27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਹਲਕਾ ਸਨੌਰ 'ਚ ਆਂਗਣਵਾੜੀ ਸੈਂਟਰਾਂ ਦਾ ਉਦਘਾਟਨ

ਅਜੀਤ ਡੈਸਕ 23-01-2026
ਸਨੌਰ, ਭੁਨਰਹੇੜੀ, 22 ਜਨਵਰੀ (ਸੋਖਲ, ਧਨਵੰਤ ਸਿੰਘ)-ਹਲਕਾ ਸਨੌਰ 'ਚ ਬੱਚਿਆਂ ਅਤੇ ਮਹਿਲਾਵਾਂ ਦੀ ਸਿਹਤ, ਪੋਸ਼ਣ ਅਤੇ ਸਿੱਖਿਆ ਨੂੰ ਮਜ਼ਬੂਤ ਕਰਨ ਲਈ ਇਕ ਵੱਡਾ ਕਦਮ ਚੁੱਕਿਆ ਗਿਆ | ਹਲਕਾ ਇੰਚਾਰਜ ਸਨੌਰ ਰਣਜੋਧ ਸਿੰਘ ਹਡਾਣਾ ਵਲੋਂ ਹਲਕੇ ਦੇ ਵੱਖ-ਵੱਖ ਛੇ ਪਿੰਡ ਅਸਰਪੁਰ, ਕਸਬਾ ਰੁੜਕੀ, ਸੰਕਰਪੁਰ, ਬਲੱਮਗੜ੍ਹ, ਭੁਨਰਹੇੜੀ, ਖਾਨਸਾ 'ਚ ਨਵੇਂ ਆਂਗਣਵਾੜੀ ਸੈਂਟਰਾਂ ਦਾ ਉਦਘਾਟਨ ਕੀਤਾ ਗਿਆ | ਦੱਸਣਯੋਗ ਹੈ ਕਿ ਇਨ੍ਹਾਂ ਸੈਂਟਰਾਂ 'ਤੇ ਕੁੱਲ 42 ਲੱਖ ਰੁਪਏ ਦੀ ਲਾਗਤ ਆਈ ਹੈ, ਜੋ ਸਰਕਾਰ ਵਲੋਂ ਲੋਕ ਭਲਾਈ ਲਈ ਕੀਤੇ ਜਾ ਰਹੇ ਯਤਨਾਂ ਦੀ ਮੁਢਲੀ ਪਹਿਲ ਹੈ | ਉਦਘਾਟਨ ਸਮਾਗਮਾਂ ਦੌਰਾਨ ਬੀ.ਡੀ.ਪੀ.ਓ., ਸੀ.ਡੀ.ਪੀ.ਓ., 'ਆਪ' ਆਗੂ, ਵੱਖ-ਵੱਖ ਪਿੰਡਾਂ ਦੇ ਪੰਚਾਇਤ ਮੈਂਬਰ ਅਤੇ ਸਮਾਜਿਕ ਪਤਵੰਤਿਆਂ ਤੋਂ ਇਲਾਵਾ ਵੱਡੀ ਗਿਣਤੀ 'ਚ ਪਿੰਡ ਵਾਸੀ ਮੌਜੂਦ ਰਹੇ | ਉਨ੍ਹਾਂ ਕਿਹਾ ਕਿ ਆਂਗਣਵਾੜੀ ਸੈਂਟਰ ਸਿਰਫ ਇਮਾਰਤਾਂ ਨਹੀਂ, ਸਗੋਂ ਭਵਿੱਖ ਦੀ ਨੀਂਹ ਹਨ | ਇੱਥੇ ਨੰਨੇ ਬੱਚਿਆਂ ਨੂੰ ਪੋਸਣਯੁਕਤ ਆਹਾਰ, ਪ੍ਰੀ-ਸਕੂਲ ਸਿੱਖਿਆ ਅਤੇ ਮਾਤਾਵਾਂ ਨੂੰ ਸਿਹਤ ਸੰਬੰਧੀ ਮਾਰਗਦਰਸ਼ਨ ਮਿਲਦਾ ਹੈ | ਉਨ੍ਹਾਂ ਕਿਹਾ ਕਿ ਹਲਕਾ ਸਨੌਰ ਦੇ ਹਰ ਪਿੰਡ ਤੱਕ ਬੁਨਿਆਦੀ ਸਹੂਲਤਾਂ ਪਹੁੰਚਾਉਣਾ ਉਨ੍ਹਾਂ ਦੀ ਪ੍ਰਾਥਮਿਕਤਾ ਹੈ ਅਤੇ ਆਉਣ ਵਾਲੇ ਸਮੇਂ 'ਚ ਹੋਰ ਵਿਕਾਸਕਾਰੀ ਪ੍ਰੋਜੈਕਟ ਵੀ ਲਾਗੂ ਕੀਤੇ ਜਾਣਗੇ | ਉਨ੍ਹਾਂ ਕਿਹਾ ਕਿ ਇਹ ਸਾਰੇ ਸੈਂਟਰ ਸਾਫ਼-ਸੁਥਰੇ, ਹਵਾਦਾਰ ਅਤੇ ਵਾਤਾਵਰਣ ਅਨੂਕੁਲ ਨਾਲ ਤਿਆਰ ਕੀਤੇ ਗਏ ਹਨ | ਪਿੰਡ ਵਾਸੀਆਂ ਨੇ ਨਵੇਂ ਆਂਗਣਵਾੜੀ ਸੈਂਟਰ ਬਣਾਉਣ 'ਤੇ ਖ਼ੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਇਸ ਨਾਲ ਬੱਚਿਆਂ ਅਤੇ ਮਹਿਲਾਵਾਂ ਨੂੰ ਆਪਣੇ ਹੀ ਪਿੰਡ 'ਚ ਬਿਹਤਰ ਸਹੂਲਤਾਂ ਮਿਲਣਗੀਆਂ ਅਤੇ ਉਨ੍ਹਾਂ ਦੀ ਜੀਵਨ ਗੁਣਵੱਤਾ 'ਚ ਸੁਧਾਰ ਆਵੇਗਾ |
ਪਿਛਲੀ ਖ਼ਬਰ ਮਾਡਰਨ ਸੀਨੀਅਰ ਸੈਕੰਡਰੀ ਸਕੂਲ 'ਚ ਉਤਸ਼ਾਹ ਨਾਲ ਬਸੰਤ ਪੰਚਮੀ ਮਨਾਈ ਅਗਲੀ ਖ਼ਬਰ ਵਿਧਾਇਕ ਦੇਵ ਮਾਨ ਦੇ ਯਤਨਾਂ ਸਦਕਾ ਨਾਭਾ ਨੂੰ ਮਿਲੀ ਇਕ ਹੋਰ ਨਵੀਂ ਅੱਗ ਬੁਝਾਉਣ ਵਾਲੀ ਗੱਡੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।