15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਨਾਭਾ ਵਿਖੇ ਗੰਨ ਪੁਆਇੰਟ 'ਤੇ 60 ਹਜ਼ਾਰ ਦੀ ਲੁੱਟ ਖੋਹ

ਅਜੀਤ ਡੈਸਕ 22-01-2026
ਨਾਭਾ, 21 ਜਨਵਰੀ (ਜਗਨਾਰ ਸਿੰਘ ਦੁਲੱਦੀ)-ਨਾਭਾ ਦੇ ਪਿੰਡ ਥੂਹੀ ਨਜ਼ਦੀਕ ਇਕ ਮਿਡ ਐਂਡ ਮਾਈਕਰੋ ਫਾਈਨਾਂਸ ਕੰਪਨੀ ਦੇ ਮੁਲਾਜ਼ਮ ਕੋਲੋਂ ਪਿਸਟਲ ਦਿਖਾ ਕੇ ਦੋ ਨਕਾਬਪੋਸ਼ ਨੌਜਵਾਨਾਂ ਵਲੋਂ ਲੁੱਟ ਕਰਨ ਦੀ ਜਾਣਕਾਰੀ ਮਿਲੀ ਹੈ | ਕੰਪਨੀ ਦੇ ਮੁਲਾਜ਼ਮ ਗੁਰਦੀਪ ਸਿੰਘ ਨੇ ਥਾਣਾ ਸਦਰ ਪੁਲਿਸ ਵਿਖੇ ਸ਼ਿਕਾਇਤ ਦਰਜ ਕਰਵਾਈ ਕਿ ਉਨ੍ਹਾਂ ਵਲੋਂ ਪਿੰਡਾਂ ਵਿਚੋਂ ਲੋਕਾਂ ਕੋਲੋਂ ਕਿਸ਼ਤਾਂ ਦੇ ਪੈਸੇ ਇਕੱਠੇ ਕਰਕੇ ਜਦੋਂ ਥੂਹੀ-ਧਾਰੋਂਕੀ ਸੜਕ 'ਤੇ ਜਾ ਰਿਹਾ ਸੀ ਤਾਂ ਮੋਟਰਸਾਈਕਲ 'ਤੇ ਸਵਾਰ ਦੋ ਨਕਾਬਪੋਸ਼ ਨੌਜਵਾਨਾਂ ਨੇ ਉਸ ਨੂੰ ਰੋਕ ਲਿਆ ਤੇ ਪਿਸਟਲ ਦਿਖਾ ਕੇ ਉਸ ਕੋਲੋਂ ਬੈਗ ਖੋਹ ਲਿਆ, ਜਿਸ ਵਿਚ ਕਰੀਬ 60 ਹਜ਼ਾਰ ਰੁਪਏ ਸਨ ਅਤੇ ਇਸ ਤੋਂ ਇਲਾਵਾ ਉਸ ਬੈਗ ਵਿਚ ਉਸ ਦਾ ਇਕ ਮੋਬਾਈਲ ਫ਼ੋਨ ਤੇ ਪਰਸ ਵੀ ਸੀ ਜਿਸ ਵਿਚ 2000 ਰੁਪਏ ਵੱਖਰਾ ਸੀ | ਮੁਲਾਜ਼ਮ ਮੁਤਾਬਿਕ ਘਟਨਾ ਦੁਪਹਿਰ ਸਮੇਂ ਦੀ ਹੈ ਜਦੋਂ ਉਸ ਸੜਕ ਦੇ ਉੱਪਰ ਹੋਰ ਕੋਈ ਵੀ ਰਾਹਗੀਰ ਮੌਜੂਦ ਨਹੀਂ ਸੀ |
ਕੀ ਕਹਿਣਾ ਹੈ ਥਾਣਾ ਸਦਰ ਮੁਖੀ ਦਾ : ਜਦੋਂ ਇਸ ਲੁੱਟਖੋਹ ਸੰਬੰਧੀ ਥਾਣਾ ਸਦਰ ਦੇ ਮੁਖੀ ਇੰਸਪੈਕਟਰ ਜਸਵਿੰਦਰ ਸਿੰਘ ਖੋਖਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਫਾਈਨੈਂਸ ਕੰਪਨੀ ਦੇ ਮੁਲਾਜ਼ਮ ਵਲੋਂ ਰਿਪੋਰਟ ਲਿਖਾਈ ਗਈ ਹੈ ਕਿ ਉਸ ਕੋਲੋਂ ਦੋ ਨਕਾਬਪੋਸ਼ ਨੌਜਵਾਨਾਂ ਵਲੋਂ ਪਿਸਟਲ ਦਿਖਾ ਕੇ ਲੁੱਟ ਕੀਤੀ ਗਈ, ਜਿਸ ਸੰਬੰਧੀ ਪੁਲਿਸ ਵਲੋਂ ਗੰਭੀਰਤਾ ਦਾ ਜਾਂਚ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਆਲੇ-ਦੁਆਲੇ ਦੇ ਸੀ.ਸੀ.ਟੀ.ਵੀ. ਦੀ ਫੁਟੇਜ ਨੂੰ ਵੀ ਖੰਘਾਲਿਆ ਜਾ ਰਿਹਾ ਹੈ |
ਪਿਛਲੀ ਖ਼ਬਰ 'ਆਪ੍ਰੇਸ਼ਨ ਪ੍ਰਹਾਰ' ਤਹਿਤ ਪੁਲਿਸ ਦਾ ਮੁਲਜ਼ਮਾਂ 'ਤੇ ਪ੍ਰਹਾਰ-140 ਦੇ ਕਰੀਬ ਗਿ੍ਫ਼ਤਾਰ ਅਗਲੀ ਖ਼ਬਰ ਸੜਕ ਹਾਦਸੇ ਦੌਰਾਨ ਮਾਂ ਧੀ ਦੀ ਮੌਤ ਇਕ ਬੱਚੀ ਗੰਭੀਰ ਫੱਟੜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।