ਪਾਤੜਾਂ, 20 ਜਨਵਰੀ (ਜਗਦੀਸ਼ ਸਿੰਘ ਕੰਬੋਜ)-ਪਾਤੜਾਂ ਦੇ ਨਾਲ ਲੱਗਦੇ ਪਿੰਡ ਕਾਹਨਗੜ੍ਹ ਘਰਾਂਚੋਂ ਵਿਖੇ ਇਕ ਟਿਊਬਵੈੱਲ ਤੇ ਬਿਜਲੀ ਦੇ ਦੋ ਟਰਾਂਸਫ਼ਾਰਮ ਲਾਏ ਜਾਣ ਤੇ ਇਸ ਟਿਊਬਵੈੱਲ ਅਤੇ ਪਹਿਲਾ ਚੱਲ ਰਹੇ ਕੁਨੈਕਸ਼ਨ ਦੇ ਹਿੱਸੇਦਾਰਾਂ ਵੱਲੋਂ ਨਵੇ ਲਗਾਏ ਜਾ ਰਹੇ ਟਰਾਂਸਫਾਰਮ ਦਾ ਵਿਰੋਧ ਕੀਤੇ ਜਾਣ 'ਤੇ ਇਕ ਵੱਡਾ ਹੰਗਾਮਾ ਖੜ੍ਹਾ ਹੋ ਗਿਆ | ਇਸ ਦੀ ਸ਼ਿਕਾਇਤ ਕੀਤੇ ਜਾਣ ਮੌਕੇ 'ਤੇ ਪੁੱਜੇ ਬਿਜਲੀ ਨਿਗਮ ਦੇ ਉੱਚ ਅਧਿਅਕਾਰੀਆਂ ਨੇ ਮੌਕਾ ਦੇਖ ਤੇ ਇਸ ਦੀ ਪੜਤਾਲ ਪਿੰਡ ਦੇ ਲੋਕਾਂ ਤੋਂ ਕਰਨ ਮਗਰੋਂ ਨਵਾਂ ਟਰਾਂਸਫਾਰਮਰ ਤੁਰੰਤ ਖੰਭਿਆਂ ਤੋਂ ਉਤਾਰਨ ਅਤੇ ਖੰਭੇ ਪੁੱਟਣ ਦਾ ਹੁਕਮ ਕੀਤਾ ਗਿਆ | ਪੱਤਰਕਾਰਾਂ ਨੂੰ ਆਪਣਾ ਪੱਖ ਦੱਸਦਿਆਂ ਸ਼ਿੰਦਰ ਕੌਰ ਵਾਸੀ ਕਾਹਨਗੜ੍ਹ ਘਰਾਂਚੋ ਨੇ ਦੱਸਿਆ ਕਿ ਉਨ੍ਹਾਂ ਦੇ ਵਡੇਰਿਆਂ ਦੇ ਨਾਮ ਇੱਕ ਟਿਊਬਵੈਲ ਕੁਨੈਕਸ਼ਨ ਚੱਲ ਰਿਹਾ ਜਿਸ ਵਿਚੋਂ ਉਨ੍ਹਾਂ ਦਾ ਚੌਥਾ ਹਿੱਸਾ ਹੈ ਅਤੇ ਜਦੋਂ ਕਿ ਇਕ ਹੋਰ ਜਿਮੀਦਾਰ ਦੇ ਇਸ ਵਿਚ ਤਿੰਨ ਹਿੱਸੇ ਹਨ ਅਤੇ ਹੁਣ ਤੱਕ ਉਹ ਆਪਣੇ ਹਿਸੇ ਮੁਤਾਬਿਕ ਇਸ ਟਿਊਬਵੈਲ ਅਤੇ ਕੁਨੈਕਸ਼ਨ ਤੋਂ ਪਾਣੀ ਦੀ ਵਾਰੀ ਲਾਉਂਦੇ ਆ ਰਹੇ ਸੀ ਪਰ ਕਈ ਦਿਨ ਪਹਿਲਾਂ ਸਾਨੂੰ ਜਦੋਂ ਇਸ ਸਾਂਝੇ ਟਿਊਵੈਲ ਤੇ ਇਕ ਹੋਰ ਟਰਾਂਸਫਾਰਮਰ ਲਵਾਉਣ ਦੀਆਂ ਤਿਆਰੀਆਂ ਸਾਡੇ ਹਿੱਸੇਦਾਰ ਵਲੋਂ ਕੀਤੇ ਜਾਣ ਬਾਰੇ ਪਤਾ ਲੱਗਿਆ ਤਾਂ ਅਸੀਂ ਇਸ ਤੇ ਇਤਰਾਜ਼ ਜਤਾਉਦਿਆਂ ਇੱਕ ਸ਼ਕਾਇਤ ਬਿਜਲੀ ਨਿਗਮ ਦੇ ਦਫਤਰ ਐਕਸਨ ਨੂੰ ਦਿੱਤੀ ਗਈ ਅਤੇ ਮਹਿਕਮੇ ਦੇ ਅਧਿਅਕਾਰੀਆਂ ਨੇ ਕਿਹਾ ਕਿ ਕੋਈ ਵੀ ਨਵਾਂ ਕਨੈਕਸ਼ਨ ਇਸ ਤਰਾਂ ਨਹੀ ਲਾਇਆ ਜਾਵੇਗਾ ਪਰ ਇਸ ਦੇ ਬਾਵਯੂਦ ਇਕ ਦਿਨ ਪਹਿਲਾਂ ਸਾਡੇ ਸਾਂਝੇ ਟਿਬਊਬਵੈਲ ਤੇ ਇੱਕ ਟਰਾਂਸਫਾਮਰ ਤੋਂ ਕੁਨੈਕਸ਼ਨ ਚੱਲਦਾ ਹੋਣ ਦੇ ਬਾਵਯੂਦ ਇੱਕ ਹੋਰ ਟਰਾਂਸਫਾਰਮਰ ਖੰਭੇ ਗੱਡ ਕੇ ਜਦੋਂ ਲਾਇਆ ਜਾ ਰਿਹਾ ਸੀ ਤਾਂ ਇਸ ਦਾ ਮੈ ਅਤੇ ਮੇਰੇ ਪੁੱਤਰਾਂ ਨੇ ਵਿਰੋਧ ਕੀਤਾ ਪਰ ਜਦੋ ਸਾਡੀ ਨਹੀ ਸੁਣੀ ਗਈ ਤਾਂ ਅਸੀਂ ਇਸ ਦੀ ਸ਼ਿਕਾਇਤ ਬਿਜਲੀ ਨਿਗਮ ਦੀ ਇੰਨਫੋਰਸਮੈਂਟ ਟੀਮ ਨੂੰ ਕੀਤੀ ਹੈ ਅਤੇ ਅੱਜ ਅਧਿਕਾਰੀਆਂ ਮੌਕਾ ਦੇਖਣ ਆਏ ਹਨ ਅਤੇ ਸਾਡੀ ਮੰਗ ਹੈ ਕਿ ਸਾਡੇ ਟਿਊਬਵੈਲ ਤੇ ਲਾਇਆ ਹੋਇਆ ਦੂਸਰਾ ਟਰਾਂਸਫਾਮਰ ਹਟਾਇਆ ਜਾਵੇ ਅਤੇ ਨਿਯਮਾਂ ਦੇ ਉਲਟ ਕੰਮ ਕਰਨ ਵਾਲਿਆਂ ਦੇ ਖਿਲਾਫ ਸਖਤ ਕਰਾਵਾਈ ਕੀਤੀ ਜਾਵੇ | ਇਸ ਬਾਰੇ ਟਰਾਂਸਫਾਰਮ ਲਵਾਉਣ ਵਾਲੀ ਧਿਰ ਵਲੋਂ ਗਮਦੂਰ ਸਿੰਘ ਨੇ ਆਪਣਾ ਪੱਖ ਦੱਸਦਿਆਂ ਕਿਹਾ ਕਿ ਉਨ੍ਹਾਂ ਨੇ ਇੱਕ ਕੁਨੈਕਸ਼ਨ ਆਪਣੇ ਲੜਕੇ ਜਰਨੈਲ ਸਿੰਘ ਦੇ ਨਾਮ ਖਰੀਦ ਕੀਤਾ ਹੈ ਅਤੇ ਆਪਣੀ ਜਮੀਨ ਵਿਚ ਖੰਭੇ ਗੱਡ ਕੇ ਲਾਏ ਗਏ ਟਰਾਂਸਫਾਮਰ ਤੋਂ ਇਕ ਥੋੜ੍ਹੀ ਦੂਰ ਹੋਰ ਟਿਊਬਵੈਲ ਨੂੰ ਇਸ ਨਾਲ ਚਲਾਉਣਾ ਹੈ ਜਿਸ ਨੂੰ ਦੂਜੀ ਧਿਰ ਵਲੋਂ ਗਲਤ ਢੰਗ ਨਾਲ ਰੋਕਿਆ ਜਾ ਰਿਹਾ ਹੈ | ਮੌਕੇ 'ਤੇ ਪੁੱਜੇ ਬਿਜਲੀ ਨਿਗਮ ਦੇ ਪਾਤੜਾਂ ਗਰਿੱਡ ਦੇ ਐਕਸ਼ਨ ਇੰਦਰਜੀਤਪਾਲ ਸਿੰਘ ਅਤੇ ਇੰਨਫੋਰਸਮੈਂਟ ਦੇ ਅਧਿਕਾਰੀਆਂ ਨੇ ਸਾਰੀ ਪੜਤਾਲ ਕਰਨ ਅਤੇ ਮੌਕਾ ਦੇਖਣ ਮਗਰੋਂ ਕਿਹਾ ਕਿ ਜਿਹੜਾ ਟਰਾਂਸਫਾਰਮਰ ਨਵਾਂ ਲਾਇਆ ਗਿਆ ਹੈ ਇਸ ਨੂੰ ਜਿੱਥੇ ਇਹ ਪਹਿਲਾਂ ਮਜੂਦ ਸੀ ਉਸੇ ਟਿਊਬਵੈਲ 'ਤੇ ਲਾਇਆ ਜਾਣਾ ਸੀ ਪਰ ਇਸ ਨੂੰ ਬਿਨ੍ਹਾਂ ਸ਼ਿਫਟਿੰਗ ਦੀ ਕਾਰਵਾਈ ਦੇ ਹੀ ਜਿਮੀਦਾਰ ਨੇ ਆਪਣੇ ਤੌਰ ਤੇ ਪ੍ਰਾਈਵੇਟ ਮਸ਼ੀਨਾਂ ਲਿਆ ਕੇ ਇਸ ਨੂੰ ਪਹਿਲਾਂ ਚੱਲ ਰਹੇ ਕੁਨੈਕਸ਼ਨ ਨੇੜ੍ਹੇ ਲਾਇਆ ਹੈ ਇਸ ਲਈ ਇਹ ਫੈਸਲਾ ਕੀਤਾ ਗਿਆ ਹੈ ਕਿ ਇਸ ਟਰਾਂਸ਼ਫਾਰਮਰ ਨੂੰ ਉਤਾਰ ਕੇ ਖੰਬੇ ਪੁੱਟੇ ਜਾਣਗੇ ਅਤੇ ਸ਼ਿਫਟ ਕੀਤੇ ਜਾਣ ਦੀ ਕਾਗਜੀ ਕਾਰਵਾਈ ਪੂਰੀ ਕੀਤੇ ਜਾਣ ਮਗਰੋਂ ਨਵਾਂ ਟਿਊਵੈਲ ਲਾਏ ਜਾਣ ਮਗਰੋਂ ਹੀ ਉਸ ਤੇ ਨਵਾਂ ਟਰਾਂਸਫਾਰਮਰ ਲਾਇਆ ਜਾਵੇਗਾ |