27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਵਿਧਾਇਕ ਦੇਵ ਮਾਨ ਦੇ ਯਤਨਾਂ ਸਦਕਾ ਨਾਭਾ ਨੂੰ ਮਿਲੀ ਇਕ ਹੋਰ ਨਵੀਂ ਅੱਗ ਬੁਝਾਉਣ ਵਾਲੀ ਗੱਡੀ

ਅਜੀਤ ਡੈਸਕ 23-01-2026
• ਸਮਾਜ ਸੇਵੀ ਪੰਕਜ ਪੱਪੂ ਨੇ ਕੀਤੀ ਲੋਕਲ ਬਾਡੀ ਵਿਭਾਗ ਡਾਇਰੈਕਟਰ ਨਾਲ ਮੁਲਾਕਾਤ
• ਸ਼ਹਿਰ ਦੇ ਸਾਢੇ 3 ਕਰੋੜ ਦੇ ਵਿਕਾਸ ਕਾਰਜਾਂ ਦੇ ਕਰਵਾਏ ਮਤੇ ਪਾਸ
ਨਾਭਾ, 22 ਜਨਵਰੀ (ਜਗਨਾਰ ਸਿੰਘ ਦੁਲੱਦੀ)-ਹਲਕਾ ਨਿਵਾਸੀਆਂ ਦੀ ਮੰਗ ਸਦਕਾ ਨਾਭਾ ਹਲਕੇ ਨੂੰ ਇਕ ਹੋਰ ਅੱਗ ਬੁਝਾਉਣ ਵਾਲੀ ਗੱਡੀ ਮਿਲ ਗਈ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਮਾਜ ਸੇਵੀ ਪੰਕਜ ਪੱਪੂ ਸਟੀਲ ਨੇ ਦੱਸਿਆ ਕਿ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਦੀ ਯਤਨ ਸਦਕਾ ਨਾਭਾ ਨਗਰ ਕੌਂਸਲ ਨੂੰ ਕਰੀਬ 90 ਲੱਖ ਦੀ ਲਾਗਤ ਨਾਲ ਤੀਜੀ ਅੱਗ ਬੁਝਾਉਣ ਵਾਲੀ ਗੱਡੀ ਮਿਲ ਗਈ ਹੈ | ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਐਮ.ਪੀ. ਕੋਟੇ ਵਿੱਚੋਂ ਨਗਰ ਕੌਂਸਲ ਨੂੰ ਇਕ ਅੱਗ ਬੁਝਾਉਣ ਵਾਲੀ ਗੱਡੀ ਅਤੇ ਲੋਕਲ ਬਾਡੀ ਵਿਭਾਗ ਵਲੋਂ ਵੀ ਇੱਕ ਅੱਗ ਬੁਝਾਉਣ ਵਾਲੀ ਗੱਡੀ ਦਿੱਤੀ ਗਈ ਸੀ ਜਿਸ ਨਾਲ ਨਾਭਾ ਹਲਕੇ ਅੰਦਰ ਲੋਕਾਂ ਨੂੰ ਲਾਭ ਪਹੁੰਚਿਆ ਸੀ | ਪੰਕਜ ਪੱਪੂ ਨੇ ਕਿਹਾ ਕਿ ਸ਼ਹਿਰ ਵਿਚ ਦੋ ਗੱਡੀਆਂ ਹੋਣ ਦੇ ਬਾਵਜੂਦ ਵੀ ਕੋਈ ਵੱਡੀ ਅੱਗ ਦੀ ਘਟਨਾ ਦੇ ਦੌਰਾਨ ਬਾਹਰ ਦੇ ਸ਼ਹਿਰਾਂ ਤੋਂ ਅੱਗ ਬੁਝਾਉਣ ਲਈ ਗੱਡੀਆਂ ਮੰਗਵਾਉਣੀਆਂ ਪੈਂਦੀਆਂ ਸਨ | ਉਨ੍ਹਾਂ ਕਿਹਾ ਕਿ ਨਗਰ ਕੌਂਸਲ ਦੀ ਪ੍ਰਧਾਨ ਸਜਾਤਾ ਚਾਵਲਾ ਵਲੋਂ ਛੁੱਟੀ 'ਤੇ ਜਾਣ ਤੋਂ ਪਹਿਲਾਂ ਵਿਧਾਇਕ ਦੇਵ ਮਾਨ ਦੀ ਅਗਵਾਈ ਹੇਠ ਲੋਕਲ ਬਾਡੀ ਵਿਭਾਗ ਨੂੰ ਨਵੀਂ ਅੱਗ ਬੁਝਾਉਣ ਵਾਲੀ ਗੱਡੀ ਦੇਣ ਦੀ ਮੰਗ ਕੀਤੀ ਸੀ, ਜਿਸ ਸਬੰਧੀ ਸੁਜਾਤਾ ਚਾਵਲਾ ਅਤੇ ਪੰਕਜ ਪੱਪੂ ਵੱਲੋਂ ਲਗਾਤਾਰ ਕੀਤੀ ਜਾ ਰਹੀ ਕੋਸ਼ਿਸ਼ ਤੋਂ ਬਾਅਦ ਅਖੀਰ ਅੱਜ ਲੋਕਲ ਬਾਡੀ ਵਿਭਾਗ ਦੇ ਡਾਇਰੈਕਟਰ ਕੁਲਵੰਤ ਸਿੰਘ ਵੱਲੋਂ ਅੱਗ ਬੁਝਾਉਣ ਵਾਲੀ ਗੱਡੀ ਨਗਰ ਕੌਂਸਲ ਨਾਭਾ ਨੂੰ ਭੇਜ ਦਿੱਤੀ ਗਈ ਹੈ | ਪੰਕਜ ਪੱਪੂ ਸਟੀਲ ਨੇ ਕਿਹਾ ਕਿ ਅੱਜ ਲੋਕਲ ਬਾਡੀ ਦੇ ਡਾਇਰੈਕਟਰ ਕੁਲਵੰਤ ਸਿੰਘ ਦੇ ਨਾਲ ਸ਼ਹਿਰ ਦੇ ਵਿਕਾਸ ਕਾਰਜਾਂ ਅਤੇ ਫਾਇਰ ਗੇਡ ਗੱਡੀ ਦੇ ਮਸਲੇ ਸਬੰਧੀ ਮੁਲਾਕਾਤ ਕਰਨ ਲਈ ਓਹ ਖੁਦ, ਸਾਬਕਾ ਨਗਰ ਕੌਂਸਲ ਪ੍ਰਧਾਨ ਹਰਸਿਮਰਨ ਸਿੰਘ ਸਾਹਨੀ ਤੇ ਸੰਜੇ ਮਗੋ ਗਏ ਸਨ, ਜਿਨ੍ਹਾਂ ਨੇ ਡਾਇਰੈਕਟਰ ਕੁਲਵੰਤ ਸਿੰਘ ਦਾ ਨਾਭਾ ਨਗਰ ਕੌਂਸਲ ਦੇ ਅਧੂਰੇ ਕੰਮਾਂ ਨੂੰ ਪੂਰਾ ਕਰਨ ਲਈ ਫੁੱਲਾਂ ਦਾ ਗੁਲਦਸਤਾ ਦੇ ਕੇ ਧੰਨਵਾਦ ਕੀਤਾ |
ਉਨ੍ਹਾਂ ਕਿਹਾ ਕਿ ਜਿੱਥੇ ਨਾਭਾ ਨਗਰ ਕੌਂਸਲ ਨੂੰ ਨਵੀਂ ਅੱਗ ਬੁਝਾਉਣ ਵਾਲੀ ਗੱਡੀ ਮਿਲੀ ਉੱਥੇ ਪਿਛਲੇ ਤਿੰਨ ਮਹੀਨੇ ਤੋਂ ਪੈਂਡਿੰਗ ਪਏ ਕਰੀਬ ਸਾਢੇ ਤਿੰਨ ਕਰੋੜ ਦੇ ਵਿਕਾਸ ਕਾਰਜਾਂ ਦੇ ਮਤੇ ਵੀ ਲੋਕਲ ਬਾਡੀ ਦੇ ਡਾਇਰੈਕਟਰ ਵਲੋਂ ਪਾਸ ਕਰ ਦਿੱਤੇ ਗਏ |
ਪਿਛਲੀ ਖ਼ਬਰ ਹਲਕਾ ਸਨੌਰ 'ਚ ਆਂਗਣਵਾੜੀ ਸੈਂਟਰਾਂ ਦਾ ਉਦਘਾਟਨ ਅਗਲੀ ਖ਼ਬਰ ਨਾਜਾਇਜ਼ ਦੇਸੀ ਪਿਸਟਲ ਸਮੇਤ ਦੋ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।