27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਮਾਤਾ ਪਰਮੀਲਾ ਤਪੀਆ ਦਾ ਰੀਤੀ ਰਿਵਾਜਾਂ ਅਨੁਸਾਰ ਕੀਤਾ ਗਿਆ ਸਸਕਾਰ, ਫੁੱਲਾਂ ਦੀ ਰਸਮ ਅੱਜ

ਨਾਭਾ ਵਿਖੇ ਸਵਰਗੀ ਮਾਤਾ ਪਰਮੀਲਾ ਤਪੀਆ ਦੇ ਅੰਤਿਮ ਸੰਸਕਾਰ ਮੌਕੇ ਮਾਤਾ ਦੇ ਦੋਵੇਂ ਪੁੱਤਰ ਅਤੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਮਿ੍ਤਕ ਦੇਹ ਦਾ ਅੰਤਿਮ ਸੰਸਕਾਰ ਕਰਦੇ ਹੋਏ ਅਤੇ (ਸੱਜੇ) ਧਰਮਸੋਤ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ | ਤਸਵੀਰ : ਜਗਨਾਰ ਸਿੰਘ ਦੁਲੱਦੀ <br/> 23-01-2026
ਨਾਭਾ, 22 ਜਨਵਰੀ (ਜਗਨਾਰ ਸਿੰਘ ਦੁਲੱਦੀ)-ਇਤਹਾਸਿਕ ਨਗਰੀ ਨਾਭਾ ਦੇ ਸਨਮਾਨਯੋਗ ਤਪੀਆ ਪਰਿਵਾਰ ਦੀ ਬਜ਼ੁਰਗ ਮਾਤਾ ਪ੍ਰੇਮਿਲਾ ਤਪੀਆ ਪਤਨੀ ਮਹੰਤ ਅਵਧ ਬਿਹਾਰੀ ਦਾਸ ਤਪੀਆ ਅਤੇ ਲਲਿਤ ਮੋਹਨ ਤਪੀਆ ਗੋਗਾ, ਰਜਤ ਮੋਹਨ ਤਪੀਆ ਮਿੰਟੂ ਦੀ ਮਾਤਾ ਜੋ ਬੀਤੇ ਕੱਲ੍ਹ ਸਵਰਗ ਸੁਧਾਰ ਗਏ ਸਨ ਦਾ ਅੱਜ ਪੁਰਾਤਨ ਰੀਤੀ ਰਿਵਾਜ ਅਨੁਸਾਰ ਸਥਾਨਕ ਤਪੀਆ ਫ਼ਾਰਮ ਵਿਚ ਸਸਕਾਰ ਕਰ ਦਿੱਤਾ ਗਿਆ ਹੈ | ਇਸ ਮੌਕੇ ਤਪੀਆ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ ਵਿਚ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ, ਸਾਬਕਾ ਵਿਧਾਇਕ ਰਮੇਸ਼ ਸਿੰਗਲਾ, ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ, ਮੱਖਣ ਸਿੰਘ ਲਾਲਕਾ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ, ਪ੍ਰੇਮ ਸਿੰਘ ਡਾਇਰੈਕਟਰ ਪ੍ਰੀਤ ਗਰੁੱਪ, ਪ੍ਰਧਾਨ ਤੇਜਿੰਦਰ ਸਿੰਘ ਤੇਜੀ ਰੋਹਟਾ, ਮਹੇਸ਼ ਕੋਸ਼ਲ ਚੰਡੀਗੜ੍ਹ, ਬਨਵਾਰੀ ਲਾਲ, ਜੇ.ਈ. ਹਤਿੰਦਰ ਸ਼ਰਮਾ, ਮੇਜਰ ਆਕਾਸ਼ ਰਾਣਾ, ਮਾਨਵ ਟਿਵਾਣਾ, ਸਾਬਕਾ ਚੇਅਰਮੈਨ ਅਮਰਦੀਪ ਸਿੰਘ ਖੰਨਾ, ਡਾ. ਪਵਨ ਕੁਮਾਰ ਪੱਪੀ, ਸਾਬਕਾ ਚੇਅਰਮੈਨ ਗੁਰਦਿਆਲ ਇੰਦਰ ਸਿੰਘ ਬਿੱਲੂ, ਅਵਿਨਾਸ਼ ਰਾਣਾ ਘਰਾਚੋਂ ਮੈਂਬਰ ਬੀ.ਆਈ.ਐਸ., ਸੰਤੋਖ ਸਿੰਘ ਸੇਠ ਐਮ.ਡੀ. ਹੀਰਾ ਕੰਬਾਈਨ, ਸਾਬਕਾ ਪ੍ਰਧਾਨ ਰਵਿੰਦਰ ਸ਼ਰਮਾ ਦੁਲੱਦੀ, ਸੁਖਦੇਵ ਸਿੰਘ ਢੀਂਡਸਾ, ਅਬਜਿੰਦਰ ਸਿੰਘ ਜੋਗੀ ਨਾਨੋਕੀ, ਸਾਬਕਾ ਪ੍ਰਧਾਨ ਗੁਰਸੇਵਕ ਸਿੰਘ ਗੋਲੂ, ਦਰਸ਼ਨ ਅਰੋੜਾ, ਕੁਲਦੀਪ ਸਿੰਘ ਬੁੱਟਰ, ਸੁਖਵੰਤ ਸਿੰਘ ਕੌਲ, ਜੀ.ਐਸ. ਭੱਟੀ, ਸਾਬਕਾ ਪ੍ਰਧਾਨ ਤਰਨਜੀਤ ਸਿੰਘ ਧਾਲੀਵਾਲ, ਯੂਥ ਅਕਾਲੀ ਆਗੂ ਜੱਸਾ ਖੋਖ, ਕੁਲਵੰਤ ਸਿੰਘ ਸਿਆਣ, ਅਸ਼ੋਕ ਕੁਮਾਰ ਬਿੱਟੂ ਕੌਂਸਲਰ, ਜੀ.ਐਸ. ਸੋਢੀ, ਹਰਬੰਸ ਸਿੰਘ ਬੁੱਟਰ, ਅਮਰੀਕ ਸਿੰਘ ਪ੍ਰਧਾਨ ਫੋਕਲ ਪੂਆਇੰਟ, ਭਗਵੰਤ ਸਿੰਘ ਰਾਮਗੜੀਆ, ਸੰਜੀਵ ਸ਼ਰਮਾ ਦੁਲੱਦੀ, ਪ੍ਰਧਾਨ ਵਿਵੇਕ ਸਿੰਗਲਾ, ਨੰਬਰਦਾਰ ਗੁਰਪ੍ਰਵੇਸ਼ ਸਿੰਘ ਚੌਹਾਨ, ਓਮ ਪ੍ਰਕਾਸ਼ ਡੱਲਾ, ਗਿਆਨ ਚੰਦ ਵਿਰਦੀ, ਜਤਿੰਦਰ ਸਿੰਘ ਦਾਖੀ, ਸੁਰਿੰਦਰ ਦੱਤ, ਗੌਤਿਮ ਬਾਤਿਸ਼, ਸੁਖਵਿੰਦਰ ਸਿੰਘ ਛੀਟਾਂਵਾਲਾ, ਕੁਲਵੀਰ ਸਿੰਘ ਗਦਾਈਆ, ਇੰਦਰਜੀਤ ਸਿੰਘ ਅਲੋਹਰਾ, ਚਰਨਜੀਤ ਬਾਤਿਸ ਆਦਿ ਤੋਂ ਇਲਾਵਾ ਹਲਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ | ਸਵਰਗੀ ਮਾਤਾ ਪਰਮੀਲਾ ਤਪੀਆ ਦੇ ਪੁੱਤਰ ਰਜਤ ਮੋਹਨ ਤਪੀਆਂ ਨੇ ਦੱਸਿਆ ਕਿ ਸਵ ਮਾਤਾ ਜੀ ਨਮਿਤ ਭੁੱਲਾਂ ਦੀ ਰਸਮ ਅੱਜ ਸਵੇਰੇ 8 ਵਜੇ ਹੋਵੇਗੀ |
ਪਿਛਲੀ ਖ਼ਬਰ ਮਾਤਾ ਗੁਜਰੀ ਸਕੂਲ ਦੀ ਹੋਣਹਾਰ ਵਿਦਿਆਰਥਣ ਸੀਰਤ ਕੌਰ ਨੇ ਗੁਰਬਾਣੀ ਕੰਠ ਮੁਕਾਬਲੇ 'ਚ ਮਾਰੀ ਬਾਜ਼ੀ ਅਗਲੀ ਖ਼ਬਰ ਵਿਕਰਮ ਕਾਲੋਨੀ ਦੇ ਲੋਕ ਸੀਵਰੇਜ ਦੇ ਬਦਬੂਦਾਰ ਪਾਣੀ ਭਰੀਆਂ ਗਲੀਆਂ 'ਚ ਰਹਿਣ ਲਈ ਮਜਬੂਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।