12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਮੇਅਰ ਨੇ ਅਬਲੋਵਾਲ ਤੋਂ ਅੰਮਿ੍ਤਸਰ ਲਈ ਰਵਾਨਾ ਬੱਸ ਨੂੰ ਦਿੱਤੀ ਹਰੀ ਝੰਡੀ

ਅਜੀਤ ਡੈਸਕ 20-02-2026
ਪਟਿਆਲਾ, 19 ਫਰਵਰੀ (ਅ.ਸ. ਆਹਲੂਵਾਲੀਆ)-ਪੰਜਾਬ ਸਰਕਾਰ ਦੀ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਤਹਿਤ ਅਬਲੋਵਾਲ ਇਲਾਕੇ ਤੋਂ ਸ਼ਰਧਾਲੂਆਂ ਦੀ ਇਕ ਵਿਸ਼ੇਸ਼ ਬੱਸ ਨੂੰ ਮੇਅਰ ਕੁੰਦਨ ਗੋਗੀਆ ਨੇ ਸ਼ੁਭਕਾਮਨਾਵਾ ਦੇ ਕੇ ਰਵਾਨਾ ਕੀਤਾ | ਉਨ੍ਹਾਂ ਨੇ ਬੱਸ 'ਚ ਸਵਾਰ ਯਾਤਰੀਆਂ ਨੂੰ ਧਾਰਮਿਕ ਯਾਤਰਾ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਸਰਕਾਰ ਵਲੋਂ ਲੋਕਾਂ ਦੀ ਸੁਵਿਧਾ ਲਈ ਇਹ ਬਹੁਤ ਵਧੀਆ ਉਪਰਾਲਾ ਹੈ | ਉਨ੍ਹਾਂ ਨੇ ਦੱਸਿਆ ਕਿ ਇਹ ਬੱਸ ਅਬਲੋਵਾਲ ਤੋਂ ਚੱਲ ਕੇ ਅੰਮਿ੍ਤਸਰ ਪਹੁੰਚੇਗੀ, ਜਿੱਥੇ ਯਾਤਰੀ ਪ੍ਰਸਿੱਧ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨਗੇ | ਯਾਤਰਾ ਦੌਰਾਨ ਸ਼ਰਧਾਲੂ ਦੁਰਗਿਆਣਾ ਮੰਦਰ ਅਤੇ ਦਰਬਾਰ ਸਾਹਿਬ ਸਮੇਤ ਹੋਰ ਪਵਿੱਤਰ ਸਥਾਨਾਂ 'ਤੇ ਮੱਥਾ ਟੇਕਣਗੇ | ਬੱਸ ਰਵਾਨਗੀ ਸਮੇਂ ਇਲਾਕੇ ਦੇ ਲੋਕਾਂ 'ਚ ਖ਼ੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ | ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਨਾਲ ਖ਼ਾਸ ਕਰਕੇ ਬਜ਼ੁਰਗਾਂ ਅਤੇ ਉਨ੍ਹਾਂ ਲੋਕਾਂ ਨੂੰ ਬਹੁਤ ਲਾਭ ਮਿਲ ਰਿਹਾ ਹੈ ਜੋ ਆਪਣੇ ਖ਼ਰਚ 'ਤੇ ਦੂਰ ਦਰਾਜ਼ ਦੇ ਧਾਰਮਿਕ ਸਥਾਨਾਂ 'ਤੇ ਨਹੀਂ ਜਾ ਸਕਦੇ | ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਦੀਆਂ ਯੋਜਨਾਵਾਂ ਨਾਲ ਲੋਕਾਂ 'ਚ ਧਾਰਮਿਕ ਅਤੇ ਸਮਾਜਿਕ ਏਕਤਾ ਵੀ ਮਜ਼ਬੂਤ ਹੁੰਦੀ ਹੈ | ਇਸ ਮੌਕੇ 'ਤੇ ਅਬਲੋਵਾਲ ਦੇ ਕੌਂਸਲਰ ਸੋਨੀਆ ਦਾਸ ਵੀ ਹਾਜ਼ਰ ਰਹੇ | ਉਨ੍ਹਾਂ ਨੇ ਕਿਹਾ ਕਿ ਅਬਲੋਵਾਲ ਇਲਾਕੇ ਤੋਂ ਬੱਸ ਦੀ ਰਵਾਨਗੀ ਨਾਲ ਇਲਾਕੇ ਦੇ ਲੋਕਾਂ ਨੂੰ ਵੱਡੀ ਸੁਵਿਧਾ ਮਿਲੀ ਹੈ ਅਤੇ ਲੋਕ ਪੰਜਾਬ ਸਰਕਾਰ ਦੀ ਇਸ ਅਹਿਮ ਇਸ ਯੋਜਨਾ ਤੋਂ ਕਾਫੀ ਖ਼ੁਸ਼ ਹਨ | ਅਖੀਰ 'ਚ ਮੇਅਰ ਨੇ ਸਾਰੇ ਯਾਤਰੀਆਂ ਨੂੰ ਸੁੱਖਮਈ ਅਤੇ ਸਫਲ ਯਾਤਰਾ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਲੋਕਾਂ ਨੇ ਵੀ ਸਰਕਾਰ ਦੇ ਇਸ ਉਪਰਾਲੇ ਦੀ ਬੇਹਦ ਸ਼ਲਾਘਾ ਕੀਤੀ |
ਪਿਛਲੀ ਖ਼ਬਰ ਡੀ.ਏ.ਵੀ. ਪਬਲਿਕ ਸਕੂਲ ਵਿਖੇ 'ਕ੍ਰਾਨਿਕਲਜ਼ ਆਫ਼ ਐਕਸੀਲੈਂਸ' ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ 'ਦ ਮਿਲੇਨੀਅਮ ਸਕੂਲ, ਦੇ ਕਿੰਡਰਗਾਰਟਨ ਵਿੰਗ ਵਲੋਂ ਛੱਤਬੀੜ ਚਿੜੀਆਘਰ ਦਾ ਵਿੱਦਿਅਕ ਦੌਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।