ਪਾਤੜਾਂ, 29 ਜਨਵਰੀ (ਜਗਦੀਸ਼ ਸਿੰਘ ਕੰਬੋਜ)-ਹਲੈਕਸ ਸਕੂਲ ਪਾਤੜਾਂ ਵਿਚ ਗਣਤੰਤਰ ਦਿਵਸ ਦੇ ਸੰਬੰਧ 'ਚ ਇਕ ਸਮਾਗਮ ਕਰਵਾਇਆ ਗਿਆ ਅਤੇ ਜਿਸ ਵਿਚ ਵਿੱਦਿਆਰਥੀਆਂ ਨੂੰ ਗਣੰਤਤਰ ਦਿਵਸ ਦੇ ਸਬੰਧ ਵਿਚ ਵਿੱਦਿਆਰਥੀਆਂ ਨੂੰ ਜਾਣਕਾਰੀ ਦੇਣ ਲਈ ਸਲੋਗਨ ਬਣਾਏ ਗਏ ਅਤੇ ਸਕੂਲ ਮਨੇਜਮੈਂਟ ਵਲੋਂ ਸਕੂਲ ਵਿਚ ਇੰਟਰਨੈਸ਼ਨਲ ਪੱਧਰ ਦੀ ਵਿੱਦਿਆ ਆਰੰਭ ਕੀਤੇ ਜਾਣ ਅਤੇ ਇਸ ਲਈ ਨਵੀਆਂ ਕਲਾਸਾਂ ਸ਼ੁਰੂ ਕਰਨ ਲਈ ਸਾਰੀਆਂ ਸੁਵਿਧਾਵਾਂ ਨਾਲ ਲੈਸ ਨਵੀ ਇਮਾਰਤ ਛੇਤੀ ਤਿਆਰ ਕੀਤੇ ਜਾਣ ਸਬੰਧੀ ਮੌਜੂਦ ਮਾਪਿਆਂ ਨੂੰ ਜਾਣਕਾਰੀ ਦਿੱਤੀ ਗਈ ਅਤੇ ਨਰਸਰੀ ਜਮਾਤ ਵਿਚ ਦਾਖਲ ਲੈਣ ਲਈ ਆਏ ਬੱਚਿਆਂ ਦਾ ਫੈਨਸੀ ਡਰੈਸ ਦਾ ਮੁਕਾਬਲਾ ਵੀ ਕਰਵਾਇਆ ਗਿਆ ਅਤੇ ਪਹਿਲੇ ਸਥਾਨਾਂ 'ਤੇ ਰਹੇ ਬੱਚਿਆਂ ਨੂੰ ਨਗਦ ਰਾਸ਼ੀ ਦੇ ਕੇ ਹੌਸਲਾ ਅਫਜਾਈ ਕੀਤੀ ਗਈ | ਇਸ ਬਾਰੇ ਜਾਣਕਾਰੀ ਦਿੰਦਿਆਂ ਪਿ੍ੰਸੀਪਲ ਅਮਰਜੋਤ ਕੌਰ ਹਰੀਕਾ ਨੇ ਦੱਸਿਆ ਕਿ 2011 'ਚ ਹੋਂਦ ਵਿੱਚ ਆਏ ਹਲੈਕਸ ਸਕੂਲ ਦੇ ਵਿੱਦਿਆਰਥੀ ਸਿਰਫ ਛੇਵੀ ਜਮਾਤ ਦੇ ਸਨ 12ਵੀਂ ਜਮਾਤ ਕਰਨ ਤੱਕ ਉਨ੍ਹਾਂ ਨੂੰ 6 ਸਾਲ ਲੱਗ ਜਾਣ ਦੇ ਬਾਵਯੂਦ ਹੁਣ ਤੱਕ ਜਿੱਥੇ ਸਾਡੇ ਸਕੂਲ ਦੇ ਵਿੱਦਿਆਰਥੀ ਸਾਡੇ ਤੋਂ ਵਿੱਦਿਆ ਹਾਸਿਲ ਕਰਕੇ ਵੱਖ-ਵੱਖ ਸਰਕਾਰੀ ਅਤੇ ਗੈਰ ਸਰਕਾਰੀ ਵਿਭਾਗਾਂ ਵਿਚ ਸੇਵਾਵਾਂ ਨਿਭਾ ਰਹੇ ੳਹੇ ਹਨ ਉੱਥੇ ਹੀ 40 ਤੋਂ ਵੱਧ ਵਿੱਦਿਆਰਥੀ ਡਾਕਟਰ ਬਣ ਚੁੱਕੇ ਹਨ ਭਾਂਵੇ ਸਾਡੇ ਸਕੂਲ ਵਿਚ ਬੱਚਿਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਯੋਗ ਵਿੱਦਿਆ ਦਿੱਤੀ ਜਾ ਰਹੀ ਹੈ | ਇਸ ਸਮਗਾਮ ਦੌਰਾਂਨ ਵਾਇਸ ਪਿ੍ੰਸੀਪਲ ਮੰਨਤ ਕੌਰ, ਡਾਇਰੈਕਟਰ ਦਵਿੰਦਰ ਕੌਰ ਵਲੋਂ ਵੀ ਸਕੂਲ ਦੀਆਂ ਗਤੀਵਿਧੀਆ ਬਾਰੇ ਜਿੱਥੇ ਜਾਣਕਾਰੀ ਦਿੱਤੀ ਗਈ ਉੱਥੇ ਮੁੱਖ ਮਹਿਮਾਨ ਅਤੇ ਜੱਜ ਵਜੋਂ ਸ਼ਮੂਲੀਅਤ ਕਰਨ ਵਾਲੇ ਡਾ. ਰਾਜਵਿੰਦਰ ਕੌਰ ਅਵੱਨਿਆ ਹਸਪਤਾਲ ਪਾਤੜਾਂ, ਸ਼੍ਰੀ ਮਤੀ ਹਰਨਿਤ ਕੌਰ ਪਿ੍ੰਸੀਪਲ ਸੰਗਰੂਰ ਸਕੂਲ, ਮਨਿੰਦਰ ਸੰਧੂ ਨੇ ਫੈਨਸੀ ਡਰੈਸ, ਕਵਿਤਾਵਾਂ ਅਤੇ ਹੋਰ ਗਤੀਵਿਧਿਆਂ 'ਚ ਪਹਿਲੇ ਸਥਾਨ ਤੇ ਰਹੇ ਵਿੱਦਿਆਰਥੀਆਂ ਨੂੰ ਨਗਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ |