28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਐੱਸ.ਬੀ.ਆਈ. ਬੈਂਕ ਦੀ ਬਰਾਂਚ ਵਲੋਂ ਆਂਗਣਵਾੜੀ ਸੈਂਟਰ ਨੂੰ ਲੋਂੜੀਦਾ ਸਮਾਨ ਕੀਤਾ ਭੇਟ

ਅਜੀਤ ਡੈਸਕ 04-01-2026
ਪਟਿਆਲਾ 3 ਜਨਵਰੀ (ਧਰਮਿੰਦਰ ਸਿੰਘ ਸਿੱਧੂ)-ਫਰੈਂਡਜ਼ ਵੈੱਲਫੇਅਰ ਕਲੱਬ ਸਿਉਣਾ ਦੇ ਪ੍ਰਧਾਨ ਗੁਰਜੰਟ ਸਿੰਘ ਅਤੇ ਅਮਰੀਕ ਸਿੰਘ ਵੜੈਚ ਦੇ ਯਤਨਾਂ ਸਦਕਾ ਐੱਸ.ਬੀ.ਆਈ. ਬੈਂਕ ਬਰਾਂਚ ਭਾਦਸੋਂ ਰੋਡ ਪਟਿਆਲਾ ਵਲੋਂ ਬੈਂਕ ਦੀ ਸੀ.ਐੱਸ.ਆਰ. ਸਕੀਮ ਤਹਿਤ ਆਂਗਣਵਾੜੀ ਸੈਂਟਰ ਪਿੰਡ ਸਿਉਣਾ ਆਂਗਣਵਾੜੀ ਵਰਕਰ ਬੇਅੰਤ ਕੌਰ ਦੇ ਸੈਂਟਰ ਨੂੰ , ਬੱਚਿਆਂ ਦੇ ਬੈਠਣ 30 ਕੁਰਸੀਆਂ, 10 ਟੇਬਲ, ਚਾਰ ਗੱਦੇ, ਦੋ ਆਫ਼ਿਸ ਚੇਅਰ, ਦੋ ਛੱਤ ਪੱਖੇ, ਗਰਮ ਠੰਢੇ ਵਾਲੀ ਵਾਲ਼ਾ ਡਿਸਟੈਂਪਰ, ਇਕ ਅਲਮਾਰੀ, ਇਕ ਸਾਫ਼ ਪਾਣੀ ਲਈ ਆਰ.ਓ. ਅਤੇ ਬੱਚਿਆਂ ਦੇ ਖਾਣੇ ਲਈ ਥਾਲ, ਗਿਲਾਸ, ਚਮਚ ਤੇ ਖਾਣਾ ਬਣਾਉਣ ਲਈ ਵੱਡੇ ਪਤੀਲੇ ਉਚੇਚੇ ਤੌਰ ਤੇ ਅੰਮਿ੍ਤਪਾਲ ਸਿੰਘ ਮੈਨੇਜਰ ਐੱਚ.ਆਰ.ਬੀ.ਓ.-3, ਐੱਸ.ਬੀ.ਆਈ. ਬੈਂਕ ਪਟਿਆਲਾ ਨੇ ਗ੍ਰਾਮ ਪੰਚਾਇਤ ਸਿਉਣਾ ਦੀ ਹਾਜ਼ਰੀ 'ਚ ਦਿੱਤਾ | ਇਸ ਮੌਕੇ ਮਲਕੀਤ ਸਿੰਘ ਸਰਪੰਚ ਸਿਉਣਾ, ਅਮਰੀਕ ਸਿੰਘ ਵੜੈਚ ਐੱਸ.ਬੀ.ਆਈ. ਬੈਂਕ ਹਰੀਸ਼ ਹਰਫ਼ ਉੱਘੇ ਲੇਖਕ, ਕਿਰਨਜੀਤ ਕੌਰ ਆਸ਼ਾ ਵਰਕਰ, ਬੇਅੰਤ ਕੌਰ ਆਂਗਣਵਾੜੀ ਵਰਕਰ ਗੁਰਮੇਲ ਕੌਰ ਹੈਲਪਰ ਅਤੇ ਪਿੰਡ ਦੇ ਹੋਰ ਪਤਵੰਤੇ ਹਾਜ਼ਰ ਸਨ |
ਪਿਛਲੀ ਖ਼ਬਰ ਰਣਧੀਰ ਸਿੰਘ ਰੱਖੜਾ ਨੂੰ ਪਟਿਆਲਾ ਦਿਹਾਤੀ ਦਾ ਪ੍ਰਧਾਨ ਬਣਾਉਣ 'ਤੇ ਹਲਕਾ ਘਨੌਰ ਦੇ ਅਕਾਲੀ ਵਰਕਰਾਂ 'ਚ ਭਾਰੀ ਉਤਸ਼ਾਹ ਅਗਲੀ ਖ਼ਬਰ ਜ਼ਿਲ੍ਹਾ ਬਾਲ ਸੁਰੱਖਿਆ ਇਕਾਈ ਵਲੋਂ ਬੱਚਿਆਂ ਦੇ ਭੀਖ ਮੰਗਣ ਵਾਲਿਆਂ ਵਿਰੁੱਧ ਕਾਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।