ਸਾਬਕਾ ਕੌਂਸਲਰ ਨੇ ਨਾਜਾਇਜ਼ ਕਬਜ਼ਿਆਂ ਦੇ ਵਿਰੋਧ ’ਚ ਦਿੱਤਾ ਰੋਸ ਧਰਨਾ
ਰਾਜਪੁਰਾ, 27 ਨਵੰਬਰ (ਰਣਜੀਤ ਸਿੰਘ)-ਇੱਥੋਂ ਦੇ ਸਾਬਕਾ ਕੌਂਸਲਰ ਪਵਨ ਮੁਖੀਜਾ ਨੇ ਨਾਜਾਇਜ਼ ਕਬਜ਼ਿਆਂ ਨੂੰ ਲੈ ਕੇ ਟਾਹਲੀ ਵਾਲੇ ਚੌਕ ਵਿਚ ਰੋਸ ਧਰਨਾ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਕੋਈ ਸੁਣਵਾਈ ਨਾ ਹੋਈ ਤਾਂ ਉਹ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦਰ ਕੇਜਰੀਵਾਲ ਦੀ ਰਿਹਾਇਸ਼ ਦੇ ਮੂਹਰੇ ਰੋਸ ਧਰਨਾ ਦੇਣਗੇ।
ਟਾਹਲੀ ਵਾਲਾ ਚੌਂਕ ਰਾਜਪੁਰਾ ਵਿਖੇ ਸਾਬਕਾ ਕੌਂਸਲਰ ਪਵਨ ਮੁਖੀਜਾ ਜਾਣਕਾਰੀ ਦਿੰਦੇ ਹੋਏ। ਤਸਵੀਰ : ਰਣਜੀਤ ਸਿੰਘ
28-11-2026