ਨਾਭਾ, 19 ਫਰਵਰੀ (ਜਗਨਾਰ ਸਿੰਘ ਦੁਲੱਦੀ)-ਸ੍ਰੀ ਅਕਾਲ ਤਖ਼ਤ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਸ੍ਰੀ ਦਰਬਾਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਗਿਆਨੀ ਰਘਵੀਰ ਸਿੰਘ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਉੱਪਰ ਕਈ ਸੰਗੀਨ ਖ਼ੁਲਾਸੇ ਕੀਤੇ ਜਾਣ ਤੇ ਸਿੱਖ ਸਦਭਾਵਨਾ ਦਲ ਦੇ ਮੁਖੀ ਅਤੇ ਸ਼ੇਰ-ਏ-ਪੰਜਾਬ ਦਲ ਦੇ ਬਾਨੀ ਭਾਈ ਬਲਦੇਵ ਸਿੰਘ ਵਡਾਲਾ ਨੇ ਕਿਹਾ ਕਿ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਨੇ ਬਹੁਤ ਗੰਭੀਰ ਇਲਜ਼ਾਮ ਲਗਾਏ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਅਕਾਲੀ ਦਲ ਦੀ ਇਕ ਸ਼ਾਖਾ ਵਜੋਂ ਕੰਮ ਕਰਦੀ ਆ ਰਹੀ ਹੈ, ਜਿਸ ਕਰਕੇ ਉਨ੍ਹਾਂ ਵਲੋਂ ਲਗਾਏ ਇਲਜ਼ਾਮਾਂ ਵਿਚ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੀਆਂ ਮੀਰੀ-ਪੀਰੀ ਦੀਆਂ ਪਵਿੱਤਰ ਤਲਵਾਰਾਂ ਦੇ ਮੁੱਠੇ ਗ਼ਾਇਬ ਹੋਣ ਦੇ ਸਨਸਨੀਖੇਜ ਖ਼ੁਲਾਸੇ ਵੀ ਕੀਤੇ ਗਏ ਹਨ ਅਤੇ ਇਸ ਦੇ ਨਾਲ ਹੀ ਸ੍ਰੀ ਲੰਗਰ ਸਾਹਿਬ ਦੀਆਂ ਰੋਟੀਆਂ ਨੂੰ ਸੁਕਾ ਕੇ ਵੇਚਣ ਅਤੇ ਮਾਇਆ ਖ਼ੁਰਦ-ਬੁਰਦ ਕਰਨ ਦੇ ਵੀ ਇਲਜ਼ਾਮ ਲਗਾਏ। ਇਸ ਮੌਕੇ ਭਾਈ ਗੁਰਮੀਤ ਸਿੰਘ ਥੂਹੀ, ਭਾਈ ਜਗਮਿੰਦਰ ਸਿੰਘ ਸਵਾਜਪੁਰ, ਭਾਈ ਕਵਲਜੀਤ ਸਿੰਘ ਪਟਿਆਲਾ, ਭਾਈ ਬਿਕਰਮਜੀਤ ਸਿੰਘ ਪਟਿਆਲਾ, ਭਾਈ ਅਵਤਾਰ ਸਿੰਘ ਲੁਧਿਆਣਾ, ਭਾਈ ਕੁਲਵੰਤ ਸਿੰਘ ਖਟੜਾ, ਭਾਈ ਅਮਨ ਪ੍ਰੀਤ ਸਿੰਘ ਮਹਿੰਦੀਪੁਰ, ਭਾਈ ਹਰਪਿੰਦਰ ਸਿੰਘ ਮਹਿੰਦੀਪੁਰ, ਭਾਈ ਗਗਨਦੀਪ ਸਿੰਘ, ਭਾਈ ਸਰਬਜੀਤ ਸਿੰਘ, ਭਾਈ ਜਗਤਾਰ ਸਿੰਘ ਨਾਭਾ ਅਤੇ ਭਾਈ ਸੁਖਬੀਰ ਸਿੰਘ ਥੂਹੀ ਤੇ ਹੋਰ ਸਮਰਥਕ ਵੱਡੀ ਗਿਣਤੀ ਵਿਚ ਹਾਜ਼ਰ ਸਨ।
ਸਾਬਕਾ ਜਥੇਦਾਰ ਅਤੇ ਹੈੱਡਗ੍ਰੰਥੀ ਭਾਈ ਰਘਵੀਰ ਸਿੰਘ ਵਲੋਂ ਉਠਾਏ ਮੁੱਦੇ 'ਤੇ ਗੰਭੀਰਤਾ ਨਾਲ ਕੀਤੀ ਜਾਵੇ ਜਾਂਚ ਪੜਤਾਲ-ਭਾਈ ਵਡਾਲਾ
ਅਜੀਤ ਡੈਸਕ
20-02-2026