26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਮਾਨਵਤਾ ਦੀ ਸੇਵਾ ਤੇ ਉੱਤਮ ਸਿਹਤ ਤੋਂ ਵੱਡਾ ਕੋਈ ਵੀ ਧਨ ਨਹੀਂ- ਪ੍ਰਧਾਨ ਹੈਰੀ

ਰਾਜਪੁਰਾ, 25 ਸਤੰਬਰ (ਰਣਜੀਤ ਸਿੰਘ)-ਸਾਡੇ ਲਈ ਮਾਨਵਤਾ ਤੋਂ ਵੱਡੀ ਕੋਈ ਵੀ ਸੇਵਾ ਨਹੀਂ ਹੈ ਅਤੇ ਉਤਮ ਸਿਹਤ ਤੋਂ ਵੱਡਾ ਕੋਈ ਧਨ ਨਹੀਂ ਹੈ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਲੱਬ ਦੇ ਪ੍ਰਧਾਨ ਹਿਮਾਂਸ਼ੂ ਹੈਰੀ ਨੇ ਮੁਫ਼ਤ ਮੈਡੀਕਲ ਚੈੱਕਅਪ ਕੈਪ ਵਿਚ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ’ਤੇ 47 7 ਮਰੀਜ਼ਾਂ ਦੀ ਚੈੱਕਅਪ ਕੀਤੀ ਗਈ ਅਤੇ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ।

ਅਜੀਤ ਡੈਸਕ 26-09-2026
ਰਾਜਪੁਰਾ, 25 ਸਤੰਬਰ (ਰਣਜੀਤ ਸਿੰਘ)-ਸਾਡੇ ਲਈ ਮਾਨਵਤਾ ਤੋਂ ਵੱਡੀ ਕੋਈ ਵੀ ਸੇਵਾ ਨਹੀਂ ਹੈ ਅਤੇ ਉਤਮ ਸਿਹਤ ਤੋਂ ਵੱਡਾ ਕੋਈ ਧਨ ਨਹੀਂ ਹੈ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਲੱਬ ਦੇ ਪ੍ਰਧਾਨ ਹਿਮਾਂਸ਼ੂ ਹੈਰੀ ਨੇ ਮੁਫ਼ਤ ਮੈਡੀਕਲ ਚੈੱਕਅਪ ਕੈਪ ਵਿਚ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ’ਤੇ 47 7 ਮਰੀਜ਼ਾਂ ਦੀ ਚੈੱਕਅਪ ਕੀਤੀ ਗਈ ਅਤੇ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਹਿਮਾਂਸ਼ੂ ਹੈਰੀ ਅਤੇ ਹੋਰਨਾਂ ਮੈਂਬਰਾਂ ਨੇ ਦੱਸਿਆ ਕਿ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਸਨਾਤਨ ਧਰਮ ਮੰਦਰ ਹਾਲ ਵਿਖੇ ਲਾਇਆ ਗਿਆ। ਜਿਸ ਵਿਚ 477 ਮਰੀਜ਼ਾਂ ਦੀ ਜਾਂਚ ਪੜਤਾਲ ਕੀਤੀ ਗਈ ਅ/ਤੇ ਮਰੀਜ਼ਾਂ ਨੂੰ ਦਵਾਈਆਂ ਵੀ ਮੁਫ਼ਤ ਦਿੱਤੀਆਂ ਗਈਆਂ। ਉਨ੍ਹਾਂ ਨੇ ਕਿਹਾ ਕਿ ਇਸ ਗੱਲ ਨੂੰ ਮੁੱਖ ਰੱਖ ਕੇ ਕਲੱਬ ਵਲੋਂ ਇਕ ਉਪਰਾਲਾ ਕੀਤਾ ਗਿਆ ਤਾਂ ਜੋ ਹਰ ਲੋੜਵੰਦ ਵਿਅਕਤੀ ਤੱਕ ਵਧੀਆਂ ਸਿਹਤ ਸਹੂਲਤਾਂ ਪਹੁੰਚਾਈਆਂ ਜਾ ਸਕਣ। ਉਨ੍ਹਾਂ ਨੇ ਕਿਹਾ ਕਿ ਭਵਿੱਖ ਵਿਚ ਵੀ ਸਮਾਜ ਸੇਵਾ ਦੇ ਕੰਮਾਂ ਦੀ ਲੜੀ ਜਾਰੀ ਰਹੇਗੀ। ਉਨ੍ਹਾਂ ਨੇ ਦੱਸਿਆ ਕਿ ਮਰੀਜ਼ਾਂ ਦੀ ਚੈੱਕਅਪ ਲਈ ਐੱਸ.ਐਮ.ਓ. ਸ਼ਰਨਪ੍ਰੀਤ ਸਿੰਘ, ਡਾ. ਸੁਰਿੰਦਰ ਕੁਮਾਰ, ਡਾ. ਗੁਰਿੰਦਰਪਾਲ ਸਿੰਘ, ਡਾ. ਰਮਨਜੀਤ ਸਿੰਘ, ਡਾ. ਸੁਖਚੈਨ ਸਿੰਘ ਭੁੱਲਰ, ਡਾ. ਕਾਤਯਾਨੀ, ਡਾ. ਅੰਜੂ, ਡਾ. ਸ਼ਰੂਤੀ ਚੌਧਰੀ ਅਤੇ ਸੁਸ਼ਮਾ ਸ਼ਰਮਾ ਨੇ ਬਹੁਤ ਹੀ ਬਰੀਕੀ ਨਾਲ ਕੀਤੀ। ਕੈਂਪ ਵਿਚ ਮਰੀਜ਼ਾਂ ਨੂੰ ਵਿਸ਼ੇਸ਼ ਤੌਰ ’ ਤੇ ਅਸ਼ੀਰਵਾਦ ਦੇਣ ਲਈ ‘ਆਪ’ ਆਗੂ ਅਜੈ ਮਿੱਤਲ, ਨਿਰਮਲ ਸਿੰਘ ਸੇਖਨਮਾਜਰਾ, ਹਰਦਿਆਲ ਸਿੰਘ ਕੰਬੋਜ, ਜਗਦੀਸ਼ ਜੱਗਾ, ਦੀਪਕ ਸੂਦ, ਅਮਨਜੋਤ ਸਿੰਘ, ਪ੍ਰਵੀਨ ਛਾਬੜਾ, ਨਰਿੰਦਰ ਸ਼ਾਸਤਰੀ, ਡਾ. ਸੰਜੀਵ ਕਾਕੂ, ਸਿਮਰਨਜੀਤ ਸਿੰਘ ਬਿੱਲਾ, ਸੁਖਜਿੰਦਰ ਸਿੰਘ ਸੋਖੀ ਤੇ ਹੋਰ ਹਾਜ਼ਰ ਸਨ।
ਪਿਛਲੀ ਖ਼ਬਰ ਖੇਡਾਂ ਵਤਨ ਪੰਜਾਬ ਦੀਆਂ ’ਚ ਮਾਤਾ ਗੁਜਰੀ ਸਕੂਲ ਦਾ ਸ਼ਾਨਦਾਰ ਪ੍ਰਦਰਸ਼ਨ, ਖਿਡਾਰੀਆਂ ਨੇ ਜਿੱਤੇ 14 ਤਗਮੇ ਅਗਲੀ ਖ਼ਬਰ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਨੇ ਐਸ. ਡੀ. ਐਮ. ਪਾਤੜਾਂ ਨੂੰ ਦਿੱਤਾ ਮੰਗ ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।