀਜਨਾਂ ਦੀਆਂ ਸਟਾਲਾਂ ਸਜਾਈਆਂ ਗਈਆਂ ਹਨ, ਜਿਨ੍ਹਾਂ ਵਿਚ ਵੱਖ-ਵੱਖ ਰਾਜਾਂ ਦੇ ਹੱਥੋਂ ਬਣੇ ਪ੍ਰੋਡਕਟ ਸ਼ਾਮਲ ਹਨ | ਇਸ ਤੋਂ ਇਲਾਵਾ ਅੰਤਰਰਾਸ਼ਟਰੀ ਆਰਟੀਜਨਾਂ ਵਲੋਂ ਵੀ ਭਾਗ ਲਿਆ ਗਿਆ ਹੈ, ਜਿਸ ਨਾਲ ਮੇਲੇ ਦੀ ਰੌਣਕ ਹੋਰ ਵਧ ਗਈ ਹੈ | ਮੇਲੇ ਵਿਚ ਹੱਥਕੱਤੀ ਕੱਪੜੇ, ਗਹਿਣੇ, ਘਰੇਲੂ ਸਜਾਵਟੀ ਸਮਾਨ ਅਤੇ ਰਵਾਇਤੀ ਖਾਣੇ ਖ਼ਾਸ ਆਕਰਸ਼ਨ ਹਨ | ਸਭਿਆਚਾਰਕ ਰੰਗਤ ਪੈਦਾ ਕਰਨ ਲਈ (ਐਨ.ਜੈਂਡ.ਸੀ.ਸੀ.) ਦੇ ਸੱਭਿਆਚਾਰਕ ਗਰੁੱਪਾਂ ਵਲੋਂ ਰੋਜ਼ਾਨਾ ਕਲਚਰਲ ਪ੍ਰੋਗਰਾਮ ਪੇਸ਼ ਕੀਤੇ ਜਾ ਰਹੇ ਹਨ | 24 ਫਰਵਰੀ ਨੂੰ ਹਰਭਜਨ ਮਾਨ 26 ਫਰਵਰੀ ਨੂੰ ਗੁਰਲੇਜ ਅਖ਼ਤਰ ਅਤੇ 2 ਮਾਰਚ ਨੂੰ ਆਰ. ਨੇਤ ਵਲੋਂ ਸਟਾਰ ਨਾਈਟ ਲਗਾਈ ਜਾਵੇਗੀ, ਜਿਸ ਦੀ ਦਰਸ਼ਕਾਂ ਨੂੰ ਬੇਸਬਰੀ ਨਾਲ ਉਡੀਕ ਹੈ | ਮੇਲੇ ਵਿਚ ਬਜ਼ੁਰਗਾਂ ਲਈ ਵੀਲਚੇਅਰ ਸਹੂਲਤ, ਬੱਚਿਆਂ ਲਈ ਕਿਡਜ਼ ਕਾਰਨਰ ਅਤੇ ਸਕੂਲੀ ਵਿਦਿਆਰਥੀਆਂ ਲਈ ਵੱਖ-ਵੱਖ
ਪਿਛਲੀ ਖ਼ਬਰ ਨਿਰੰਕਾਰੀ ਮਿਸ਼ਨ ਵਲੋਂ ਕੀਤੀ ਗਈ ਰਜਵਾਹੇ ਦੀ ਸਫ਼ਾਈ ਅਗਲੀ ਖ਼ਬਰ ਨਲਹੋਟੀ ਉੱਪਰਲੀ 'ਚ ਆਯੁਸ਼ਮਾਨ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।