26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

-ਮਾਮਲਾ ਪਿੰਡ ਚੁਨਾਗਰਾ ਦੇ ਛੱਪੜ ਦਾ ਅਦਾਲਤ 'ਚ ਚੱਲਦੇ ਕੇਸ ਦਾ- ਪਟੀਸ਼ਨਕਰਤਾ ਧਿਰ ਦੇ ਹਮਾਇਤੀਆਂ ਨੇ ਆਬਜ਼ਰਵਰ ਦੇ ਡਰੋਂ ਛੱਪੜ ਦੀ ਪੁਟਾਈ ਕਰਨ ਦੇ ਪੰਚਾਇਤ ਵਿਭਾਗ 'ਤੇ ਲਾਏ ਦੋਸ਼

ਪਟੀਸ਼ਨ ਕਰਤਾ ਧਿਰ ਦੇ ਹਮਾਇਤੀ ਛੱਪੜ 'ਚ ਲੱਗੀਆਂ ਹੋਈਆਂ ਜੇ.ਸੀ.ਬੀ. ਮਸ਼ੀਨਾਂ ਦਿਖਾਉਂਦੇ ਹੋਏ | ਤਸਵੀਰ : ਜਗਦੀਸ਼ ਸਿੰਘ ਕੰਬੋਜ <br/> 22-02-2026
ਪਾਤੜਾਂ, 21 ਫਰਵਰੀ (ਜਗਦੀਸ਼ ਸਿੰਘ ਕੰਬੋਜ)-ਸਬ ਡਵੀਜ਼ਨ ਪਾਤੜਾਂ ਦੇ ਪਿੰਡ ਚੁਨਾਗਰਾ ਦੇ ਛੱਪੜ ਨੂੰ ਪੰਚਾਇਤ ਵਿਭਾਗ ਵਲੋਂ ਪੂਰੇ ਜਾਣ ਦੇ ਦੋਸ਼ ਲਾਉਂਦਿਆਂ ਇਸ ਛੱਪੜ ਨੂੰ ਪਹਿਲਾਂ ਵਾਲੀ ਹਾਲਤ 'ਚ ਰੱਖੇ ਜਾਣ ਸੰਬੰਧੀ ਬਲਜੀਤ ਕੌਰ ਵਲੋਂ ਪੰਜਾਬ ਹਰਿਆਣਾ ਹਾਈਕੋਰਟ ਦਾਇਰ ਕੀਤੀ ਗਈ ਪਟੀਸ਼ਨ ਦੀ ਸੁਣਵਾਈ ਅਦਾਲਤ ਵਲੋਂ ਕੀਤੀ ਜਾ ਰਹੀ ਹੈ | ਇਸ ਮਾਮਲੇ ਦੀ ਸਚਾਈ ਜਾਣਨ ਲਈ ਅਦਾਲਤ ਵਲੋਂ ਅਬਜ਼ਰਵਰ ਨਿਯੁਕਤ ਕੀਤਾ ਗਿਆ ਹੈ ਪਰ ਇਕ ਪਾਸੇ ਛੱਪੜ ਦੀ ਪੁਟਾਈ ਦਾ ਕੰਮ ਮੁਕੰਮਲ ਕਰ ਦੇਣ ਦਾ ਅਦਾਲਤ 'ਚ ਹਲਫੀਆ ਬਿਆਨ ਦਾਇਰ ਕਰ ਦੇਣ ਅਤੇ ਦੂਜੇ ਪਾਸੇ ਅਬਜ਼ਰਵਰ ਦੇ ਆਉਣ ਦੇ ਡਰੋਂ ਕੁਝ ਦਿਨ ਪਹਿਲਾਂ ਛੱਪੜ ਦੀ ਪੁਟਾਈ ਲਈ ਮਸ਼ੀਨਾਂ ਲਾਏ ਜਾਣ ਦੇ ਦੋਸ਼ ਪੰਚਾਇਤ ਵਿਭਾਗ ਤੇ ਪਟੀਸ਼ਨ ਕਰਤਾ ਧਿਰ ਦੇ ਹਮਾਇਤੀਆਂ ਵਲੋਂ ਲਾਏ ਜਾ ਰਹੇ ਹਨ | ਪਿੰਡ ਚੁਨਾਗਰਾ ਵਿਖੇ ਪੁੱਜੇ ਪੱਤਰਕਾਰਾਂ ਨੂੰ ਛੱਪੜ ਦੀ ਪੁਟਾਈ ਲਈ ਲੱਗੀਆਂ ਹੋਈਆਂ ਮਸ਼ੀਨਾਂ ਦਿਖਾਉਂਦਿਆਂ ਸਾਬਕਾ ਸਰਪੰਚ ਰਾਮ ਚੰਦ ਅਤੇ ਪਿੰਡ ਵਾਸੀ ਮੁਕੰਦ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ 'ਚ ਇਕ ਛੱਪੜ ਸੀ ਜਿਸ 'ਚ ਕੁਦਰਤੀ ਤੌਰ 'ਤੇ ਇਕੱਤਰ ਹੁੰਦਾ ਪਾਣੀ ਜਾਨਵਰ ਅਤੇ ਹੋਰ ਜੀਵ ਜੰਤੂ ਪੀਂਦੇ ਸਨ ਪਰ ਪਿੰਡ ਦੀ ਪੰਚਾਇਤ ਵਲੋਂ ਇਸ 'ਚ ਮਿੱਟੀ ਪਾ ਕੇ ਇਸ ਨੂੰ ਪੂਰ ਦਿੱਤਾ ਗਿਆ | ਇਸ ਛੱਪੜ ਨੂੰ ਪਹਿਲੀ ਹਾਲਤ 'ਚ ਰੱਖੇ ਜਾਣ ਲਈ ਬਲਜੀਤ ਕੌਰ ਨੇ ਹਾਈਕੋਰਟ 'ਚ 2021 'ਚ ਦਾਇਰ ਕੀਤੀ ਗਈ | ਪਟੀਸ਼ਨ 'ਤੇ ਅਦਾਲਤ ਨੇ 4 ਹਫ਼ਤਿਆਂ 'ਚ ਇਸ ਛੱਪੜ ਨੂੰ ਪਹਿਲਾਂ ਵਾਲੀ ਹਾਲਤ 'ਚ ਕਰਨ ਦੇ ਹੁਕਮ ਦਿੱਤੇ ਗਏ ਸਨ ਪਰ ਇਸ ਦੀ ਕੋਈ ਪਰਵਾਹ ਨਾ ਕੀਤੇ ਜਾਣ ਤੇ ਪੰਚਾਇਤ ਵਿਭਾਗ 'ਤੇ ਦਾਇਰ ਕੰਟੈਪਟ ਦਾਇਰ ਕੀਤੀ ਗਈ ਸੀ ਜਿਸ ਦੀ ਚੱਲ ਰਹੀ ਸੁਣਵਾਈ ਦੌਰਾਨ ਛੱਪੜ ਨੂੰ ਪਹਿਲਾਂ ਵਾਲੀ ਹਾਲਤ 'ਚ ਬਹਾਲ ਕਰਨ ਦੇਣ ਦਾ ਇਕ ਹਲਫੀਆ ਬਿਆਨ ਦਾਇਰ ਕੀਤਾ ਗਿਆ ਸੀ ਪਰ ਫ਼ਰਿਆਦੀ ਧਿਰ ਨੇ ਇਸ ਨੂੰ ਆਪਣੇ ਹਲਫੀਆ ਬਿਆਨ ਪੰਚਾਇਤ ਵਿਭਾਗ ਦੇ ਇਸ ਬਿਆਨ ਨੂੰ ਝੂਠਾ ਦੱਸੇ ਜਾਣ 'ਤੇ 16 ਫਰਵਰੀ 2026 ਨੂੰ ਮਾਨਯੋਗ ਅਦਾਲਤ ਨੇ ਸਾਰੇ ਮਾਮਲੇ ਦੀ ਮੌਕੇ 'ਤੇ ਜਾ ਕੇ ਸਚਾਈ ਜਾਣਨ ਲਈ ਇਕ ਸਾਬਕਾ ਅਫ਼ਸਰ ਦੀ ਨਿਯੁਕਤੀ ਕੀਤੀ ਗਈ ਸੀ | ਇਸ ਤੋਂ ਮਗਰੋਂ ਆਪਣੇ ਝੂਠੇ ਹਲਫ਼ੀਆ ਬਿਆਨ ਨੂੰ ਸੱਚਾ ਸਾਬਤ ਕਰਨ ਲਈ ਪੰਚਾਇਤ ਵਿਭਾਗ ਵਲੋਂ 17 ਫਰਵਰੀ ਤੋਂ ਜੇ.ਸੀ.ਬੀ. ਮਸ਼ੀਨਾਂ ਲਾ ਕੇ ਪੁਟਾਈ ਸ਼ੁਰੂ ਕਰਦਿਆਂ ਇਸ ਛੱਪੜ ਦੇ ਚੁਫੇਰੇ ਉੱਚਾ ਬੰਨ੍ਹ ਮਿੱਟੀ ਦਾ ਬਣਾਇਆ ਜਾ ਰਿਹਾ ਹੈ ਜਿਸ ਨਾਲ ਇਸ 'ਚ ਬਰਸਾਤੀ ਪਾਣੀ ਜਮਾਂ ਨਹੀ ਹੋ ਸਕੇਗਾ ਅਤੇ ਇਸ ਦਾ ਨੁਕਸਾਨ ਪਿੰਡ ਵਾਸੀਆਂ ਨੂੰ ਹੋਵੇਗਾ | ਇਸ ਬਾਰੇ ਪਿੰਡ ਦੀ ਸਰਪੰਚ ਕਸ਼ਮੀਰ ਕੌਰ ਨੇ ਲਾਏ ਜਾ ਰਹੇ ਦੋਸ਼ਾਂ ਨੂੰ ਝੂਠਾ ਦੱਸਿਆ ਹੈ ਅਤੇ ਕਿਹਾ ਕਿ ਸੰਤ ਸੀਚੀਵਾਲ ਸਕੀਮ ਤਹਿਤ ਪਿੰਡ ਦੇ ਦੂਜੇ ਪਾਸੇ ਇਕ ਹੋਰ ਛੱਪੜ ਬਣਾਇਆ ਹੋਇਆ ਹੈ ਪਰ ਪਾਰਟੀਬਾਜ਼ੀ ਕਰਕੇ ਇਸ ਛੱਪੜ ਨੂੰ ਮੁੱਦਾ ਬਣਾਇਆ ਜਾ ਰਿਹਾ ਹੈ | ਬੀ.ਡੀ.ਪੀ.ਓ. ਬਘੇਲ ਸਿੰਘ ਨੇ ਰਾਮ ਚੰਦ ਅਤੇ ਉਨ੍ਹਾਂ ਦੇ ਸਾਥੀਆਂ ਵਲੋਂ ਲਾਏ ਜਾ ਰਹੇ ਦੋਸ਼ਾਂ ਦਾ ਖੰਡਨ ਕਰਦਿਆਂ ਕਿਹਾ ਕਿ ਪਿੰਡ ਚੁਨਾਗਰਾ ਦਾ ਬਰਸਾਤੀ ਛੱਪੜ ਬਾਰਸ਼ ਦੇ ਪਾਣੀ ਨਾਲ ਆਉਂਦੀ ਮਿੱਟੀ ਨਾਲ ਹਰ ਸਾਲ ਭਰ ਜਾਂਦਾ ਹੈ ਜਿਸ ਦੀ ਹਰ ਵਾਰ ਕੀਤੀ ਜਾਂਦੀ ਸਫ਼ਾਈ ਤਹਿਤ ਹੀ ਇਸ ਵਾਰ ਜੇਸੀਬੀ ਮਸ਼ੀਨਾਂ ਨਾਲ ਇਸ ਦੀ ਸਫ਼ਾਈ ਕੀਤੀ ਜਾ ਰਹੀ ਹੈ |
ਪਿਛਲੀ ਖ਼ਬਰ ਲੋਕਾਂ ਦੀ ਭਲਾਈ ਲਈ ਕਿਹੜੀ ਸਰਕਾਰ ਨੇ ਕੰਮ ਕੀਤਾ ਕੈਗ ਦੀ ਰਿਪੋਰਟ ਨੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕੀਤਾ : ਜਥੇਦਾਰ ਲ... ਅਗਲੀ ਖ਼ਬਰ ਪ੍ਰਾਣਾ ਪ੍ਰੋਜੈਕਟ ਅਧੀਨ ਕਿਸਾਨ ਜਾਗਰੂਕਤਾ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।