27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਚਾਰ ਵਾਰ ਕੌਂਸਲਰ ਰਹੇ ਚੌਧਰੀ ਮੁਹੰਮਦ ਸਦੀਕ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ

ਅਜੀਤ ਡੈਸਕ 23-01-2026
ਬਨੂੜ, 22 ਜਨਵਰੀ (ਭੁਪਿੰਦਰ ਸਿੰਘ)-ਹਿੰਦ ਕਮਿਊਨਿਸਟ ਪਾਰਟੀ ਮਾਰਕਸਵਾਦੀ ਦੇ ਬਜ਼ੁਰਗ ਅਤੇ ਸਮਾਜਸੇਵੀ ਆਗੂ ਚੌਧਰੀ ਮੁਹੰਮਦ ਸਦੀਕ ਦੀ ਹੋਈ ਬੇਵਕਤੀ ਮੌਤ 'ਤੇ ਪਿ੍ੰਸੀਪਲ ਦਰਸ਼ਨ ਸਿੰਘ ਕਰਾਲਾ, ਅਕਾਲੀ ਆਗੂ ਸਾਧੂ ਸਿੰਘ ਖਲੋਰ, ਕਾਮਰੇਡ ਪ੍ਰੇਮ ਸਿੰਘ ਘੜਾਮਾਂ, ਕੌਂਸਲਰ ਅਵਤਾਰ ਸਿੰਘ ਬਬਲਾ, ਵਰਿੰਦਰ ਸਿੰਘ ਲੀਲਾ, ਜਸਵੀਰ ਸਿੰਘ ਕੈਨੇਡਾ, ਵਰਿੰਦਰ ਸਿੰਘ ਲੀਲਾ, ਕਾਂਗਰਸ ਦੇ ਸ਼ਹਿਰੀ ਪ੍ਰਧਾਨ ਕੁਲਵਿੰਦਰ ਸਿੰਘ, ਹਰਵਿੰਦਰ ਸਿੰਘ ਡੀਸੀ, ਕੌਂਸਲਰ ਸੁਰਿੰਦਰ ਸੋਨੀ, ਮੁਲਾਜ਼ਮ ਆਗੂ ਨਰਿੰਦਰ ਸ਼ਰਮਾ, ਕੌਂਸਲ ਪ੍ਰਧਾਨ ਜਗਤਾਰ ਸਿੰਘ ਕੰਬੋਜ, ਭਾਜਪਾ ਆਗੂ ਪ੍ਰੇਮ ਚੰਦ ਥੰਮਨ, ਨੰਬਰਦਾਰ ਅਵਤਾਰ ਸਿੰਘ ਚੰਗੇਰਾ, ਸੇਵਾਮੁਕਤ ਇੰਸਪੈਕਟਰ ਬੋਹੜ ਸਿੰਘ ਚੰਡੀਗੜ੍ਹ ਪੁਲਿਸ, ਪਿਆਰ ਸਿੰਘ ਪੰਛੀ, ਡਾ. ਨਿਸ਼ੀਕਾਂਤ ਆਦਿ ਨੇ ਗਹਿਰਾ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਸਮਾਜ ਲਈ ਨਾ-ਪੂਰਨ ਵਾਲਾ ਘਾਟਾ ਕਰਾਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਲਗਾਤਾਰ ਵੀਹ ਸਾਲ ਕੌਂਸਲਰ ਹੁੰਦਿਆਂ ਤੇ ਅੰਤ ਤਕ ਸਮਾਜ ਦੀ ਬਿਹਤਰੀ ਲਈ ਕੀਤੇ ਸਾਂਝੇ ਕੰਮਾਂ ਲਈ ਹਮੇਸ਼ਾ ਯਾਦ ਕੀਤਾ ਜਾਵੇਗਾ |
ਪਿਛਲੀ ਖ਼ਬਰ ਡੈਮੋਕੇ੍ਰਟਿਕ ਮਨਰੇਗਾ ਫ਼ਰੰਟ 26 ਜਨਵਰੀ ਨੂੰ ਕਰੇਗਾ ਵੱਡਾ ਇਕੱਠ ਅਗਲੀ ਖ਼ਬਰ ਪਲੇ ਵੇਜ਼ ਸਕੂਲ ਦਾ 51ਵਾਂ ਸਥਾਪਨਾ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।