ਵੇਰਕਾ, 30 ਅਕਤੂਬਰ (ਲਖਵਿੰਦਰ ਸਿੰਘ)-ਪੀ.ਐੱਸ.ਪੀ.ਸੀ. ਐੱਲ./ ਪੀ.ਐੱਸ.ਟੀ.ਸੀ.ਐੱਲ. ਪੈਨਸ਼ਨਰਜ਼ ਐਸੋਸੀਏਸ਼ਨ ਸਬਅਰਬਨ ਸਰਕਲ ਅੰਮ੍ਰਿਤਸਰ ਦੇ ਵਫ਼ਦ ਵਲੋਂ ਸਰਕਲ ਪ੍ਰਧਾਨ ਕਰਮ ਸਿੰਘ ਰਾਜਾਸਾਂਸੀ ਦੀ ਅਗਵਾਈ ਹੇਠ ਉਪ ਮੁੱਖ ਇੰਜੀਨੀਅਰ ਸਬਅਰਬਨ ਅੰਮ੍ਰਿਤਸਰ ਨਾਲ ਇਕ ਅਹਿਮ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਐਸੋਸੀਏਸ਼ਨ ਵਲੋਂ ਪਹਿਲਾਂ ਤੋਂ ਸੌਂਪੇ ਗਏ ਮੰਗ-ਪੱਤਰ ਅਤੇ ਏਜੰਡੇ ਵਿਚ ਦਰਜ ਪੈਨਸ਼ਨਰਾਂ ਦੀਆਂ ਵੱਖ-ਵੱਖ ਲਟਕਦੀਆਂ ਮੰਗਾਂ ਅਤੇ ਮਸਲਿਆਂ ’ਤੇ ਵਿਸਥਾਰ ਪੂਰਵਕ ਚਰਚਾ ਕੀਤੀ ਗਈ। ਉਪ ਮੁੱਖ ਇੰਜੀਨੀਅਰ ਨੇ ਵਫ਼ਦ ਦੀਆਂ ਮੰਗਾਂ ਨੂੰ ਸੁਣਿਆ ਅਤੇ ਵਿਭਾਗੀ ਪੱਧਰ ’ਤੇ ਇਨ੍ਹਾਂ ਮੰਗਾਂ ਤੇ ਮਸਲਿਆਂ ਦਾ ਜਲਦ ਹੱਲ ਕਰਨ ਦਾ ਭਰੋਸਾ ਦਿਵਾਇਆ। ਇਸ ਮੌਕੇ ਸਵਿੰਦਰਪਾਲ ਮੋਲੋਵਾਲੀ, ਕੁਲਵੰਤ ਸਿੰਘ, ਜੋਗਿੰਦਰ ਸਿੰਘ ਸੋਹੀ, ਰਾਮ ਲੁਭਾਇਆ ਮਜੀਠਾ, ਮੱਖਣ ਸਿੰਘ ਆਜ਼ਾਦ, ਬਲਵਿੰਦਰ ਸਿੰਘ, ਸਤੀਸ਼ ਕੁਮਾਰ ਅਤੇ ਜਤਿੰਦਰ ਕੁਮਾਰ ਹਾਜ਼ਰ ਸਨ ।