ਪਟਿਆਲਾ, 19 ਫਰਵਰੀ (ਧਰਮਿੰਦਰ ਸਿੰਘ ਸਿੱਧੂ)-ਨਗਰ ਨਿਗਮ ਅਤੇ ਪਟਿਆਲਾ ਫਾੳਾੂਡੇਸ਼ਨ ਦੇ ਸਹਿਯੋਗ ਨਾਲ ਹੈਰੀਟੇਜ ਫ਼ੈਸਟੀਵਲ ਤਹਿਤ ਬਾਰਾਂਦਰੀ ਬਾਗ਼ ਵਿਖੇ ਨੇਚਰ, ਇਨਵਾਇਰਨਮੈਂਟ ਵਾਕ ਦਾ ਕਰਵਾਈ ਗਈ | ਜਿਸ ਦੀ ਸ਼ੁਰੂਆਤ ਪਟਿਆਲਾ ਦੇ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ, ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ ਅਤੇ ਡਿਪਟੀ ਮੇਅਰ ਜਗਦੀਪ ਜੱਗਾ ਵਲੋਂ ਕਾਰਵਾਈ ਗਈ | ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਨੇਚਰ ਵਾਕ ਦਾ ਉਦੇਸ਼ ਸ਼ਹਿਰ ਦੀ ਵਿਰਾਸਤੀ ਅਤੇ ਪਰਿਆਵਰਣਕ ਧਰੋਹਰ ਪ੍ਰਤੀ ਜਾਗਰੂਕਤਾ ਫੈਲਾਉਣਾ ਅਤੇ ਨਾਗਰਿਕਾਂ ਨੂੰ ਹਰੇ-ਭਰੇ ਖੇਤਰਾਂ ਦੀ ਸੰਭਾਲ ਲਈ ਪ੍ਰੇਰਿਤ ਕਰਨਾ ਸੀ | ਉਨ੍ਹਾਂ ਕਿਹਾ ਕਿ ਬਾਰਾਂਦਰੀ ਗਾਰਡਨ, ਜੋ ਪਟਿਆਲਾ ਦੇ ਸਭ ਤੋਂ ਕੀਮਤੀ ਵਿਰਾਸਤੀ ਹਰੇ ਖੇਤਰਾਂ ਵਿਚੋਂ ਇਕ ਹੈ, ਵਿਚ ਸਵੇਰੇ ਦੀ ਤਾਜ਼ਗੀ ਭਰੀ ਹਵਾ ਅਤੇ ਪ੍ਰਕਿ੍ਤਿਕ ਸੁੰਦਰਤਾ ਦਾ ਲਾਭ ਹਰੇਕ ਵਿਅਕਤੀ ਨੂੰ ਲੈਣਾ ਚਾਹੀਦਾ ਹੈ | ਇਸ ਮੌਕੇ ਡਿਪਟੀ ਕਮਿਸ਼ਨਰ ਨੇ ਆਪਣੇ ਸੰਬੋਧਨ ਵਿਚ ਕਿਹਾ, ਪ੍ਰਕਿਰਤੀ ਦੀ ਸੰਭਾਲ ਸਾਂਝੀ ਸਮੂਹਿਕ ਜ਼ਿੰਮੇਵਾਰੀ ਬਣਨੀ ਚਾਹੀਦੀ ਹੈ | ਬਾਰਾਂਦਰੀ ਗਾਰਡਨ ਪਟਿਆਲਾ ਦੀ ਵਿਰਾਸਤ ਦਾ ਅਹਿਮ ਹਿੱਸਾ ਹੈ ਅਤੇ ਇਸ ਤਰ੍ਹਾਂ ਦੀ ਪਹਿਲ ਵਿਦਿਆਰਥੀਆਂ ਨੂੰ ਜਨਤਕ ਸੰਪਤੀਆਂ ਦੀ ਕਦਰ ਕਰਨ ਅਤੇ ਉਨ੍ਹਾਂ ਦੀ ਰੱਖਿਆ ਕਰਨ ਲਈ ਪ੍ਰੇਰਿਤ ਕਰਦੀ ਹੈ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਹਰੇ-ਭਰੇ ਅਤੇ ਸਾਫ਼ ਪਟਿਆਲਾ ਦੀ ਦਿਸ਼ਾ ਵਿਚ ਚੱਲ ਰਹੀਆਂ ਕੋਸ਼ਿਸ਼ਾਂ ਨੂੰ ਹਮੇਸ਼ਾ ਸਮਰਥਨ ਦਿੰਦਾ ਰਹੇਗਾ | ਇਸ ਤੋਂ ਇਲਾਵਾ ਡੀ.ਸੀ. ਨੇ ਸਮੂਹ ਪਟਿਆਲਾ ਵਾਸੀਆਂ ਨੂੰ ਪਰਿਵਾਰਾਂ ਸਮੇਤ ਹੈਰੀਟੇਜ ਫ਼ੈਸਟੀਵਲ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ | ਪਟਿਆਲਾ ਫਾੳਾੂਡੇਸ਼ਨ ਦੇ ਫਾਊਾਡਰ ਅਤੇ ਸੀ.ਈ.ਓ. ਰਵੀ ਸਿੰਘ ਆਹਲੂਵਾਲੀਆ ਨੇ ਕਿਹਾ ਬਾਰਾਂਦਰੀ ਗਾਰਡਨ ਸਿਰਫ਼ ਿੱਕ ਵਿਰਾਸਤੀ ਸਥਾਨ ਨਹੀਂ ਇਹ ਇਕ ਜੀਵੰਤ ਪਰਿਆਵਰਣਕ ਤੰਤਰ ਹੈ ਜੋ ਸਾਨੂੰ ਯਾਦ ਦਿਵਾਉਂਦਾ ਹੈ ਕਿ ਪ੍ਰਕਿਰਤੀ ਅਤੇ ਇਤਿਹਾਸ ਕਿੰਨੇ ਗਹਿਰੇ ਤੌਰ 'ਤੇ ਜੁੜੇ ਹੋਏ ਹਨ | ਇਸ ਨੇਚਰ ਵਾਕ ਰਾਹੀਂ ਅਸੀਂ ਨਾਗਰਿਕਾਂ ਖ਼ਾਸ ਕਰਕੇ ਨੌਜਵਾਨਾਂ ਨੰੂ ਇਹ ਸਮਝਾਉਣਾ ਚਾਹੁੰਦੇ ਹਾਂ ਕਿ ਹਰੇ-ਭਰੇ ਖੇਤਰਾਂ ਦੀ ਰੱਖਿਆ ਕੋਈ ਵਿਕਲਪ ਨਹੀਂ, ਸਗੋਂ ਜ਼ਿੰਮੇਵਾਰੀ ਹੈ | ਇਕ ਸਾਫ਼ ਅਤੇ ਹਰਾ ਪਟਿਆਲਾ ਤਦ ਹੀ ਸੰਭਵ ਹੈ ਜਦੋਂ ਸਮਾਜ ਜਾਗਰੂਕਤਾ, ਕਾਰਵਾਈ ਅਤੇ ਆਪਣੇ ਸ਼ਹਿਰ 'ਤੇ ਮਾਣ ਨਾਲ ਇਕੱਠਾ ਹੁੰਦਾ ਹੈ | ਇਸ ਨੇਚਰ ਵਾਕ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿਵਲ ਲਾਈਨਜ਼, ਮਾਡਲ ਟਾਊਨ ਅਤੇ ਮਲਟੀਪਰਪਜ਼ ਸਕੂਲ ਦੇ ਨਾਲ-ਨਾਲ ਸਰਕਾਰੀ ਮੋਹਿੰਦਰਾ ਕਾਲਜ ਅਤੇ ਸਰਕਾਰੀ ਕਾਲਜ ਫ਼ਾਰ ਗਰਲਜ਼, ਪਟਿਆਲਾ ਦੇ ਵਿਦਿਆਰਥੀ ਆਪਣੇ ਨੋਡਲ ਅਧਿਆਪਕਾਂ ਅਤੇ ਫੈਕਲਟੀ ਕੋਆਰਡੀਨੇਟਰਾਂ ਸਮੇਤ ਸ਼ਾਮਲ ਹੋਏ | ਉਨ੍ਹਾਂ ਦੀ ਉਤਸ਼ਾਹਪੂਰਨ ਹਾਜ਼ਰੀ ਨੇ ਇਸ ਪਹਿਲ ਨੂੰ ਹੋਰ ਮਹੱਤਵਪੂਰਨ ਬਣਾਇਆ ਅਤੇ ਨੌਜਵਾਨ ਪੀੜ੍ਹੀ ਵਿਚ ਪਰਿਆਵਰਣ ਜ਼ਿੰਮੇਵਾਰੀ ਅਤੇ ਵਿਰਾਸਤ ਪ੍ਰਤੀ ਸਨਮਾਨ ਦੀ ਭਾਵਨਾ ਨੂੰ ਮਜ਼ਬੂਤ ਕੀਤਾ | ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸਿਮਰਪ੍ਰੀਤ ਕੌਰ, ਸਹਾਇਕ ਕਮਿਸ਼ਨਰ ਨਗਰ ਨਿਗਮ ਕਮ ਨੋਡਲ ਅਫ਼ਸਰ ਦੀਪਜੋਤ ਕੌਰ, ਮੁੱਖ ਮੰਤਰੀ ਫ਼ੀਲਡ ਅਫ਼ਸਰ ਸਤੀਸ਼ ਚੰਦਰ, ਪਟਿਆਲਾ ਫਾੳਾੂਡੇਸ਼ਨ ਦੀ ਟੀਮ ਡਾ. ਅਭਿਨੰਦਨ ਬੱਸੀ, ਨਿਸ਼ੂ ਗੁਪਤਾ (ਕੋਆਰਡੀਨੇਟਰ), ਐਸ.ਪੀ. ਚੰਦ, ਪਵਨ ਗੋਇਲ, ਰਾਹੁਲ ਸ਼ਰਮਾ, ਡਾ. ਜਸਪ੍ਰੀਤ ਵਾਲੀਆ, ਰਵਲਦੀਪ ਸਿੰਘ ਆਦਿ ਮੌਜੂਦ ਸਨ |