16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਬਿਕਰਮ ਕਾਲਜ 'ਚ ਜੈਨ ਸਭਾ ਵਲੋਂ ਥੈਲੇਸੀਮੀਆ ਮਰੀਜ਼ਾਂ ਲਈ ਲਗਾਇਆ ਖ਼ੂਨਦਾਨ ਕੈਂਪ

ਅਜੀਤ ਡੈਸਕ 22-01-2026
ਪਟਿਆਲਾ, 21 ਜਨਵਰੀ (ਗੁਰਵਿੰਦਰ ਸਿੰਘ ਔਲਖ)-ਸਰਕਾਰੀ ਬਿਕਰਮ ਕਾਲਜ ਆਫ ਕਾਮਰਸ ਵਿਖੇ ਐਸ.ਐਸ. ਜੈਨ ਸਭਾ ਵਲੋਂ ਥੈਲੇਸੀਮੀਆ ਦੇ ਮਰੀਜ਼ਾਂ ਲਈ 9ਵਾਂ ਖ਼ੂਨਦਾਨ ਕੈਂਪ ਲਗਾਇਆ ਗਿਆ | ਇਹ ਕੈਂਪ ਜੈਨ ਆਚਾਰੀਆ ਸੰਘ ਸਾਸਤਾ ਗੁਰੂਦੇਵ ਸੁਦਰਸ਼ਨ ਲਾਲ ਨੂੰ ਸਮਰਪਿਤ ਸੀ | ਕੈਂਪ ਸੀਨੀਅਰ ਵਕੀਲ ਸ਼ਿਵ ਕੁਮਾਰ ਜੈਨ ਅਤੇ ਪਵਨ ਗੁਪਤਾ ਦੀ ਸਰਪ੍ਰਸਤੀ ਹੇਠ ਅਤੇ ਚੇਅਰਮੈਨ ਰਾਜੀਵ ਜੈਨ ਦੀ ਅਗਵਾਈ 'ਚ ਲਗਾਇਆ ਗਿਆ, ਜਿਸ ਦੌਰਾਨ ਕੁਲ 100 ਯੂਨਿਟ ਖ਼ੂਨਦਾਨ ਕੀਤਾ ਗਿਆ | ਜਨਰਲ ਸਕੱਤਰ ਸੀ.ਏ. ਮਹੇਸ਼ ਗਰਗ ਨੇ ਦੱਸਿਆ ਕਿ ਕੈਂਪ ਦੀ ਸ਼ੁਰੂਆਤ ਨਵਕਾਰ ਮਹਾਮੰਤਰ ਦੇ ਜਾਪ ਨਾਲ ਕੀਤੀ ਗਈ | ਕਾਲਜ ਪਿ੍ੰਸੀਪਲ ਪ੍ਰੋ. (ਡਾ.) ਕੁਸੁਮ ਲਤਾ ਨੇ ਕਿਹਾ ਕਿ ਖ਼ੂਨਦਾਨ ਮਾਨਵਤਾ ਦੀ ਸਭ ਤੋਂ ਵੱਡੀ ਸੇਵਾ ਹੈ | ਐਚ.ਡੀ.ਐਫ.ਸੀ. ਬੈਂਕ ਦੇ ਪਟਿਆਲਾ ਕਲੱਸਟਰ ਏਰੀਆ ਹੈੱਡ ਨਵੀਨ ਗੁਪਤਾ ਨੇ ਸਟਾਫ਼ ਸਮੇਤ ਖ਼ੂਨਦਾਨ ਕੀਤਾ | ਅਮਰ ਹਸਪਤਾਲ ਦੇ ਪਲਾਸਟਿਕ ਸਰਜਨ ਡਾ. ਚੇਤਨ ਸਿੰਗਲਾ ਨੇ ਆਪਣੀ ਪਤਨੀ ਡਾ. ਅੰਜਲੀ ਗਰਗ ਨਾਲ ਖ਼ੂਨਦਾਨ ਕੀਤਾ | ਚੇਅਰਮੈਨ ਰਾਜੀਵ ਜੈਨ ਨੇ ਦੱਸਿਆ ਕਿ ਜਤਵਿੰਦਰ ਗਰੇਵਾਲ ਨੇ 87ਵੀਂ ਵਾਰ ਖ਼ੂਨਦਾਨ ਕੀਤਾ, ਜਦਕਿ ਕਈ ਨੌਜਵਾਨਾਂ ਨੇ ਪਹਿਲੀ ਵਾਰ ਖ਼ੂਨਦਾਨ ਕਰਕੇ ਭਾਗ ਲਿਆ | ਰਾਜਿੰਦਰਾ ਬਲੱਡ ਬੈਂਕ ਦੇ ਡਾ. ਵਿਨੈ ਅਤੇ ਸੁਖਵਿੰਦਰ ਸਿੰਘ ਵਲੋਂ ਖ਼ੂਨਦਾਨ ਕਰਨ ਤੋਂ ਪਹਿਲਾਂ ਦਾਨੀਆਂ ਦੀ ਡਾਕਟਰੀ ਜਾਂਚ ਕੀਤੀ ਗਈ |
ਪਿਛਲੀ ਖ਼ਬਰ ਡੀ.ਏ.ਵੀ. ਪਬਲਿਕ ਸਕੂਲ ਪਟਿਆਲਾ ਦੇ ਵਿਦਿਆਰਥੀਆਂ ਨੇ ਰਾਸ਼ਟਰੀ ਖੇਡਾਂ 'ਚ ਮਾਰੀਆਂ ਮੱਲਾਂ ਅਗਲੀ ਖ਼ਬਰ ਜਰਨੈਲ ਸਿੰਘ ਹੈਪੀ ਨੇ ਨਿਤਿਨ ਨਬੀਨ ਦੇ ਭਾਜਪਾ ਰਾਸ਼ਟਰੀ ਪ੍ਰਧਾਨ ਬਣਨ 'ਤੇ ਜਤਾਈ ਖੁਸ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।