31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਸਠਿਆਲਾ ਵਿਖੇ ਵਿਧਾਇਕ ਦਲਬੀਰ ਸਿੰਘ ਟੌੰਗ ਨੇ ਜੇਤੂ ਖਿਡਾਰੀਆਂ ਨੂੰ ਇਨਾਮ ਵੰਡੇ

ਸਠਿਆਲਾ, 30 ਅਕਤੂਬਰ (ਜਗੀਰ ਸਿੰਘ ਸਫਰੀ)-ਬ੍ਰਿਗੇਡੀਅਰ ਜੀ. ਐਸ ਬੱਲ ਸਟੇਡੀਅਮ ਸਠਿਆਲਾ ਵਿਖੇ ਲਾਭ ਸਿੰਘ ਅਤੇ ਸਵ: ਹਰਪ੍ਰੀਤ ਕੌਰ ਸਪੋਰਟਸ ਕਲੱਬ ਸਠਿਆਲਾ ਵਲੋਂ ਕਾਰਵਾਈਆਂ ਖੇਡਾਂ ’ਚ ਜੇਤੂ ਖਿਡਾਰੀਆਂ ਨੂੰ ਵਿਧਾਇਕ ਦਲਬੀਰ ਸਿੰਘ ਟੌਂਗ ਵਲੋਂ ਇਨਾਮ ਤਕਸੀਮ ਕੀਤੇ ਗਏ।

ਅਜੀਤ ਡੈਸਕ 31-10-2026
ਸਠਿਆਲਾ, 30 ਅਕਤੂਬਰ (ਜਗੀਰ ਸਿੰਘ ਸਫਰੀ)-ਬ੍ਰਿਗੇਡੀਅਰ ਜੀ.ਐਸ ਬੱਲ ਸਟੇਡੀਅਮ ਸਠਿਆਲਾ ਵਿਖੇ ਲਾਭ ਸਿੰਘ ਅਤੇ ਸਵ: ਹਰਪ੍ਰੀਤ ਕੌਰ ਸਪੋਰਟਸ ਕਲੱਬ ਸਠਿਆਲਾ ਵਲੋਂ ਕਾਰਵਾਈਆਂ ਖੇਡਾਂ ’ਚ ਜੇਤੂ ਖਿਡਾਰੀਆਂ ਨੂੰ ਵਿਧਾਇਕ ਦਲਬੀਰ ਸਿੰਘ ਟੌਂਗ ਵਲੋਂ ਇਨਾਮ ਤਕਸੀਮ ਕੀਤੇ ਗਏ। ਇਸ ਮੌਕੇ ਵਿਧਾਇਕ ਦਲਬੀਰ ਸਿੰਘ ਟੌਂਗ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸ਼ੁਰੂ ਕੀਤੀਆਂ ਵਤਨ ਪੰਜਾਬ ਖੇਡਾਂ ਨੌਜਵਾਨਾਂ ਅੰਦਰ ਖੇਡ ਭਾਵਨਾ ਪੈਦਾ ਕਰਨ ਅਤੇ ਉਨ੍ਹਾਂ ਦੀ ਪ੍ਰਤਿਭਾ ਨੂੰ ਉਭਾਰਨ ਲਈ ਅਹਿਮ ਉਪਰਾਲਾ ਹਨ। ਉਨ੍ਹਾਂ ਜੇਤੂ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਜਿੱਤ ਅਤੇ ਹਾਰ ਖੇਡ ਦਾ ਹਿੱਸਾ ਹਨ, ਪਰ ਖੇਡਾਂ ਵਿਚ ਭਾਗ ਲੈਣਾ ਅਤੇ ਮਿਹਨਤ ਨਾਲ ਅੱਗੇ ਵਧਣਾ ਸਭ ਤੋਂ ਵੱਡੀ ਗੱਲ ਹੈ। ਇਸ ਮੌਕੇ ਵਿਧਾਇਕ ਦਲਬੀਰ ਸਿੰਘ ਟੌਂਗ ਫੁੱਟਬਾਲ ਟੀਮ, ਕ੍ਰਿਕਟ ਟੀਮ, ਦੌੜਾਂ ’ਚ ਹੁਸਨਪ੍ਰੂੀਤ ਹੋਰ ਜੇਤੂ ਟੀਮਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਰਪੰਚ ਦਲਬੀਰ ਸਿੰਘ ਬੱਲ, ਸੰਜੀਵ ਭੰਡਾਰੀ, ਪ੍ਰਧਾਨ ਤਰਲੋਚਨ ਸਿੰਘ, ਸਾ: ਸਰਪੰਚ ਸੁੱਚਾ ਸਿੰਘ, ਬਲਾਕ ਸੰਮਤੀ ਮੈਂਬਰ ਗਿਆਨੀ ਬੂਟਾ ਸਿੰਘ, ਸਰਦੂਲ ਸਿੰਘ ਮਲ੍ਹੀ, ਡਾ. ਪ੍ਰਿੰਸਪਾਲ ਸਿੰਘ ਨਮਾਜ਼ੀ, ਡਾ. ਮਨਿੰਦਰ ਸਿੰਘ, ਅਵਤਾਰ ਸਿੰਘ ਆੜ੍ਹਤੀ, ਮਨਦੀਪ ਸਿੰਘ ਮੱਲ੍ਹੀ, ਗੁਰਪ੍ਰੀਤ ਸਿੰਘ ਗੋਪੀ, ਗੁਰਵਿੰਦਰ ਸਿੰਘ ਗਿੰਦਰ, ਜੋਤੀ ਬੱਲ, ਡਿੰਪਲ ਬੱਲ, ਬਲਦੇਵ ਸਿੰਘ ਫ਼ੌਜੀ, ਮਨੀ ਕੋਚ, ਦੀਪਕ ,ਸਿੰਮਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਡਾ. ਗੁਰਦਿਆਲ ਸਿੰਘ ਫੁੱਲ ਅੰਤਰ ਸਕੂਲ ਮੁਕਾਬਲਿਆਂ ’ਚ ਅੰਬਰ ਸਕੂਲ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ ਅਗਲੀ ਖ਼ਬਰ ਸਰਕਾਰੀ ਐਲੀਮੈਂਟਰੀ ਸਕੂਲ ਸੈਦੂਪੁਰ ਦੀ ਖੋ-ਖੋ ਟੀਮ ਨੇ ਜਿੱਤਿਆ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਸਕੂਲ ਪ੍ਰਬੰਧਕਾਂ ਨੇ ਜੇਤੂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।