23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਨੇਠਾ ਵਿਖੇ ਡਾ. ਦਰਸ਼ਨ ਸਿੰਘ ਆਸ਼ਟ ਨਾਲ ਰੂਬਰੂ

ਅਜੀਤ ਡੈਸਕ 18-02-2026
ਸਮਾਣਾ, 17 ਫਰਵਰੀ (ਪ੍ਰੀਤਮ ਸਿੰਘ ਨਾਗੀ)-ਪੀ.ਐਮ. ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਨੇਠਾ ਪਟਿਆਲਾ ਬਲਾਕ ਸਮਾਣਾ-2 ਵਿਖੇ ਪੁੱਜੇ ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ, ਸਾਹਿਤ ਅਕਾਦਮੀ ਬਾਲ ਸਾਹਿਤ ਐਵਾਰਡੀ ਅਤੇ ਸਟੇਟ ਐਵਾਰਡੀ ਡਾ. ਦਰਸ਼ਨ ਸਿੰਘ ਆਸ਼ਟ ਨਾਲ ਰੂਬਰੂ ਕਰਵਾਇਆ ਗਿਆ | ਸਕੂਲ ਦੇ ਮੁਖੀ ਮੈਡਮ ਕੁਸ਼ੱਲਿਆ ਦੇਵੀ ਨੇ ਡਾ. ਆਸ਼ਟ ਨੂੰ ਜੀ ਆਇਆਂ ਕਹਿੰਦਿਆਂ ਵਿਦਿਆਰਥੀਆਂ ਨਾਲ ਇਸ ਸਮਾਗਮ ਦਾ ਮਨੋਰਥ ਸਾਂਝਾ ਕਰਦਿਆਂ ਕਿਹਾ ਕਿ ਕਿਸੇ ਖੇਤਰ ਵਿਚ ਵਿਸ਼ੇਸ਼ ਕੰਮ ਕਰਨ ਵਾਲੀਆਂ ਸ਼ਖ਼ਸੀਅਤਾਂ ਦੇ ਅਨੁਭਵ ਤੇ ਪ੍ਰਾਪਤੀਆਂ ਤੋਂ ਵਿਦਿਆਰਥੀ ਪੇ੍ਰਰਨਾ ਹਾਸਲ ਕਰਦੇ ਹਨ | ਸਕੂਲ ਦੇ ਅਧਿਆਪਕ ਤੇ ਕਵੀ ਜਗਮਿੰਦਰ ਪਾਲ ਬਰਾਸ ਨੇ ਡਾ. ਆਸ਼ਟ ਨਾਲ ਵਿਦਿਆਰਥੀਆਂ ਦੀ ਵਿਸਥਾਰ ਪੂਰਵਕ ਜਾਣ-ਪਛਾਣ ਸਾਂਝੀ ਕਰਦਿਆਂ ਕਿਹਾ ਕਿ ਮਾਂ ਬੋਲੀ ਪੰਜਾਬੀ ਦੇ ਬਾਲ ਸਾਹਿਤ ਵਿਚ ਉਨ੍ਹਾਂ ਦਾ ਖ਼ਾਸ ਯੋਗਦਾਨ ਹੈ | ਇਸ ਉਪਰੰਤ ਡਾ. ਦਰਸ਼ਨ ਸਿੰਘ ਆਸ਼ਟ ਨੇ ਵਿਦਿਆਰਥੀਆਂ ਨਾਲ ਆਪਣੇ ਕੌੜੇ ਮਿੱਠੇ ਅਨੁਭਵ ਸਾਂਝੇ ਕਰਦਿਆਂ ਦੱਸਿਆ ਕਿ ਮਾਤ-ਭਾਸ਼ਾ, ਸਾਹਿਤ ਅਤੇ ਸਭਿਆਚਾਰ ਦਾ ਆਪਸ ਵਿਚ ਡੂੰਘਾ ਸੰਬੰਧ ਹੁੰਦਾ ਹੈ ਅਤੇ ਇਨ੍ਹਾਂ ਨਾਲ ਕਿਸੇ ਦੇਸ਼ ਕੌਮ ਦੀ ਵੱਖਰੀ ਪਛਾਣ ਬਣਦੀ ਹੈ | ਡਾ. ਆਸ਼ਟ ਨੇ ਕਿਹਾ ਕਿ ਜੀਵਨ ਵਿਚ ਸੰਘਰਸ਼ ਅਤੇ ਮੁਸ਼ਕਲਾਂ ਦਾ ਸਾਹਮਣਾ ਕਰਨ ਵਾਲਿਆਂ ਨੂੰ ਕਦੇ ਵੀ ਆਪਣੇ ਮਨ ਵਿਚ ਨਿਰਾਸ਼ਤਾ ਦੀ ਭਾਵਨਾ ਨਹੀਂ ਪਾਲਣੀ ਚਾਹੀਦੀ | ਉਨ੍ਹਾਂ ਕਿਹਾ ਕਿ ਲਗਨ, ਮਿਹਨਤ, ਅਨੁਸ਼ਾਸਨ ਅਤੇ ਦਿ੍ੜ੍ਹ ਨਿਸ਼ਚਾ ਧਾਰਨ ਕਰਨ ਵਾਲੇ ਇਕ ਦਿਨ ਵੱਖ-ਵੱਖ ਖੇਤਰਾਂ ਵਿਚ ਜ਼ਰੂਰ ਆਪਣਾ ਬਣਦਾ ਸਥਾਨ ਹਾਸਿਲ ਕਰ ਲੈਂਦੇ ਹਨ | ਉਨ੍ਹਾਂ ਬੱਚਿਆਂ ਨੂੰ 21 ਫਰਵਰੀ ਨੂੰ ਵਿਸ਼ਵ ਪੱਧਰ 'ਤੇ ਮਨਾਏ ਜਾਣ ਵਾਲੇ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਸੰਬੰਧੀ ਵੀ ਚਾਨਣਾ ਪਾਇਆ ਅਤੇ ਆਪਣੀਆਂ ਕੁੱਝ ਇਕ ਰਚਨਾਵਾਂ ਸਾਂਝੀਆਂ ਕਰਕੇ ਸਕੂਲ ਦੇ ਵਾਤਾਵਰਨ ਨੂੰ ਸਿਰਜਣਾਤਮਿਕ ਬਣਾ ਦਿੱਤਾ | ਵਿਦਿਆਰਥੀਆਂ ਨੇ ਡਾ. ਆਸ਼ਟ ਨੂੰ ਸਵਾਲ ਵੀ ਪੁੱਛੇ | ਇਸ ਮੌਕੇ ਉਨ੍ਹਾਂ ਆਪਣੀਆਂ ਕੁੱਝ ਨਵੀਆਂ ਛਪੀਆਂ ਪੁਸਤਕਾਂ ਵੀ ਸਕੂਲ ਦੀ ਲਾਇਬ੍ਰੇਰੀ ਨੂੰ ਭੇਟ ਕੀਤੀਆਂ | ਇਸ ਸਮਾਗਮ ਦਾ ਮੰਚ ਸੰਚਾਲਨ ਅੰਗਰੇਜ਼ੀ ਲੈਕਚਰਾਰ ਸ਼ਿਵ ਕੁਮਾਰ ਨੇ ਕੀਤਾ | ਇਸ ਮੌਕੇ ਮਹਿਮਾਨਾਂ ਦਾ ਸਨਮਾਨ ਵੀ ਕੀਤਾ ਗਿਆ | ਇਸ ਦੌਰਾਨ ਡਾ. ਬਲਵਿੰਦਰ ਕੌਰ, ਮਨੋਜ ਕੁਮਾਰ, ਸੁਖਵੰਤ ਸਿੰਘ, ਗੀਤੂ ਰਾਣੀ, ਪਿ੍ਯੰਕਾ ਸਿੰਗਲਾ, ਹਰਮਨ ਸਿੰਘ, ਅਨੂਪਮ, ਸਵਿਤਾ ਅਰੋੜਾ, ਮੀਨਾ ਕੁਮਾਰੀ, ਨੀਰੂ ਜਿੰਦਲ, ਗੁਰਚਰਨ ਸਿੰਘ, ਗੁਰਪ੍ਰੀਤ ਸਿੰਘ, ਸੁਪਿੰਦਰ ਸ਼ਰਮਾ, ਲਖਵੀਰ ਕੌਰ, ਸਤਵੀਰ ਕੌਰ, ਗਗਨਦੀਪ ਸਿੰਘ, ਕਿਰਨਦੀਪ ਕੌਰ, ਕਮਲਦੀਪ ਕੌਰ, ਮਨਦੀਪ ਕੌਰ, ਕੁਲਵੀਰ ਸਿੰਘ, ਜੈਮਲ ਸਿੰਘ, ਪ੍ਰੇਮ ਸਿੰਘ, ਨਿਤਿਨ ਭੱਟ, ਹਰਜੀਤ ਕੌਰ, ਸੁਰਜੀਤ ਕੌਰ ਆਦਿ ਅਧਿਆਪਕ ਅਤੇ ਗ਼ੈਰ ਅਧਿਆਪਨ ਅਮਲਾ ਸ਼ਾਮਿਲ ਸੀ |
ਪਿਛਲੀ ਖ਼ਬਰ ਕੌਸ਼ਲ ਜੋੜੀ ਨੇ ਸਕੂਲ ਵਿਦਿਆਰਥੀਆਂ ਨੂੰ ਬੈਗ ਦਿੱਤੇ ਅਗਲੀ ਖ਼ਬਰ 'ਸਾਡੇ ਬਜ਼ੁਰਗ ਸਾਡਾ ਮਾਣ' ਅਭਿਆਨ ਤਹਿਤ ਸਿਵਲ ਹਸਪਤਾਲ ਨਾਭਾ ਵਿਖੇ ਲੱਗਿਆ ਸਿਹਤ ਜਾਂਚ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।