27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਨਾਭਾ ਵਕੀਲ ਭਾਈਚਾਰੇ ਦੀ ਮੰਗਾਂ ਸੰਬੰਧੀ ਹੋਈ ਵਿਸ਼ੇਸ਼ ਮੀਟਿੰਗ

ਅਜੀਤ ਡੈਸਕ 23-01-2026
ਨਾਭਾ, 22 ਜਨਵਰੀ (ਜਗਨਾਰ ਸਿੰਘ ਦੁਲੱਦੀ)-ਪੰਜਾਬ ਵਿਚ ਕੋਰਟ ਕੰਪਲੈਕਸ ਦੇ ਅੰਦਰ ਵਕੀਲ ਭਾਈਚਾਰੇ ਵਲੋਂ ਚੈਂਬਰਾਂ ਦੇ ਬਿਜਲੀ ਦੇ ਬਿੱਲ ਕਰੋੜਾਂ ਰੁਪਏ ਦੇ ਹਿਸਾਬ ਦੇ ਨਾਲ ਆ ਰਹੇ ਹਨ ਕਿਉਂਕਿ ਵਕੀਲ ਭਾਈਚਾਰੇ ਨੂੰ ਵਪਾਰਕ ਬਿੱਲ ਭਰਨੇ ਪੈਂਦੇ ਹਨ ਜਿਸ ਕਰਕੇ ਵਕੀਲਾਂ ਦੀ ਮੰਗ ਹੈ ਕੀ ਬਿਜਲੀ ਦੇ ਬਿੱਲ ਨੂੰ ਘਰੇਲੂ ਕੀਤਾ ਜਾਵੇ¢ ਇਸੇ ਮੁੱਦੇ ਨੂੰ ਲੈ ਕੇ ਅੱਜ ਨਾਭਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਆਪ ਲੀਗਲ ਵਿੰਗ ਦੇ ਸੂਬਾ ਪ੍ਰਧਾਨ ਐਡਵੋਕੇਟ ਗਿਆਨ ਸਿੰਘ ਮੂੰਗੋ ਵਲੋਂ ਸਮੂਹ ਵਕੀਲ ਭਾਈਚਾਰੇ ਨਾਲ ਇੱਕ ਅਹਿਮ ਮੀਟਿੰਗ ਕੀਤੀ ਗਈ ¢ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਐਡਵੋਕੇਟ ਗਿਆਨ ਸਿੰਘ ਮੂੰਗੋ, ਐਡਵੋਕੇਟ ਮੱਖਣ ਸਿੰਘ, ਐਡਵੋਕੇਟ ਮੋਹਨ ਲਾਲ ਵਰਮਾ, ਐਡਵੋਕੇਟ ਰੀਤਇਕਬਾਲ ਸਿੰਘ ਅਤੇ ਹਰਪ੍ਰੀਤ ਸਿੰਘ ਨੋਟੀ ਆਦਿ ਵਕੀਲ ਭਾਈਚਾਰੇ ਨੇ ਕਿਹਾ ਕਿ ਅਸੀਂ ਪੰਜਾਬ ਦੀਆਂ ਵੱਖ-ਵੱਖ ਕੋਰਟ ਕੰਪਲੈਕਸ ਦੇ ਮਤੇ ਪਵਾ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮਿਲਾਂਗੇ ਅਤੇ ਉਨ੍ਹਾਂ ਅੱਗੇ ਮੰਗ ਰੱਖਾਂਗੇ ਕਿ ਜੋ ਸਾਨੂੰ ਲੱਖਾਂ ਕਰੋੜਾਂ ਰੁਪਏ ਦੇ ਬਿਲ ਵਕੀਲ ਭਾਈਚਾਰੇ ਦੇ ਚੈਂਬਰਾਂ ਦੇ ਬਿਜਲੀ ਦੇ ਆ ਰਹੇ ਹਨ ਜਿਸ ਕਰਕੇ ਉਹਨਾਂ ਬਿਲਾਂ ਨੂੰ ਵਪਾਰਕ ਦੀ ਬਜਾਏ ਘਰੇਲੂ ਬਿਜਲੀ ਯਕੀਨੀ ਬਣਾਈ ਜਾਵੇ¢ ਵਕੀਲ ਭਾਈਚਾਰੇ ਨੇ ਕਿਹਾ ਕਿ ਵਪਾਰਕ ਬਿਜਲੀ ਦੇ ਬਿੱਲ ਬਹੁਤ ਹੀ ਵੱਡੇ ਵੱਡੇ ਆਉਂਦੇ ਹਨ ਅਤੇ ਘਰੇਲੂ ਬਿਜਲੀ ਨਾਲ ਸਾਨੂੰ ਵੀ ਕੁਝ ਰਾਹਤ ਮਿਲੇਗੀ¢ ਉਨ੍ਹਾਂ ਕਿਹਾ ਕਿ ਇਸ ਮੰਗ ਸਬੰਧੀ ਸਾਡੇ ਵਕੀਲ ਭਾਈਚਾਰੇ ਵਲੋਂ ਮਤਾ ਵੀ ਪਾਇਆ ਗਿਆ ਹੈ ਅਤੇ ਅਸੀਂ ਬਾਕੀ ਪੰਜਾਬ ਦੀਆਂ ਬਾਰ ਐਸੋਸੀਏਸ਼ਨਾਂ ਨੂੰ ਵੀ ਸੁਨੇਹੇ ਲਗਾ ਰਹੇ ਹਾਂ ਕਿ ਉਹ ਵੀ ਆਪਣਾ ਮਤਾ ਪਾਉਣ ਤਾਂ ਜੋ ਅਸੀਂ ਛੇਤੀ ਹੀ ਅਸੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਮਿਲ ਕੇ ਇਹ ਜੋ ਲੰਬੇ ਸਮੇਂ ਤੋਂ ਸਾਨੂੰ ਇਹ ਮੁਸ਼ਕਿਲ ਆ ਰਹੀ ਹੈ ਇਸ ਦਾ ਹੱਲ ਕਰਵਾ ਸਕੀਏ¢ ਉਨ੍ਹਾਂ ਕਿਹਾ ਕਿ ਜੋ ਕਰੋੜਾਂ ਰੁਪਏ ਦਾ ਭਾਰ ਵਕੀਲ ਭਾਈਚਾਰੇ ਦੇ ਸਿਰ ਪੈ ਰਿਹਾ ਹੈ ਉਸ ਤੋਂ ਸਾਨੂੰ ਰਾਹਤ ਮਿਲ ਸਕੇ¢ ਅੱਜ ਹੋਈ ਮੀਟਿੰਗ ਵਿਚ ਗਿਆਨ ਸਿੰਘ ਮੂੰਗੋ ਪ੍ਰਧਾਨ, ਐਡਵੋਕੇਟ ਮੱਖਣ ਸਿੰਘ, ਗੁਰਮੀਤ ਸਿੰਘ ਲਵਲੀ ਮੀਤ ਪ੍ਰਧਾਨ, ਐਡਵੋਕੇਟ ਰੀਤਇਕਬਾਲ ਸਿੰਘ, ਹਰਜਿੰਦਰ ਸਿੰਘ ਸੈਕਟਰੀ, ਸਰਬਜੀਤ ਸਿੰਘ ਕਕਰਾਲਾ ਕੈਸ਼ੀਅਰ, ਬਲਜਿੰਦਰ ਸਿੰਘ ਵਿਰਕ ਜੁਆਇੰਟ ਸੈਕਟਰੀ, ਅਸ਼ਵਨੀ ਕੁਮਾਰ ਸੋਨੂੰ ਲਾਇਬ੍ਰੇਰੀਅਨ, ਸਤਨਾਮ ਦਾਸ ਆਡੀਟਰ, ਜਸਪਾਲ ਸਿੰਘ ਸਾਬਕਾ ਸੈਕਟਰੀ, ਹੁਸ਼ਿਆਰ ਸਿੰਘ, ਪਰਮਜੀਤ ਸਿੰਘ ਵਰਮਾ, ਗੁਰਜਿੰਦਰ ਸਿੰਘ ਧਾਲੀਵਾਲ, ਵੇਦ ਪ੍ਰਕਾਸ਼ ਸ਼ੁਕਲਾ, ਸੁਖਦੇਵ ਸਿੰਘ ਨÏਕਵਾਲ, ਰਜਿੰਦਰ ਸਿੰਘ ਜੱਸੜ, ਸਤਿੰਦਰ ਸਿੰਘ ਰਾਏ, ਇੰਦਰਜੀਤ ਸਿੰਘ ਸਾਹਨੀ, ਮੰਗਲ ਦਾਸ, ਸੁਖਦੀਪ ਸਿੰਘ ਅÏਲਖ, ਕਰਮਪਾਲ ਸਿੰਘ, ਰਿੰਪਲ ਸੁਖੀਜਾ, ਧਰਮਜੀਤ ਕੌਰ, ਗੁਰਪ੍ਰੀਤ ਕੌਰ, ਰਾਮ ਸਿੰਘ, ਪਰਮਜੀਤ ਸਿੰਘ ਮਾਨ, ਲਵ ਕੁਮਾਰ, ਰਾਮ ਸਿੰਘ, ਗਗਨਦੀਪ ਸਿੰਘ, ਅਕਸ਼ੇ ਗਰਗ, ਸੁਨੀਤ ਪਾਠਕ, ਅਮਨਦੀਪ ਸਿੰਘ, ਮਨਮਿੰਦਰ ਸਿੰਘ, ਸੁਰਿੰਦਰ ਕੁਮਾਰ ਧੀਰ, ਹਰਿੰਦਰਪਾਲ ਸਿੰਘ ਅਨੰਦ ਆਦਿ ਵਕੀਲ ਭਾਈਚਾਰਾ ਮÏਜੂਦ ਸੀ¢
ਪਿਛਲੀ ਖ਼ਬਰ 2018 ਬੈਚ ਦੇ ਆਈ.ਏ.ਐੱਸ. ਅਧਿਕਾਰੀ ਵਰਜੀਤ ਵਾਲੀਆ ਨੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ ਅਗਲੀ ਖ਼ਬਰ ਮਾਤਾ ਗੁਜਰੀ ਸਕੂਲ ਦੀ ਹੋਣਹਾਰ ਵਿਦਿਆਰਥਣ ਸੀਰਤ ਕੌਰ ਨੇ ਗੁਰਬਾਣੀ ਕੰਠ ਮੁਕਾਬਲੇ 'ਚ ਮਾਰੀ ਬਾਜ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।