05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਜੇਕਰ ਸਰਕਾਰਾਂ ਚਾਈਨਾ ਡੋਰ ਪ੍ਰਤੀ ਗੰਭੀਰ ਹਨ ਤਾਂ ਦੇਸ਼ 'ਚ ਲਿਆਂਦੇ ਜਾਣ ਸਮੇਂ ਇਸ ਨੂੰ ਫੜਿਆ ਜਾਵੇ-ਹਰਿਆਊ

ਅਜੀਤ ਡੈਸਕ 30-01-2026
ਪਾਤੜਾਂ, 29 ਜਨਵਰੀ (ਜਗਦੀਸ਼ ਸਿੰਘ ਕੰਬੋਜ)-ਅਕਾਲੀ ਦਲ ਦੇ ਪਟਿਆਲਾ ਜ਼ਿਲ੍ਹਾ ਪ੍ਰਧਾਨ ਜਗਮੀਤ ਸਿੰਘ ਹਰਿਆਊ ਨੇ ਚਾਈਨਾ ਡੋਰ ਨਾਲ ਹੋ ਰਹੇ ਹਾਦਸਿਆਂ ਤੇ ਸਰਕਾਰਾਂ ਦੀ ਕਾਰਗੁਜ਼ਾਰੀ 'ਤੇ ਸਖ਼ਤ ਟਿੱਪਣੀ ਕਰਦਿਆਂ ਕਿਹਾ ਕਿ ਸਮੁੱਚੇ ਦੇਸ਼ ਅਤੇ ਪੰਜਾਬ ਸਮੇਤ ਕਈ ਮਨੁੱਖੀ ਅਤੇ ਪਸ਼ੂ-ਪੰਛੀਆਂ ਦੀ ਜਾਨਾਂ ਲੈ ਚੁੱਕੀ ਚਾਈਨਾ ਡੋਰ 'ਤੇ ਪਾਬੰਦੀ ਲਾਉਣ ਲਈ ਅਜੇ ਵੀ ਕੇਂਦਰ ਅਤੇ ਪੰਜਾਬ ਸਰਕਾਰ ਬਹੁਤਾ ਗੰਭੀਰ ਨਹੀਂ ਕੁਝ ਦੁਕਾਨਦਾਰਾਂ 'ਤੇ ਕੇਸ ਦਰਜ ਕਰਕੇ ਪੂਰਤੀ ਕਰ ਰਹੀ ਸਰਕਾਰਾਂ ਨੂੰ ਚਾਈਨਾ ਤੋਂ ਆ ਰਹੀ ਇਸ ਡੋਰ ਨੂੰ ਦੇਸ਼ 'ਚ ਲਿਆਉਣ ਸਮੇਂ ਜਿੱਥੇ ਫੜਿਆ ਜਾਵੇ ਉੱਥੇ ਹੀ ਇਸ ਨੂੰ ਲੈ ਕੇ ਆਉਣ ਵਾਲੇ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ | ਉਨ੍ਹਾਂ ਕਿਹਾ ਕਿ ਹਰ ਸਾਲ ਜਿਸ ਤਰ੍ਹਾਂ ਸਰਕਾਰਾਂ ਪਟਾਕੇ ਵੇਚਣ 'ਤੇ ਪਾਬੰਦੀ ਲਾਉਂਦੀਆਂ ਹਨ ਅਤੇ ਛੋਟੇ ਦੁਕਾਨਦਾਰਾਂ ਦੇ ਖ਼ਿਲਾਫ਼ ਕਾਰਵਾਈ ਦਾ ਡਰਾਵਾ ਦੇ ਕੇ ਉਨ੍ਹਾਂ ਤੋਂ ਕੁਝ ਅਧਿਕਾਰੀ ਹੱਥ ਗਰਮ ਕਰਦੇ ਹਨ ਅਤੇ ਰੋਕ ਦੇੇ ਬਾਵਜੂਦ ਹਰ ਸਾਲ ਦੀਵਾਲੀ 'ਤੇ ਚੱਲਦੇ ਪਟਾਕਿਆਂ ਨਾਲ ਹਾਦਸੇ ਵਾਪਰਦੇ ਹਨ ਇਨ੍ਹਾਂ ਪਟਾਕਿਆਂ ਨੂੰ ਬਣਾਉਣ ਵਾਲੀਆਂ ਫ਼ੈਕਟਰੀਆਂ 'ਤੇ ਪਾਬੰਦੀ ਲਾਏ ਜਾਣ ਜਾਂ ਉਨ੍ਹਾਂ ਦੇ ਖ਼ਿਲਾਫ਼ ਕਾਰਵਾਈ ਨਾ ਕਰਨ ਵਾਲੀ ਸਰਕਾਰ ਵਲੋਂ ਉਸੇ ਤਰ੍ਹਾਂ ਹੀ ਚਾਈਨਾ ਡੋਰ 'ਤੇ ਪਾਬੰਦੀ ਲਾਏ ਜਾਣ ਦਾ ਵਿਖਾਵਾ ਕੀਤਾ ਜਾ ਰਿਹਾ ਹੈ ਜਦੋਂ ਚਾਈਨਾ ਡੋਰ ਦੇਸ਼ 'ਚ ਚਾਈਨਾ ਤੋਂ ਕਨਟੇਨਰ ਭਰ ਕੇ ਲਿਆਉਣ ਵਾਲਿਆਂ ਨੂੰ ਫੜਿਆ ਨਹੀਂ ਜਾ ਰਿਹਾ ਅਤੇ ਇਹ ਡੋਰ ਅਗੇ ਟਰਾਂਸਪੋਰਟ ਰਾਹੀਂ ਸਮੁੱਚੇ ਦੇਸ਼ 'ਚ ਪੁੱਜਦੀ ਹੈ ਅਤੇ ਕੇਂਦਰ ਸਰਕਾਰ ਵਲੋਂ ਇਸ ਨੂੰ ਨਾ ਹੀ ਫੜਿਆ ਜਾਂਦਾ ਹੈ ਅਤੇ ਨਾ ਹੀ ਇਸ ਨੂੰ ਲਿਆਉਣ ਵਾਲਿਆਂ ਦੇ ਖ਼ਿਲਾਫ਼ ਕੋਈ ਕਾਰਵਾਈ ਕੀਤੀ ਜਾਂਦੀ ਹੈ | ਉਸੇ ਤਰਾਂ ਹੀ ਪੰਜਾਬ ਵਿਚ ਟਰੱਕਾਂ 'ਚ ਦਾਖਿਲ ਹੁੰਦੀ ਇਸ ਡੋਰ ਨੂੰ ਪੰਜਾਬ 'ਚ ਆਉਣ ਤੋਂ ਨਹੀਂ ਰੋਕਿਆ ਜਾ ਰਿਹਾ ਜਿਸ ਕਰਕੇ ਬੀਤੇ ਦਿਨੀਂ ਇਕ ਲੜਕੇ ਦੀ ਹੋਈ ਮੌਤ ਅਤੇ ਬਹੁਤ ਸਾਰੇ ਲੋਕ ਜ਼ਖਮੀ ਹੋਏ ਹਨ ਉਸ ਲਈ ਸਰਕਾਰਾਂ ਦੀ ਅਣਗਹਿਲੀ ਹੋਣ ਕਰਕੇ ਸਰਕਾਰਾਂ ਆਪ ਜ਼ੁੰਮੇਵਾਰ ਹਨ ਅਤੇ ਇਸ ਲਈ ਜੇਕਰ ਸਰਕਾਰਾਂ ਚਾਈਨਾ ਡੋਰ ਨੂੰ ਰੋਕਣ ਲਈ ਗੰਭੀਰ ਹਨ ਤਾਂ ਉਨ੍ਹਾਂ ਨੂੰ ਇਸ ਡੋਰ ਨੂੰ ਦੇਸ਼ 'ਚ ਆਉਣ ਸਮੇਂ ਹੀ ਫੜਿਆ ਜਾਣਾ ਚਾਹੀਦਾ ਹੈ |
ਪਿਛਲੀ ਖ਼ਬਰ ਹਲੈਕਸ ਸਕੂਲ ਪ੍ਰਬੰਧਕਾਂ ਨੇ ਗਣਤੰਤਰ ਦਿਵਸ 'ਤੇ ਇੰਟਰਨੈਸ਼ਲ ਪੱਧਰ ਦੀ ਪੜ੍ਹਾਈ ਸ਼ੁਰੂ ਕਰਨ ਦਾ ਕੀਤਾ ਐਲਾਨ ਅਗਲੀ ਖ਼ਬਰ ਏਸ਼ੀਅਨ ਕਾਲਜ ਪਟਿਆਲਾ ਵਿਖੇ ਗਣਤੰਤਰ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।